

ਜਲੰਧਰ 28ਜਨਵਰੀ (ਸੁਨੀਲ ਕੁਮਾਰ ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ)ਕੱਲ ਗਣਤੰਤਰ ਸਵਿਧਾਨ ਦਿਵਸ ਦੇ ਮੌਕੇ ਕੱਲ ਜੋ ਦਿੱਲੀ ਵਿੱਚ ਨੈਸ਼ਨਲ ਪਰੈਡ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਯੂਥ ਆਗੂ ਸ੍ਰੀ ਵਿਜੈ ਮਡਾਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਸ ਦਾ ਡੱਟ ਕੇ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਬੀ ਜੇ ਪੀ ਅਤੇ ਆਰ ਐਸ ਐਸ ਵੱਲੋਂ ਸਮਾਜ ਵਿਰੋਧੀ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ। ਜਦ ਕਿ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਇਸ ਮੌਕੇ ਰਮਨ ਕੁਮਾਰ, ਰਾਕੇਸ਼ ਕੁਮਾਰ,ਨਾਰੇਸ ਕੁਮਾਰ,ਸਾਬੀ ਦੁਗੱਲ, ਰਮੇਸ਼ ਬੱਧਣ, ਆਦਿ ਲੋਕ ਹਾਜ਼ਰ ਸਨ।
