
ਜਲੰਧਰ 4 ਫਰਵਰੀ (ਸੁਨੀਲ ਕੁਮਾਰ ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ) ਜਲੰਧਰ ਦੇ ਸੰਤੋਖਪੁਰਾ ਗਲੀ ਨੰਬਰ 10 ਦੇ ਨੌਜਵਾਨਾਂ ਵੱਲੋਂ 4 ਫਰਵਰੀ ਨੂੰ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ ਵਿਸ਼ਾਲ ਲੰਗਰ ਵੀ ਲਗਾਇਆ ਜਾਵੇਗਾ। ਇਸ ਮੌਕੇ ਤੇ ਟੇਕ ਚੰਦ, ਗੁਰਮੇਲ ਸਿੰਘ ਬੁੱਗਾ, ਲਖਬੀਰ ਲਾਡੀ, ਪ੍ਰਿਥੀ ਪਾਲ ਸਿੰਘ, ਰਵੀ ਕੁਮਾਰ, ਆਸ਼ੂ, ਸਾਬੀ, ਵਿਜੇ ਅਤੇ ਹੋਰ ਮੁਹੱਲਾ ਵਾਸੀ ਵੀ ਮੌਜੂਦ ਰਹਿਣਗੇ।
