ਖੇਡਾਂ ਵਤਨ ਪੰਜਾਬ ਦੀਆਂ-2026
ਬੈਡਮਿੰਟਨ ਅੰਡਰ-14 ਕੁਆਰਟਰ ਫਾਈਨਲ ਮੈਚ ਕਨਨ ਨੇ ਜਿੱਤਿਆ ਵੇਟ ਲਿਫਟਿੰਗ 40 ਕਿਲੋ ਭਾਰ ਵਰਗ ‘ਚ ਗੁਰਦੀਪ ਕੌਰ ਨੇ ਮਾਰੀ ਬਾਜ਼ੀ

ਜਲੰਧਰ, 29 ਸਤੰਬਰ : ਸੁਨੀਲ ਕੁਮਾਰ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਂਡਬਾਲ ਅੰਡਰ-14 ਲੜਕਿਆਂ ਦੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਕੈਂਬ੍ਰਿਜ ਇਨੋਵੇਟਿਵ ਸਕੂਲ, ਜਲੰਧਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਐਮ.ਜੀ.ਐਨ. ਪਬਲਿਕ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੂਜੇ ਸੈਮੀਫਾਈਨਲ ਮੈਚ ਵਿੱਚ ਸੀਨੀਅਰ ਹਾਈ ਸਕੂਲ, ਨੁੱਸੀ ਨੇ ਦੁਸਾਝ ਕਲਾਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਲੜਕੀਆਂ ਦੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਦੁਸਾਝ ਕਲਾਂ ਸੈਂਟਰ ਨੇ ਕੈਂਬ੍ਰਿਜ ਇਨੋਵੇਟਿਵ ਸਕੂਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬੈਡਮਿੰਟਨ ਅੰਡਰ-21 ਵਰਗ ਵਿੱਚ ਅਨੀਸ਼ ਭਾਰਦਵਾਜ ਨੇ ਮ੍ਰਿਦੁਲ ਨੂੰ 15-5, 15-8 ਨਾਲ ਹਰਾਇਆ। ਲੜਕਿਆਂ ਦੇ 21 ਤੋਂ 30 ਸਾਲ ਉਮਰ ਵਰਗ ਵਿੱਚ ਰਿਸ਼ਾਂਤ ਨੇ ਰੂਪਨ ਨੂੰ 15-8, 15-8 ਨਾਲ ਹਰਾਇਆ।
ਲੜਕੀਆਂ ਦੇ ਅੰਡਰ-14 ਕੁਆਰਟਰ ਫਾਈਨਲ ਮੈਚ ਵਿੱਚ ਕਨਨ ਨੇ ਇਦੀਕਾ ਨੂੰ 15-13, 15-9 ਨਾਲ ਹਰਾਇਆ। ਇਸੇ ਉਮਰ ਵਰਗ ਦੇ ਇੱਕ ਹੋਰ ਕੁਆਰਟਰ ਫਾਈਨਲ ਮੈਚ ਵਿੱਚ ਅਦਿਤੀ ਨੇ ਪੀਹੂ ਨੂੰ 15-9, 15-12 ਨਾਲ ਹਰਾਇਆ।
ਪੁਰਸ਼ਾਂ ਦੇ 41 ਤੋਂ 50 ਸਾਲ ਉਮਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਵਿਸ਼ਾਲ ਨੇ ਹਿਤੇਸ਼ ਨੂੰ 15-9, 15-6 ਨਾਲ ਹਰਾਇਆ। ਪੁਰਸ਼ਾਂ ਦੇ 61 ਤੋਂ 70 ਸਾਲ ਉਮਰ ਵਰਗ ਦੇ ਕੁਆਰਟਰ ਫਾਈਨਲ ਮੈਚ ਵਿੱਚ ਗੁਰਵਿੰਦਰ ਨੇ ਪ੍ਰੀਤਪਾਲ ਨੂੰ 15-11, 15-6 ਨਾਲ ਹਰਾਇਆ।
ਹਾਕੀ: ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸੁਰਜੀਤ ਹਾਕੀ ਅਕੈਡਮੀ ਨੇ ਪਹਿਲਾ ਸਥਾਨ, ਧੰਨੋਵਾਲੀ ਨੇ ਦੂਜਾ ਸਥਾਨ ਅਤੇ ਏਕ ਨੂਰ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕੁਸ਼ਤੀ: ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਅਦਿੱਤਿਆ ਨੇ ਪਹਿਲਾ ਸਥਾਨ, ਇਮਾਨੁਅਲ ਨੇ ਦੂਜਾ ਸਥਾਨ ਅਤੇ ਹਰਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵੇਟ ਲਿਫ਼ਟਿੰਗ: ਲੜਕੀਆਂ ਦੇ ਮੁਕਾਬਲਿਆਂ ਵਿੱਚ ਗੁਰਦੀਪ ਕੌਰ ਨੇ 40 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ, ਨੰਦਨੀ ਨੇ 45 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਅਤੇ ਕੁਸ਼ਪ੍ਰੀਤ ਨੇ 53 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਪੂਰੀ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
