
ਨੰਗਲ/ ਰੋਜਾਨਾ ਰਿਪੋਰਟਰ
ਸਾਰ
ਪੰਜਾਬ ਵਿੱਚ ਲਗਾਤਾਰ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕੋਈ ਬਾਰਿਸ਼ ਨਾਲ ਕਾਫੀ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਹੀ ਇੱਕ ਖਬਰ ਨਿਕਲ ਕੇ ਸਾਹਮਣੇ ਇਹ ਵੀ ਆ ਰਹੀ ਹੈ ਕਿ ਬਾਰਿਸ਼ ਹੋਣ ਨਾ ਭਾਖੜੇ ਦਾ ਜਲਸਤਰ ਵਧਿਆ ਹੈ ਜਾਣਕਾਰੀ ਅਨੁਸਾਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਅੱਜ 1576.22 ਫੁੱਟ ਦਰਜ ਕੀਤਾ ਗਿਆ ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 22 ਫੁੱਟ ਵੱਧ ਅਤੇ ਔਸਤ ਨਾਲੋਂ ਕਰੀਬ 30 ਫੁੱਟ ਵੱਧ ਹੈ
ਵਿਸਤਾਰ
ਪੰਜਾਬ ਵਿੱਚ ਲਗਾਤਾਰ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕੋਈ ਬਾਰਿਸ਼ ਨਾਲ ਕਾਫੀ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਹੀ ਇੱਕ ਖਬਰ ਨਿਕਲ ਕੇ ਸਾਹਮਣੇ ਇਹ ਵੀ ਆ ਰਹੀ ਹੈ ਕਿ ਬਾਰਿਸ਼ ਹੋਣ ਨਾ ਭਾਖੜੇ ਦਾ ਜਲਸਤਰ ਵਧਿਆ ਹੈ ਜਾਣਕਾਰੀ ਅਨੁਸਾਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਅੱਜ 1576.22 ਫੁੱਟ ਦਰਜ ਕੀਤਾ ਗਿਆ ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 22 ਫੁੱਟ ਵੱਧ ਅਤੇ ਔਸਤ ਨਾਲੋਂ ਕਰੀਬ 30 ਫੁੱਟ ਵੱਧ ਹੈ। ਪਿਛਲੇ ਸਾਲ ਅੱਜ ਦੇ ਦਿਨ ਭਾਖੜਾ ਡੈਮ ਵਿੱਚ ਅੱਜ ਦੇ ਦਿਨ ਪਾਣੀ ਦ ਪੱਧਰ 1554.84 ਫੁੱਟ ਸੀ। ਡੈਮ ਵਿੱਚ ਔਸਤ ਪਾਣੀ ਦਾ ਪੱਧਰ 1546.18 ਫੁੱਟ ਹੋਣਾ ਚਾਹੀਦਾ ਹੈ।ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅੱਜ ਭਾਖੜਾ ਡੈਮ ’ਚ 19074 ਕਿਊਸਿਕ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ 28170 ਕਿਊਬਿਕ ਨਾਲੋਂ ਘੱਟ ਹੈ। ਇਸੇ ਦੌਰਾਨ ਅੱਜ ਭਾਖੜਾ ਤੋਂ 23150 ਕਿਊਸਿਕ ਪਾਣੀ ਛੱਡਿਆ ਗਿਆ, ਜੋ ਕਿ ਔਸਤ 26322 ਕਿਊਸਿਕ ਨਾਲੋਂ ਘੱਟ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ ’ਚ 12350 ਕਿਊਸਿਕ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ’ਚ 10150 ਅਤੇ ਦਰਿਆ ਸਤਲੁਜ ’ਚ 600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ । ਭਾਖੜਾ ਡੈਮ ’ਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ ਪਰ ਜੇ ਲੋੜ ਪਵੇ ਤਾਂ ਪਾਣੀ ਦਾ ਪੱਧਰ 1685 ਫੁੱਟ ਤੱਕ ਲਿਜਾਇਆ ਜਾ ਸਕਦਾ ਹੈ। ਭਾਖੜਾ ਡੈਮ ਦੀ ਝੀਲ ‘ਗੋਬਿੰਦ ਸਾਗਰ’ 65 ਵਰਗ ਮੀਲ ਖੇਤਰ ’ਚ ਫੈਲੀ ਹੈ ਅਤੇ ਇਸ ’ਚ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ। 20 ਸਤੰਬਰ ਤੱਕ ਵਧੇਰੇ ਪਾਣੀ ਆਉਣ ਦੀ ਸੰਭਾਵਨਾ ਰਹਿੰਦੀ ਹੈ । ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਪੰਜਾਬ ਹਰਿਆਣਾ, ਰਾਜਸਥਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਵੱਧ ਪਾਣੀ ਲੈ ਲੈਣ। ਅਜਿਹਾ ਕਰਨ ਨਾਲ ਨਾ ਸਿਰਫ ਖੇਤੀ ਲਈ ਪਾਣੀ ਮਿਲੇਗਾ ਸਗੋਂ ਹੜ੍ਹ ਦਾ ਖਤਰਾ ਵੀ ਘੱਟ ਜਾਵੇਗਾ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬਿਆਂ ਵੱਲੋਂ ਪਾਣੀ ਦੀ ਮੰਗ ਘੱਟ ਆਉਣ ਕਾਰਨ ਹੀ ਡੈਮ ਵਿੱਚ ਪਾਣੀ ਦਾ ਪੱਧਰ ਵਧਿਆ ਹੈ।
ਇਸੇ ਤਰ੍ਹਾਂ ਪੌਂਡ ਡੈਮ ਵਿੱਚ ਵੀ ਪਾਣੀ ਦਾ ਪੱਧਰ ਅੱਜ 1326.52 ਫੁੱਟ ਦਰਜ ਕੀਤਾ ਗਿਆ ਸੋ ਔਸਤ 1305.93 ਨਾਲੋਂ ਤਕਰੀਬਨ 19 ਫੁੱਟ ਅਤੇ ਪਿਛਲੇ ਸਾਲ ਦੇ 1290.81 ਫੁੱਟ ਨਾਲੋਂ ਕਰੀਬ 36 ਫੁੱਟ ਵੱਧ ਹੈਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਆਸ਼ਵਾਸਨ ਕਮੇਟੀ ਦੀ ਮੀਟਿੰਗ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਗੈਸਟ ਹਾਊਸ, ਸਤਲੁਜ ਸਦਨ ਨੰਗਲ ਵਿਚ ਹੋਈ। ਮੀਟਿੰਗ ਦੀ ਅਗਵਾਈ ਕਮੇਟੀ ਦੇ ਮੈਂਬਰ ਵਿਧਾਇਕ ਦੇਵੇਂਦਰ ਸਿੰਘ ਲਾਡੀ ਢੋਸ ਨੇ ਕੀਤੀ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਅਮਿਤ ਰਤਨ ਕੋਟਫੱਤਾ, ਵਿਧਾਇਕ ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਭਾਗ ਲਿਆ। ਪਰਸ਼ਾਸਨ ਦੀ ਭਾਖੜਾ ਉੱਤੇ ਲਗਾਤਾਰ ਨਜ਼ਰ ਬਣੀ ਹੋਈ ਹੈ।
