SAI NSNIS ਪਟਿਆਲਾ ਨੇ ਏਸ਼ੀਆਈ ਖੇਡਾਂ 2026 ਲਈ 11 ਮੈਂਬਰੀ ਮੁੱਕੇਬਾਜ਼ੀ ਦਲ ਨੂੰ ਰਵਾਨਾ ਕੀਤਾ
ਚੰਡੀਗੜ/ ਬਿਉਰੋ

ਸਪੋਰਟਸ ਅਥਾਰਟੀ ਆਫ਼ ਇੰਡੀਆ, ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (SAI NSNIS), ਪਟਿਆਲਾ ਨੇ ਅੱਜ ਜਾਪਾਨ ਦੇ ਨਾਗੋਆ, ਆਈਚੀ ਪ੍ਰੀਫੈਕਚਰ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ 2026 ਲਈ ਆਪਣੇ 11 ਮੁੱਕੇਬਾਜ਼ੀ ਦਲ ਨੂੰ ਅਧਿਕਾਰਤ ਤੌਰ ‘ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਕੇਬਾਜ਼ੀ ਟੀਮ, ਕੋਚ ਅਤੇ ਸਹਾਇਕ ਸਟਾਫ਼ ਵਾਲੀ ਇਹ ਟੀਮ ਅੱਜ ਸੰਸਥਾ ਦੇ ਕੈਂਪਸ ਤੋਂ ਇਨ੍ਹਾਂ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਰਵਾਨਾ ਹੋਈ। SAI NSNIS ਪਟਿਆਲਾ ਵਿਖੇ ਸਿਖਲਾਈ ਪ੍ਰਾਪਤ ਚੁਣੇ ਗਏ 11 ਮੁੱਕੇਬਾਜ਼ ਹਨ:
ਪੁਰਸ਼ ਮੁੱਕੇਬਾਜ਼: ਜਾਦੂਮਣੀ ਸਿੰਘ ਮੰਡੇਂਗਬਮ [55 ਕਿਲੋਗ੍ਰਾਮ], ਸਚਿਨ [60 ਕਿਲੋਗ੍ਰਾਮ], ਸੁਮਿਤ [70 ਕਿਲੋਗ੍ਰਾਮ], ਅੰਕੁਸ਼ [80 ਕਿਲੋਗ੍ਰਾਮ], ਕਪਿਲ ਪੋਖਾਰੀਆ [90 ਕਿਲੋਗ੍ਰਾਮ] ਅਤੇ ਨਰਿੰਦਰ [90+ ਕਿਲੋਗ੍ਰਾਮ]।
ਮਹਿਲਾ ਮੁੱਕੇਬਾਜ਼: ਸਾਕਸ਼ੀ [51 ਕਿਲੋਗ੍ਰਾਮ], ਪ੍ਰੀਤੀ [54 ਕਿਲੋਗ੍ਰਾਮ], ਪ੍ਰਿਆ [60 ਕਿਲੋਗ੍ਰਾਮ], ਪਰਵੀਨ [65 ਕਿਲੋਗ੍ਰਾਮ] ਅਤੇ ਲਵਲੀਨਾ ਬੋਰਗੋਹੇਨ [75 ਕਿਲੋਗ੍ਰਾਮ]।
ਉਨ੍ਹਾਂ ਦੀ ਰਵਾਨਗੀ ਦੇ ਮੌਕੇ ‘ਤੇ, ਡਿਪਟੀ ਡਾਇਰੈਕਟਰ ਜਨਰਲ / ਐਸ ਈ ਡੀ, ਸ਼੍ਰੀ ਵਿਨੀਤ ਕੁਮਾਰ ਨੇ ਟੀਮ ਨਾਲ ਗੱਲਬਾਤ ਕੀਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਟੀਮ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਕਿਹਾ, “ਪੂਰਾ ਭਾਰਤ ਤੁਹਾਡੀ ਸਫਲਤਾ ਦੀ ਉਡੀਕ ਕਰ ਰਿਹਾ ਹੈ ਅਤੇ ਤੁਹਾਡੇ ਤਗਮਿਆਂ ਦੀ ਉਡੀਕ ਕਰ ਰਿਹਾ ਹੈ। ਸਾਨੂੰ ਤੁਹਾਡੀ ਤਿਆਰੀ ‘ਤੇ ਪੂਰਾ ਭਰੋਸਾ ਹੈ।
ਸਾਈ ਐਨਐਸਐਨਆਈਐਸ ਪਟਿਆਲਾ ਦਾ ਪ੍ਰਸ਼ਾਸਨ ਪੂਰੇ ਟੀਮ ਨੂੰ ਸਫਲ ਅਤੇ ਤਗਮਾ ਜੇਤੂ ਮੁਹਿੰਮ ਦੀ ਕਾਮਨਾ ਕਰਦਾ ਹੈ
