ਮਹਿਲਾਵਾਂ ਨਾਲ ਵਾਅਦਾ ਨਹੀਂ, ਵੱਡਾ ਧੋਖਾ ₹51,000 ਦਾ ਵਾਅਦਾ, ਹੁਣ ₹3,000–₹4,500 ਦਾ ਚੋਣੀ ਸਟੰਟ!”

“ਮਹਿਲਾਵਾਂ ਨਾਲ ਵਾਅਦਾ ਨਹੀਂ, ਵੱਡਾ ਧੋਖਾ ₹51,000 ਦਾ ਵਾਅਦਾ, ਹੁਣ ₹3,000–₹4,500 ਦਾ ਚੋਣੀ ਸਟੰਟ!”

ਜਲੰਧਰ/ ਸੁਨੀਲ ਕੁਮਾਰ

ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਪੰਜਾਬ ਦੀਆਂ ਮਹਿਲਾਵਾਂ ਨਾਲ ₹51,000 ਦੇਣ ਦਾ ਵੱਡਾ ਵਾਅਦਾ ਕੀਤਾ ਸੀ, ਪਰ ਅੱਜ ਚੋਣਾਂ ਨੇੜੇ ਆਉਂਦਿਆਂ ₹3,000–₹4,500 ਦੀ ਰਕਮ ਦਾ ਐਲਾਨ ਕਰਕੇ ਆਪਣੀ ਵਾਅਦਾ-ਖ਼ਿਲਾਫ਼ੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮਹਿਲਾਵਾਂ ਦੇ ਸਨਮਾਨ ਨਾਲ ਖਿਲਵਾੜ ਅਤੇ ਸਿਰਫ਼ ਚੋਣੀ ਰਾਜਨੀਤੀ ਹੈ।

ਜੇਕਰ ਸਰਕਾਰ ਦੀ ਨੀਅਤ ਸੱਚਮੁੱਚ ਮਹਿਲਾ ਭਲਾਈ ਦੀ ਹੁੰਦੀ, ਤਾਂ ਉਨ੍ਹਾਂ ਨੂੰ ਫਾਰਮਾਂ, ਆਨਲਾਈਨ ਰਜਿਸਟ੍ਰੇਸ਼ਨ ਅਤੇ ਦਫ਼ਤਰਾਂ ਦੇ ਚੱਕਰ ਨਾ ਲਗਵਾਏ ਜਾਂਦੇ। ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ‘ਤੇ ਰਕਮ ਜਮ੍ਹਾਂ ਕਰਵਾਈ ਜਾਂਦੀ।ਪੱਛਮੀ ਬੰਗਾਲ ਵਿੱਚ ਭਾਜਪਾ ਨੇ ਐਲਾਨ ਕੀਤਾ ਹੈ ਕਿ ਸਰਕਾਰ ਬਣਨ ਉਪਰੰਤ “ਅੰਨਪੂਰਨਾ ਯੋਜਨਾ” ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਸਸਤੇ ਦਰਾਂ ‘ਤੇ ਅਨਾਜ ਦੇਣ ਦੇ ਨਾਲ-ਨਾਲ ₹3,000 ਦੀ ਸਹਾਇਤਾ ਰਾਸ਼ੀ ਵੀ ਸਿੱਧੀ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਡਾਇਰੈਕਟ ਬੈਨਿਫਿਟ ਟ੍ਰਾਂਸਫਰ (DBT) ਰਾਹੀਂ ਕਰੋੜਾਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਬਿਨਾਂ ਕਿਸੇ ਵਿਚੋਲੇ ਦੇ ਸਹਾਇਤਾ ਰਾਸ਼ੀ ਪਹੁੰਚਾ ਕੇ ਪਾਰਦਰਸ਼ਤਾ ਅਤੇ ਜਵਾਬਦੇਹੀ ਦਾ ਮਜ਼ਬੂਤ ਮਾਡਲ ਪੇਸ਼ ਕੀਤਾ ਹੈ।

ਭਾਰਤੀ ਜਨਤਾ ਪਾਰਟੀ ਦਾ ਸਪੱਸ਼ਟ ਮਤ ਹੈ ਕਿ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਕੇ ਬਾਅਦ ਵਿੱਚ ਉਨ੍ਹਾਂ ਤੋਂ ਮੁੱਕਰ ਜਾਣਾ ਪੰਜਾਬ ਦੀਆਂ ਮਹਿਲਾਵਾਂ ਦਾ ਅਪਮਾਨ ਹੈ। ਪੰਜਾਬ ਦੀਆਂ ਮਹਿਲਾਵਾਂ ਸਭ ਕੁਝ ਦੇਖ ਰਹੀਆਂ ਹਨ ਅਤੇ ਉਹ ਇਸ ਦਾ ਜਵਾਬ ਲੋਕਤੰਤਰੀ ਤਰੀਕੇ ਨਾਲ ਆਪਣੀ ਵੋਟ ਦੀ ਤਾਕਤ ਨਾਲ ਦੇਣਗੀਆਂ।

ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਆਪਣੇ ਚੋਣੀ ਵਾਅਦਿਆਂ ਦਾ ਪੂਰਾ ਹਿਸਾਬ ਜਨਤਾ ਸਾਹਮਣੇ ਰੱਖੇ ਅਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਗੁੰਮਰਾਹ ਕਰਨਾ ਤੁਰੰਤ ਬੰਦ ਕਰੇ।

Leave a Reply

Your email address will not be published. Required fields are marked *