ਜੈਤੇਵਾਲੀ ਚ ਕਰਵਾਇਆ ਗਿਆ ਵਿਸ਼ਾਲ ਭਗਵਤੀ ਜਾਗਰਣ ਕੁੱਲੀ ਵਾਲੀ ਸਰਕਾਰ ਨੇ ਕੀਤਾ ਅਗਾਜ ਮਾਤਾ ਰਾਣੀ ਦੀ ਜੋਤ ਪ੍ਰਚੰਡ ਕਰਕੇ-ਅਰੋੜਾ

ਜੈਤੇਵਾਲੀ ਚ ਕਰਵਾਇਆ ਗਿਆ ਵਿਸ਼ਾਲ ਭਗਵਤੀ ਜਾਗਰਣ ਕੁੱਲੀ ਵਾਲੀ ਸਰਕਾਰ ਨੇ ਕੀਤਾ ਅਗਾਜ ਮਾਤਾ ਰਾਣੀ ਦੀ ਜੋਤ ਪ੍ਰਚੰਡ ਕਰਕੇ-ਅਰੋੜਾ

ਜਲੰਧਰ 15 ਨਵੰਬਰ (ਸੁਨੀਲ ਕੁਮਾਰ)

ਨਜਦੀਕੀ ਪਿੰਡ ਜੈਤੇਵਾਲੀ ਵਿੱਚ ਵਿਸ਼ਾਲ ਭਗਵਤੀ ਜਾਗਰਣ ਬਹੁਤ ਹੀ ਸ਼ਰਧਾ ਸਹਿਤ ਸਮੂਹ ਨਗਰ ਨਿਵਾਸੀਆ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਜਾਗਰਣ ਕਮੇਟੀ ਵਲੋ ਸੇਵਾਦਾਰ ਸੁਰਿੰਦਰ ਸਿੰਘ ਦੋਜੀ ਦੀ ਅਗਵਾਈ ਹੇਠ ਕਰਵਾਇਆ ਗਿਆ।

ਇਸ ਸਬੰਧੀ ਜਾਟਕਾਰੀ ਦਿੰਦੇ ਹੋਏ ਤਹਿਲਕਾ ਐਂਟੀ-ਕਰੱਪਸ਼ਨ ਸੁਸਾਇਟੀ (ਰਜਿ) ਦੇ ਆਰਗੇਨਾਈਜ਼ਰ ਰਾਜ ਕੁਮਾਰ ਅਰੋੜਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਜਾਗਰਣ ਦਾ ਅਗਾਜ ਸੱਚਾ ਦਰਬਾਰ ਕੁੱਲੀ ਮਸਤ ਕਲੰਦਰ ਦੇ ਹਾਕਮ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਆਪਣੇ ਕਰ-ਕਮਲਾ ਨਾਲ ਮਾਤਾਰਾਣੀ ਦੀ ਜੋਤ ਪ੍ਰਚੰਡ ਕਰਕੇ ਕੀਤਾ । ਜਿਸ ਤੋ ਬਾਦ ਮਹੰਤ ਸੁਰਿੰਦਰ ਸਿਆਣ ਕਪੂਰਪਿੰਡ ਨੇ ਸਟੇਜ ਸੰਭਾਲਦਿਆ ਹੀ ਗਣੇਸ਼ ਬੰਦਨਾ ਅਤੇ ਹੋਰ ਰਿੱਧੀਆ-ਸਿੱਧੀਆ ਤੋਂ ਬਾਦ ਨੱਚਦੇ-ਟੱਪਦੇ ਨੇ ਗੁਣਗਾਨ ਕਰਦਿਆ ਸ਼ਰਧਾਲੂ ਸੰਗਤਾ ਨੂੰ ਮਹਾਮਾਈ ਦੇ ਬਣਾਏ ਬਹੁਤ ਹੀ ਸ਼ਾਨਦਾਰ ਦਰਬਾਰ ਨਾਲ ਜੋੜੀ ਰੱਖਿਆ ਤੇ ਇਲਾਕੇ ਦੀ ਸ਼ਾਨ ਕਹੇ ਜਾਣ ਵਾਲੇ ਹਾਸਰਸ ਕਲਾਕਾਰ ਬਲਜਿੰਦਰ ਟਾਣੂ ਨੇ ਜਗਰਾਤੇ ਦੀ ਮਰਿਆਦਾ ਵਿੱਚ ਰਹਿਕੇ ਆਪਣੇ ਟੋਟਕਿਆ ਨਾਲ ਹਾਸੇ ਪਾਏ ਤੇ ਆਖਿਰ ਵਿੱਚ ਮਾਤਾਰਾਣੀ ਦੀ ਇੱਕ ਭੇਟ ਤੇ ਬਾਖੂਬੀ ਐਕਟਿੰਗ ਕਰਕੇ ਮਹੌਲ ਨੂੰ ਗਮਹੀਣ ਬਣਾ ਦਿੱਤਾ ।

ਇਸ ਮੋਕੇ ਮਨੀ ਕੁਮਾਰ ਅਰੋੜਾ ਨੌਜਵਾਨ ਆਗੂ ਨੇ ਦੱਸਿਆ ਇਸ ਮੋਕੇ ਸੱਚਾ ਦਰਬਾਰ ਕੁੱਲੀ ਮਸਤ ਕਲੰਦਰ ਦੇ ਹਾਕਮ ਕ੍ਰਿਸ਼ਨ ਮੁਰਾਰੀ ਸ਼ਾਹ ਜੀ, ਸੇਵਾਦਾਰ ਸ਼ਮਸ਼ੇਰ ਸਿੰਘ ਸ਼ੇਰਾ ਬੋਲੀਨਾ ਅਤੇ ਗਾਇਕ ਜਤਿੰਦਰ ਮਾਨ ਆਦਿ ਨੁੰ ਭਗਤ ਸੁਰਿੰਦਰ ਸਿੰਘ ਜੀ ਦੋਖੀ, ਰਾਜ ਕੁਮਾਰ ਅਰੋੜਾ ਮੁੱਖ ਸੰਪਾਦਕ ਤਹਿਲਕਾ ਪੰਜਾਬ, ਬਾਬਾ ਕਮਲ ਜੀ, ਸਰਪੰਚ ਸਮਿੱਤਰੀ ਦੇਵੀ, ਸਾਬਕਾ ਸਰਪੰਚ ਰਛਪਾਲ ਸਿੰਘ ਅਤੇ ਬਾਬੂ ਮੰਗਤ ਰਾਮ ਆਦਿ ਵਲੋ ਦੋਸ਼ਾਲਾ ਭੇਟ ਕਰਕੇ ਨਿਵਾਜਿਆ।

ਜਿਸ ਤੋ ਬਾਦ ਸੋਸ਼ਲ ਮੀਡੀਆ ਤੇ ਬਹੁਤ ਹੀ ਟਰੇਡਿੰਗ ਵਿੱਚ ਚੱਲ ਰਹੇ ਸਟਾਰ ਗਾਇਕ ਜਤਿੰਦਰ ਮਾਨ ਨੇ ਸਟੇਜ ਸੰਭਾਲਦਿਆ ਹੀ ਗਣਪਤੀ ਜੀ ਗਣੇਸ਼ ਨੂੰ ਮਨਾ ਕੇ ਇੱਕ ਤੋ ਬਾਦ ਸੁੰਦਰ ਭੇਟ ਨਾਲ ਗੁਣਗਾਨ ਕਰਦਿਆ ਮਾਂ ਦੇ ਦਰਬਾਰ ਨਾਲ ਅਜਿਹਾ ਜੋੜਿਆ ਕਿ ਪਤਾ ਹੀ ਨਹੀ ਚੱਲਿਆ ਕਿ ਕਦੋ ਤਾਰਾ ਰਾਣੀ ਦੀ ਕਥਾ ਦਾ ਸਮਾਂ ਹੋ ਗਿਆ। ਫਿਰ ਜਾਗੇ ਦੀ ਸੰਪੂਰਣ ਕਥਾ ਦਾ ਗੁਣਗਾਨ ਮਹੰਤ ਸੁਰਿੰਦਰ ਸਿਆਣ ਕਪੂਰਪਿੰਡ ਨੇ ਆਪਣੀ ਟੀਮ ਨਾਲ ਬਾਖੂਬੀ ਕਰਦਿਆ ਹਾਜਿਰ ਸ਼ਰਧਾਲੂ ਸੰਗਤਾਂ ਨੂੰ ਤੜਕ ਸਵੇਰ ਮਹਾਮਾਈ ਦੀ ਆਰਤੀ ਤੱਕ ਜੋੜੀ ਰੱਖਿਆ । ਇਸ ਜਾਗੇ ਵਿੱਚ ਰਾਧੇ ਆਰਟਸ ਗਰੁੱਪ ਦੇ ਰਿੰਕੂ ਕੁਮਾਰ ਵਲੋ ਵੱਖ-ਵੱਖ ਖੂਬਸੂਰਤ ਝਾਕੀਆ ਨਾਲ ਹਾਜਰੀ ਲਗਵਾਈ।

ਜਾਗਰਣ ਕਮੇਟੀ ਨੂੰ ਇਸ ਵਿਸ਼ਾਲ ਜਾਗੇ ਦੀ ਵਧਾਈ ਦੇਣ ਅਤੇ ਮਹਾਮਾਈ ਦੇ ਦਰਬਾਰ ਚ ਆਪਣੀ ਹਾਜਰੀ ਲਗਵਾਉਣ ਲਈ ਸਰਪੰਚ ਸਮਿਤਰੀ ਦੇਵੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਹੁਸਨ ਲਾਲ ਹਲਵਾਈ, ਪੰਚ ਵਿਨੋਦ ਕੁਮਾਰ, ਪੰਚ ਦਰਸ਼ਨ ਕੋਰ, ਪੰਚ ਮੀਨਾ ਕੁਮਾਰੀ, ਪੰਚ ਅਮਿਤ ਪਵਾਰ, ਪੰਚ ਊਸ਼ਾ ਰਾਣੀ, ਪੱਤਰਕਾਰ ਲਵਦੀਪ ਬੈਂਸ, ਪੰਚ ਵਿਜੇ ਕੁਮਾਰ ਅਰੋੜਾ ਬੋਲੀਨਾ, ਸਾਬਕਾ ਪੰਚ ਕਿਰਨ ਅਰੋੜਾ ਬੋਲੀਨਾ, ਸਾਬਕਾ ਪੰਚ ਬੂਟਾ ਰਾਮ ਮੈਹਿੰਮੀ, ਫੋਟੋਗ੍ਰਾਫਰ ਗੋਰਵ ਅਰੋੜਾ ਜੈਤੇਵਾਲੀ, ਸੰਨੀ ਚੰਦੜ ਆਦਿ ਨੋ ਵੀ ਹਾਜਰੀ ਲਗਵਾਈ।

ਫੋਟੋ : ਕੁੱਲੀ ਵਾਲੀ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੂੰ ਦੁਸ਼ਾਲਾ ਦਿੰਦੇ ਹੋਏ ਸੇਵਾਦਾਰ ਸੁਰਿੰਦਰ ਸਿੰਘ, ਰਾਜ ਕੁਮਾਰ ਅਰੋੜਾ, ਸਾਬਕਾ ਸਰਪੰਚ ਰਛਪਾਲ ਸਿੰਘ ਅਤੇ ਜਾਗਰਣ ਕਮੇਟੀ ਦੇ ਪ੍ਰਬੰਧਕ ਆਦਿ। : ਫੋਟੋ ਮੰਨਤ ਸਟੂਡੀਓ ਜੈਤੇਵਾਲੀ

Leave a Reply

Your email address will not be published. Required fields are marked *