Attack:ਪੱਛਮੀ ਬੰਗਾਲ ਕੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਾਰ ਤੇ ਹਮਲਾ, ਬੀਜੇਪੀ ਦੀ ਸਾਜਿਸ਼: ਮਮਤਾ ਬੈਨਰਜੀ

ਕਲਕੱਤਾ/ ਰੋਜ਼ਾਨਾਂ ਰਿਪੋਰਟਰ

ਪੱਛਮ ਬੰਗਾਲ ਵਿਚ ਬੀਜੇਪੀ ਸਰਕਾਰ ਦੀ ਹੋਂਦ ਵਿੱਚ ਆਉਂਦਿਆਂ ਹੀ ਮਮਤਾ ਬੈਨਰਜੀ ਦੀ ਪਰੇਸ਼ਾਨੀ ਬਹੁਤ ਵੱਧ ਗਈ ਹੈ। ਮਮਤਾ ਬੈਨਰਜੀ ਦੀ ਕਾਰ ਤੇ ਹੋਏ ਹਮਲੇ ਵਿੱਚ ਮਮਤਾ ਬੈਨਰਜੀ ਬਾਲ ਬਾਲ ਬਚ ਗਈ ਜਾਣਕਾਰੀ ਦੇ ਅਨੁਸਾਰ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉੱਤਰੀ 24 ਪਰਗਣਾ ਜ਼ਿਲ੍ਹੇ ਦੇ ਹਾਲੀਸ਼ਹਿਰ ਵਿੱਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕਾਰ ਘੇਰ ਕੇ ਪਥਰਾਅ ਕੀਤਾ। ਇਸ ਦੌਰਾਨ ਕਾਰ ’ਤੇ ਪੱਥਰ, ਚਿੱਕੜ ਅਤੇ ਚੱਪਲਾਂ ਵੀ ਸੁੱਟੀਆਂ ਗਈਆਂ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਮਤਾ ਪੁਲੀਸ ਹਿਰਾਸਤ ਵਿੱਚ ਮਾਰੇ ਗਏ ਟੀ ਐੱਮ ਸੀ ਵਰਕਰ ਬਿਰਜੂ ਕੇਵਟ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾ ਰਹੇ ਸਨ।

ਮਮਤਾ ਬੈਨਰਜੀ ਨੇ ਇਸ ਹਮਲੇ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਅਗਾਊਂ ਜਾਣਕਾਰੀ ਦੇਣ ਦੇ ਬਾਵਜੂਦ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਇੱਟਾਂ ਨਾਲ ਹਮਲਾ ਕਰ ਕੇ ਉਨ੍ਹਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਮਤਾ ਨੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬਾ ਗੁੰਡਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ। ਮਮਤਾ ਨਾਲ ਗਏ ਸੰਸਦ ਮੈਂਬਰਾਂ ਕਲਿਆਣ ਬੈਨਰਜੀ ਅਤੇ ਡੋਲਾ ਸੇਨ ਨੇ ਵੀ ਭਾਜਪਾ ਸਰਕਾਰ ’ਤੇ ਮਾਫੀਏ ਰਾਹੀਂ ਸਿਆਸਤ ਕਰਨ ਦੇ ਗੰਭੀਰ ਦੋਸ਼ ਲਾਏ ਹਨ।ਦੂਜੇ ਪਾਸੇ ਭਾਜਪਾ ਨੇ ਮਮਤਾ ਬੈਨਰਜੀ ’ਤੇ ਇਲਾਕੇ ਵਿੱਚ ਤਣਾਅ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਸੱਤਾਧਾਰੀ ਪਾਰਟੀ ਅਨੁਸਾਰ ਜਨਤਾ ਵਿੱਚ ਸਾਬਕਾ ਸਰਕਾਰ ਖ਼ਿਲਾਫ਼ ਗੁੱਸਾ ਹੈ ਅਤੇ ਲੋਕਾਂ ਨੇ ਇਸੇ ਕਾਰਨ ਆਪਣੇ ਜਜ਼ਬਾਤ ਜ਼ਾਹਰ ਕੀਤੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੋਲਕਾਤਾ ਹਾਈ ਕੋਰਟ ਬਾਹਰ ਵੀ ਮਮਤਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਕਾਫ਼ਲੇ ’ਤੇ ਵੀ ਆਂਡੇ ਸੁੱਟੇ ਗਏ ਸਨ। ਪੁਲਿਸ ਵੱਲੋਂ ਵੀ ਮਮਤਾ ਬੈਨਰਜੀ ਦਾ ਕੋਈ ਵੀ ਸਾਥ ਨਹੀਂ ਦਿੱਤਾ ਜਾ ਰਿਹਾ ਬੀਜੇਪੀ ਸਰਕਾਰ ਵੱਲੋਂ ਹੁਣ ਤਾਂ ਬੈਨਰਜੀ ਨੂੰ ਕਾਫੀ ਕੁਝ ਕਹਿਣਾ ਪੈ ਰਿਹਾ।

Leave a Reply

Your email address will not be published. Required fields are marked *