Heavy Rain:ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦਾ ਕਹਿਰ ਨਦੀਆਂ ਨਾਲੇ ਉਫਾਨ ਤੇ, ਕਈ ਥਾਵਾਂ ਤੇ ਬਿਜਲੀ ਠੱਪ

ਹਿਮਾਚਲ ਪ੍ਰਦੇਸ਼/ ਰੋਜ਼ਾਨਾ ਰਿਪੋਰਟਰ

ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਆਪਣਾ ਕਹਿਰ ਵਰਪਾ ਰਹੀ ਹੈ ਤੇਜ ਬਾਰਿਸ਼ ਨਾਲ ਸਾਰੇ ਹੀ ਨਦੀਆਂ ਅਤੇ ਨਾਲੇ ਉਫਾਨ ਤੇ ਹਨ। ਜਗ੍ਹਾ ਜਗ੍ਹਾ ਬੱਦਲ ਫਟ ਰਹੇ ਹਨ ਲੈਂਡ ਸਲਾਈਡ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਾਣਕਾਰੀ ਦੇ ਅਨੁਸਾਰ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਲਗਭਗ 69 ਸੜਕਾਂ ਅਜੇ ਵੀ ਬੰਦ ਹਨ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਨੁਸਾਰ, ਕੁੱਲੂ ਵਿੱਚ ਲਗਪਗ 38, ਮੰਡੀ ਵਿੱਚ 13, ਸਿਰਮੌਰ ਵਿੱਚ ਛੇ, ਸ਼ਿਮਲਾ ਵਿੱਚ ਪੰਜ, ਕਾਂਗੜਾ ਵਿੱਚ ਚਾਰ, ਊਨਾ ਵਿੱਚ ਦੋ ਅਤੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਵਿੱਚ ਇੱਕ ਸੜਕ ਬੰਦ ਹੈ।ਇਸ ਤੋਂ ਇਲਾਵਾ, ਸੂਬੇ ਭਰ ਵਿੱਚ 13 ਟਰਾਂਸਫਾਰਮਰ ਵੀ ਠੱਪ ਹਨ, ਜਿਨ੍ਹਾਂ ਵਿੱਚ ਕੁੱਲੂ ਵਿੱਚ ਅੱਠ, ਸ਼ਿਮਲਾ ਵਿੱਚ ਚਾਰ ਅਤੇ ਮੰਡੀ ਦਾ ਇੱਕ ਟਰਾਂਸਫਾਰਮਰ ਸ਼ਾਮਲ ਹੈ। ਇਸ ਦੇ ਨਾਲ ਹੀ ਸੂਬੇ ਭਰ ਵਿੱਚ ਪੀਣ ਵਾਲੇ ਪਾਣੀ ਦੀਆਂ ਕਰੀਬ 80 ਸਕੀਮਾਂ ਵੀ ਪ੍ਰਭਾਵਿਤ ਹਨ। ਇਸ ਵਿੱਚ ਸਿਰਮੌਰ ਵਿੱਚ 69, ਹਮੀਰਪੁਰ ਵਿੱਚ ਅੱਠ ਅਤੇ ਸ਼ਿਮਲਾ ਵਿੱਚ ਤਿੰਨ ਸਕੀਮਾਂ ਸ਼ਾਮਲ ਹਨ।ਕੇਂਦਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਸੂਬੇ ਵਿੱਚ 25 ਥਾਵਾਂ ‘ਤੇ ਜ਼ਮੀਨ ਖਿਸਕਣ (ਲੈਂਡਸਲਾਈਡ) ਅਤੇ ਇੱਕ ਵਾਰ ਅਚਾਨਕ ਹੜ੍ਹ (ਫਲੈਸ਼ ਫਲੱਡ) ਆਉਣ ਦੀ ਘਟਨਾ ਦਰਜ ਕੀਤੀ ਗਈ ਹੈ।ਸੂਬੇ ਵਿੱਚ ਅਗਲੇ ਕੁਝ ਦਿਨਾਂ ਤੱਕ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ। 18 ਅਤੇ 19 ਜੁਲਾਈ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ, ਜਿਸ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਿੱਥੇ ਅਗਲੇ ਕੁਝ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਆਮ ਰਹਿਣ ਦੀ ਉਮੀਦ ਹੈ।

 

 

Leave a Reply

Your email address will not be published. Required fields are marked *