National Sports Day:ਧਿਆਨ ਚੰਦ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ 29 ਅਗਸਤ ਨੂੰ ਮਨਾਇਆ ਗਿਆ ਰਾਸ਼ਟਰੀ ਖੇਲ ਦਿਵਸ

ਜੈਤੋਂ / ਰੋਜ਼ਾਨਾਂ ਰਿਪੋਰਟਰ

ਰਾਸ਼ਟਰੀ ਖੇਡ ਦਿਵਸ ਤੇ ਵਿਸ਼ੇਸ਼:-
ਭਾਰਤੀ ਹਾਕੀ ਦੇ ਮਹਾਨ ਸਿਤਾਰੇ ਮੇਜਰ ਧਿਆਨ ਚੰਦ ਦਾ ਜਨਮ ਅਗਸਤ 1905 ਪਰਿਆਗਰਾਜ (ਇਲਾਹਾਬਾਦ) ਵਿੱਚ ਹੋਇਆ। ਉਹਨਾਂ ਦਾ ਅਸਲੀ ਨਾਮ ਧਿਆਨ ਸਿੰਘ ਸੀ। ਉਹ ਰਾਤ ਨੂੰ ਚਾਂਦਨੀ ਵਿੱਚ ਅਭਿਆਸ ਕਰਦੇ ਸੀ ਇਸ ਕਰਕੇ ਉਹਨਾਂ ਦੇ ਨਾਮ ਦੇ ਨਾਲ ਚੰਦ ਜੁੜ ਗਿਆ।
ਸ਼ੁਰੂ ਵਿੱਚ ਖੇਡਾਂ ਪ੍ਰਤੀ ਉਹਨਾਂ ਦੀ ਕੋਈ ਵਿਸ਼ੇਸ਼ ਰੁੱਚੀ ਨਹੀਂ ਸੀ।ਭਾਰਤੀ ਸੈਨਾ ਵਿੱਚ ਭਰਤੀ ਹੋਣ ਤੋਂ ਬਾਅਦ ਉਹਨਾਂ ਨੇ ਹਾਕੀ ਖੇਡਣੀ ਸ਼ੁਰੂ ਕੀਤੀ। ਉਨਾਂ ਦੀ ਗੇਂਦ ਤੇ ਪਕੜ ਅਤੇ ਡਰਿਬਲਿੰਗ ਇਨੀ ਸ਼ਾਨਦਾਰ ਸੀ ਕਿ ਉਹਨਾਂ ਨੂੰ ਹਾਕੀ ਦਾ ਜਾਦੂਗਰ ਖਿਤਾਬ ਨਾਲ ਨਿਵਾਜਿਆ ਗਿਆ।

ਧਿਆਨ ਚੰਦ ਨੇ 1928, 1932 ਤੇ 1936 ਵਿੱਚ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿਤਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਉਹਨਾਂ ਵਿੱਚ ਤੇਜ ਪਾਸ ਕਰਨ,ਸ਼ਾਨਦਾਰ ਟੀਮ ਵਰਕ, ਅਨੁਸ਼ਾਸਨ ਅਤੇ ਲਗਨ ਤੇ ਸਭ ਤੋਂ ਪ੍ਰਮੁੱਖ ਗੋਲ ਕਰਨ ਦੀ ਕਾਬਲੀਅਤ ਕਮਾਲ ਦੀ ਸੀ। 1936 ਵਿੱਚ ਉਹਨਾਂ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। 1956 ਵਿੱਚ ਉਨਾਂ ਨੂੰ ਪਦਮ ਭੂਸ਼ਣ ਸਨਮਾਨ ਨਾਲ ਨਿਵਾਜਿਆ ਗਿਆ।
ਭਾਰਤੀ ਸੈਨਾ ਵਿੱਚ ਉਹਨਾਂ ਨੇ ਲੰਮੇ ਸਮੇਂ ਤੱਕ ਸੇਵਾ ਕੀਤੀ। ਆਪਣੇ ਸਮੁੱਚੇ ਸੇਵਾ ਕਾਲ ਦੌਰਾਨ ਉਹ ਇੱਕ ਬੇਹੱਦ ਅਨੁਸ਼ਾਸਿਤ ਅਤੇ ਮਿਹਨਤੀ ਕਰਮਚਾਰੀ ਵਜੋਂ ਜਾਣੇ ਗਏ। ਇਸੇ ਬਦੌਲਤ ਹੀ ਉਹ ਮੇਜਰ ਤੱਕ ਦੇ ਅਹਿਮ ਰੈਂਕ ਤੱਕ ਪਹੁੰਚੇ।
ਉਨਾਂ ਦੀ ਯਾਦ ਵਿੱਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਲ ਦਿਵਸ ਵਜੋਂ ਮਨਾਇਆ ਜਾਂਦਾ ਹੈ।
3 ਦਸੰਬਰ 1979 ਨੂੰ ਮੇਜਰ ਧਿਆਨ ਚੰਦ ਦਾ ਦੇਹਾਂਤ ਹੋ ਗਿਆ।
ਮਨਜਿੰਦਰ ਸਿੰਘ
ਈਟੀਟੀ ਟੀਚਰ

Leave a Reply

Your email address will not be published. Required fields are marked *