ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 22 ਸਤੰਬਰ, 2026 ਨੂੰ ਨਵੀਂ ਦਿੱਲੀ ਵਿਖੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ANTF ਪ੍ਰਮੁੱਖਾਂ ਦੇ ਤੀਜੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 22 ਸਤੰਬਰ, 2026 ਨੂੰ ਨਵੀਂ ਦਿੱਲੀ ਵਿਖੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ANTF ਪ੍ਰਮੁੱਖਾਂ ਦੇ ਤੀਜੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ

ਕੇਂਦਰੀ ਗ੍ਰਹਿ ਮਤੰਰੀ ਲਖਨਊ ਅਤੇ ਦੇਹਰਾਦੂਨ ਵਿੱਚ NCB ਦੇ ਨਵੇਂ ਜ਼ੋਨਲ ਕੰਪਲੈਕਸ ਦੀ ਨੀਂਹ ਰੱਖਣਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ ਭਾਰਤ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ

ਪ੍ਰਧਾਨ ਮੰਤਰੀ ਮੋਦੀ ਜੀ ਨੇ 2047 ਵਿੱਚ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ ਅਤੇ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਦੇ ਬਿਨਾ ਵਿਕਸਿਤ ਭਾਰਤ ਦਾ ਨਿਰਮਾਣ ਸੰਭਵ ਨਹੀਂ ਹੈ

ਦੋ ਦਿਨਾਂ ਰਾਸ਼ਟਰੀ ਸੰਮੇਲਨ ਵਿੱਚ ਨਾਰਕੋਟਿਕਸ ਕੰਟਰੋਲ ਲਈ ਵਿਜ਼ਨ ਡਾਕਿਊਮੈਂਟ 2026-2029) ਵਿੱਚ ਨਿਰਧਾਰਿਤ ਟੀਚਿਆਂ ਨੂੰ ਹਾਸਲ ਕਰਨ ਵਿੱਚ ANTF ਦੀ ਭੂਮਿਕਾ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ

ਡਰੱਗ ਕਾਰਟੇਲ ਨੂੰ ਖਤਮ ਕਰਨਾ, ਸਿੰਥੈਟਿਕ ਡਰੱਗਜ਼ ਅਤੇ ਕਲੈਨ ਲੈਬਸ ਨਾਲ ਨਜਿੱਠਣਾ ਅਤੇ ਡਾਰਕਨੈੱਟ ਅਤੇ ਕ੍ਰਿਪਟੋ ਜਾਂਚ ਨਾਲ ਜੁੜੇ ਮੁੱਦੇ ਚਰਚਾ ਦੇ ਏਜੰਡੇ ਵਿੱਚ ਟੌਪ ‘ਤੇ

PIB Chandigarh/ ਰੋਜ਼ਾਨਾ ਰਿਪੋਰਟਰ

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਮੰਗਲਵਾਰ, 22 ਸਤੰਬਰ 2026 ਨੂੰ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਪ੍ਰਮੁੱਖਾਂ ਦੇ ਤੀਜੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਮੌਕੇ ‘ਤੇ ਸ਼੍ਰੀ ਅਮਿਤ ਸ਼ਾਹ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਵਾਲੇ ਟੈਲੀਵਿਜ਼ਨ ਕਮਰਸ਼ੀਅਲ (TVC) ਨੂੰ ਜਾਰੀ ਕਰਨਗੇ ਅਤੇ ਲਖਨਊ ਅਤੇ ਦੇਹਰਾਦੂਨ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਨਵੇਂ ਜ਼ੋਨਲ ਕੰਪਲੈਕਸ ਦੀ ਨੀਂਹ ਰੱਖਣਗੇ।

ਪ੍ਰੋਗਰਾਮ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ANTF ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਨਵੇਂ ਸਰੂਪ ਵਿੱਚ ਤਿਆਰ NCB ਦੀ ਵੈੱਬਸਾਈਟ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। NCB ਦੁਆਰਾ ਆਯੋਜਿਤ ਇਸ ਦੋ ਦਿਨਾਂ ਸੰਮੇਲਨ ਵਿੱਚ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ANTF ਪ੍ਰਮੁੱਖਾਂ ਦੇ ਨਾਲ-ਨਾਲ ਸਬੰਧਿਤ ਸਰਕਾਰੀ ਵਿਭਾਗਾਂ ਅਤੇ ਹੋਰ ਹਿਤਧਾਰਕਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਕੇਂਦਰ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਹੇਠ ਭਾਰਤ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਜੀ ਨੇ 2047 ਵਿੱਚ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਹੈ ਅਤੇ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਦੇ ਬਿਨਾ ਵਿਕਸਿਤ ਭਾਰਤ ਦਾ ਨਿਰਮਾਣ ਸੰਭਵ ਨਹੀਂ ਹੈ। ਇਹ ਸੰਮੇਲਨ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ੇ ਦੇ ਖਤਰੇ ਤੋਂ ਬਚਾਉਣ ਲਈ ਇੱਕ ਸਸ਼ਕਤ ਮਾਧਿਅਮ ਦੇ ਰੂਪ ਵਿੱਚ ਕੰਮ ਕਰੇਗਾ।

“ਸਮੂਹਿਕ ਸੰਕਲਪ, ਸਾਂਝੀ ਜ਼ਿੰਮੇਵਾਰੀ” ਥੀਮ ‘ਤੇ ਅਧਾਰਿਤ ਇਹ ਸੰਮੇਲਨ, ਹਾਲ ਹੀ ਵਿੱਚ ਨਾਰਕੋਟਿਕਸ ਕੰਟਰੋਲ ਲਈ ਜਾਰੀ ਵਿਜ਼ਨ ਡਾਕਿਊਮੈਂਟ (2026-29) ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ANTF ਲਈ ਨਿਰਧਾਰਿਤ ਟੀਚਿਆਂ ਦੀ ਤਰੱਕੀ ਅਤੇ ਦੇਸ਼ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੀਲੀ ਦਵਾਈਆਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਸਬੰਧਿਤ ਹਿਤਧਾਰਕਾਂ ਦੁਆਰਾ ਕੀਤੇ ਗਏ ਯਤਨਾਂ ‘ਤੇ ਕੇਂਦ੍ਰਿਤ ਹੋਵੇਗ। ਭਾਰਤ ਸਰਕਾਰ ਦੁਆਰਾ ਸਪਲਾਈ ਰਿਡਕਸ਼ਨ, ਡਿਮਾਂਡ ਰਿਡਕਸ਼ਨ ਅਤੇ ਹਾਰਮ ਰਿਡਕਸ਼ਨ ਨਾਲ ਸਬੰਧਿਤ ਉਪਾਵਾਂ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਉਪਯੁਕਤ ਰਣਨੀਤੀਆਂ ਦੀ ਪਛਾਣ ਅਤੇ ਉਨ੍ਹਾਂ ਦੇ ਲਾਗੂਕਰਨ ਨਾਲ ਜੁੜੇ ਮੁੱਦਿਆਂ ‘ਤੇ ਵੀ ਸੰਮੇਲਨ ਦੌਰਾਨ ਪ੍ਰਮੁੱਖਤਾ ਨਾਲ ਵਿਚਾਰ-ਵਟਾਂਦਰਾ ਹੋਵੇਗਾ।

ਵਿਜ਼ਨ ਡਾਕਿਊਮੈਂਟ ਦੇ ਚਾਰ ਮੁੱਖ ਰਣਨੀਤਕ ਥੰਮ੍ਹਾਂ (I) ਇਨਫੋਰਸਮੈਂਟ, ਇੰਟੈਲੀਜੈਂਸ ਅਤੇ ਓਪਰੇਸ਼ਨ , (II ਪ੍ਰੀਕਰਸਰ ਅਤੇ ਸਿੰਥੈਟਿਕ ਡਰੱਗਜ਼ ਕੰਟਰੋਲ, (III) ਡਿਮਾਂਡ ਅਤੇ ਹਾਰਮ ਰਿਡਕਸ਼ਨ ਅਤੇ (IV) ਸਮਰੱਥਾ ਨਿਰਮਾਣ ਅਤੇ ਤਾਲਮੇਲ- ਦੇ ਅਨੁਸਾਰ, ਪ੍ਰੋਗਰਾਮ ਦੌਰਾਨ ਹੇਠ ਲਿਖੇ ਅੱਠ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਜਾਣਗੇ:

ਨਾਰਕੋਟਿਕਸ ਕੰਟਰੋਲ ਲਈ ਵਿਜ਼ਨ ਡਾਕਿਊਮੈਂਟ (2026-2029)- ਭਾਗ- I: ਸੰਸਥਾਗਤ ਵਿਧੀ

ਨੈੱਟਵਰਕ ਲਿੰਕੇਜ ਅਤੇ ਕਾਰਟੇਲਸ ਨੂੰ ਤੋੜਨਾ ਭਾਗ- I

ਨਾਰਕੋਟਿਕਸ ਕੰਟਰੋਲ ਲਈ ਵਿਜ਼ਨ ਡਾਕਿਊਮੈਂਟ (2026-2029)- ਭਾਗ –II: ਮੰਗਾਂ ਵਿੱਚ ਕਮੀ, ਰੋਕਥਾਮ ਅਤੇ ਪੁਨਰਵਾਸ

ਨੈੱਟਵਰਕ ਲਿੰਕੇਜ ਅਤੇ ਕਾਰਟੇਲ ਨੂੰ ਤੋੜਨਾ ਭਾਗ- II

ਇਨਫੋਰਸਮੈਂਟ ਦੀ ਪ੍ਰਭਾਵਸ਼ੀਲਤਾ ਵਿੱਚ ਸੁਧਾਰ

ਪ੍ਰੀਕਰਸਰ, ਸਿੰਥੈਟਿਕ ਡਰੱਗਜ਼ ਅਤੇ ਕਲੈਨ ਲੈਬਸ

ਡਰੱਗਜ਼ ਦੀ ਗੈਰ-ਕਾਨੂੰਨੀ ਖੇਤੀ ਦਾ ਵਿਨਾਸ਼ ਅਤੇ ਵਿਕਲਪਿਕ ਫਸਲ

ਇਸ ਰਾਸ਼ਟਰੀ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਰਾਜਾਂ, ਵਿਭਾਗਾਂ ਅਤੇ ਏਜੰਸੀਆਂ ਨੂੰ Whole of Government Approach ਦੇ ਤਹਿਤ ਅਗਲੇ ਤਿੰਨ ਵਰ੍ਹਿਆਂ ਦੌਰਾਨ ਦੇਸ਼ ਭਰ ਵਿੱਚ ਡਰੱਗਜ਼ ਦੀ ਤਸਕਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਨਵੇਂ ਸੰਕਲਪ ਦੇ ਨਾਲ ਅੱਗੇ ਵਧਣ ਵਿੱਚ ਸਹਾਇਤਾ ਮਿਲੇਗੀ।ਸੰਮੇਲਨ ਦੌਰਾਨ ਕੀਤੇ ਗਏ ਵਿਚਾਰ-ਵਟਾਂਦਰੇ ਨਾਲ ਡਰੱਗਜ਼ ਕੰਟਰੋਲ ਸਬੰਧੀ ਕਾਨੂੰਨਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਹੋਰ ਮਜ਼ਬੂਤ ਕਰਨ ਅਤੇ ਦੇਸ਼ ਦੇ ਨੌਜਵਾਨਾਂ ਨੂੰ ਡਰੱਗਜ਼ ਤੋਂ ਦੂਰ ਰੱਖਣ ਲਈ ਅਪਣਾਈਆਂ ਜਾ ਰਹੀਆਂ ਰਣਨੀਤੀਆਂ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੇਗੀ। ਇਹ ਰਾਸ਼ਟਰੀ ਆਯੋਜਨ ਡਰੱਗਜ਼ ਦੀ ਦੁਰਵਰਤੋਂ ਨਾਲ ਨਜਿੱਠਣ ਅਤੇ ਨਸ਼ਾ-ਮੁਕਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਐੱਨਸੀਬੀ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਏਐੱਨਟੀਐੱਫ ਦਰਮਿਆਨ ਭਵਿੱਖ ਲਈ ਤਿਆਰ ਸਾਂਝੇਦਾਰੀ ਨੂੰ ਹੋਰ ਮਜ਼ਬੂਤਕ ਕਰਨ ਦਾ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਪ੍ਰਦਾਨ ਕਰੇਗਾ।

 

 

Leave a Reply

Your email address will not be published. Required fields are marked *