ਗੁਰਦਾਸਪੁਰ ਪੁਲਿਸ ਨੇ ਡ.ਕੈਤੀ ਦੀ ਸਾਜ਼ਿਸ਼ ਕੀਤੀ ਨਾਕਾਮ! 6 ਮੁਲਜ਼ਮ ਕਾਬੂ, 2 ਪਿ.ਸਟ.ਲ ਤੇ 9 ਰੌਂ.ਦ ਬਰਾਮਦ

ਗੁਰਦਾਸਪੁਰ ਪੁਲਿਸ ਨੇ ਡ.ਕੈਤੀ ਦੀ ਸਾਜ਼ਿਸ਼ ਕੀਤੀ ਨਾਕਾਮ! 6 ਮੁਲਜ਼ਮ ਕਾਬੂ, 2 ਪਿ.ਸਟ.ਲ ਤੇ 9 ਰੌਂ.ਦ ਬਰਾਮਦ

ਗੁਰਦਾਸਪੁਰ / ਬਿਊਰੋ

ਗੁਰਦਾਸਪੁਰ ਪੁਲਿਸ ਨੂੰ ਗੈਰ-ਕਾਨੂੰਨੀ ਅਨਸਰਾਂ ਖ਼ਿਲਾਫ਼ ਕਾਰਵਾਈ ਦੌਰਾਨ ਵੱਡੀ ਸਫਲਤਾ ਮਿਲੀ ਹੈ। ਥਾਣਾ ਦੀਨਾਨਗਰ ਪੁਲਿਸ ਨੇ ਦਾਣਾ ਮੰਡੀ ਪਨਿਆੜ ਨੇੜੇ ਡ.ਕੈ.ਤੀ ਦੀ ਕਥਿਤ ਯੋਜਨਾ ਬਣਾਉਣ ਦੇ ਦੋਸ਼ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ 2 ਪਿ.ਸ.ਟ.ਲ .30 ਬੋਰ ਸਮੇਤ ਮੈ.ਗ.ਜ਼ੀਨ, 9 ਜਿੰਦਾ ਰੌਂ.ਦ, 1 ਕਿ.ਰਪਾ.ਨ ਅਤੇ 3 ਦਾ.ਤ.ਰ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੌਕੇ ਤੋਂ ਇੱਕ ਸਵਿਫਟ ਡਿਜ਼ਾਇਰ ਕਾਰ ਵੀ ਕਬਜ਼ੇ ਵਿੱਚ ਲਈ ਹੈ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਦੀਪਕ ਮਲਹੋਤਰਾ ਉਰਫ਼ ਸੌਰਵ, ਸ਼ੇਰਪ੍ਰੀਤ ਸਿੰਘ ਉਰਫ਼ ਗੁਲਾਬਾ, ਪੰਕਜ ਸ਼ਰਮਾ ਉਰਫ਼ ਕਾਕਾ, ਰਾਹੁਲ ਕੁਮਾਰ ਉਰਫ਼ ਰੋਟਾ, ਸਾਹਿਲ ਸੈਣੀ ਅਤੇ ਸੰਨੀ ਉਰਫ਼ ਰਾਜਾ ਵਜੋਂ ਦੱਸੀ ਗਈ ਹੈ।

ਪੁਲਿਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਮਾਮਲੇ ਦਰਜ ਹਨ। ਇਸ ਮਾਮਲੇ ਵਿੱਚ ਥਾਣਾ ਦੀਨਾਨਗਰ ਵਿਖੇ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *