ਪਿੰਡ ਬੋਹਣ ਡੇਰਾ ਬਾਬਾ ਸ਼ੀਤਲ ਦਾਸ ਜੀ ਮਹਾਰਾਜ ਵਿਖੇ ਲਗਾਇਆ ਗਿਆ ਨਸ਼ਾ ਛੁਡਾਓ ਕੈੰਪ

ਪਿੰਡ ਬੋਹਣ ਡੇਰਾ ਬਾਬਾ ਸ਼ੀਤਲ ਦਾਸ ਜੀ ਮਹਾਰਾਜ ਵਿਖੇ ਲਗਾਇਆ ਗਿਆ ਨਸ਼ਾ ਛੁਡਾਓ ਕੈੰਪ

ਹੁਸ਼ਿਆਰਪੁਰ17ਸਤੰਬਰ(ਸੁਨੀਲ ਕੁਮਾਰ) ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਬੋਹਣ ਪਿੰਡ ਵਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ। ਜਿੱਥੇ ਪਿੰਡ ਵਾਸੀਆਂ ਵਲੋਂ ਡੇਰਾ ਬਾਬਾ ਸ਼ੀਤਲ ਦਾਸ ਜੀ ਮਹਾਰਾਜ ਵਿਖੇ ਨਸ਼ਾ ਛੁਡਾਓ ਕੈੰਪ ਲਗਾਇਆ ਗਿਆ। ਜਿਸ ਵਿੱਚ ਡਾਕਟਰਾਂ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਹੋਣ ਦੀ ਸਲਾਹ ਦਿੱਤੀ ਅਤੇ ਨਾਲ਼ ਹੀ ਆਯੁਰਵੈਦਿਕ ਦਵਾਈਆਂ ਦੇ ਫਾਇਦੇ ਵੀ ਦੱਸੇ। ਨਸ਼ੇ ਦੀ ਲੱਤ ਤੋਂ ਛੁਟਕਾਰਾ ਪਾਉਣ ਵਾਸਤੇ ਫਰੀ ਆਯੁਰਵੈਦਿਕ ਦਵਾਈਆਂ ਵੀ ਵੰਡੀਆਂ ਗਈਆਂ ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਇਸ ਕੈਂਪ ਦਾ ਲਗਭਗ 100 ਦੇ ਕਰੀਬ ਨੌਜਵਾਨਾਂ ਨੇ ਫਾਇਦਾ ਲਿਆ। ਸਾਰੇ ਪਿੰਡ ਵਾਸੀਆਂ ਨੇ ਇੱਕਜੁੱਟ ਹੋ ਕੇ ਇਸ ਨਸ਼ਾ ਛੁਡਾਓ ਕੈੰਪ ਨੂੰ ਸਫਲ ਬਣਾਇਆ ਇਸ ਮੌਕੇ ਤੇ ਬਲਜਿੰਦਰ ਸਿੰਘ, ਹਰਦੀਪ ਸਿੰਘ, ਮੁਕੇਸ਼ ਰਾਣਾ, ਹਰਵਿੰਦਰ ਸਿੰਘ, ਗੁਰਚਰਨ ਸਿੰਘ, ਮਿੰਟੂ, ਕਮਲਜੀਤ ਸਿੰਘ, ਕਸ਼ਮੀਰ ਸਿੰਘ, ਮਨਜੀਤ ਸਿੰਘ, ਅਸ਼ਵਨੀ ਭਾਟੀਆ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *