ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਦਿ ਧਰਮ ਮੰਡਲ ਦਾ 100 ਸਾਲਾ ਸ਼ਤਾਬਦੀ ਸਮਾਗਮ ਸ਼ਰਧਾਪੂਰਵਕ ਮਨਾਇਆ

ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਲਦ ਸਥਾਪਿਤ ਹੋਣਗੇ ਇਤਿਹਾਸਕ ਮੀਰਾਂ ਬਾਈ ਦੇ ਮੰਦਿਰ ਅਤੇ ਗਊ ਸ਼ਾਲਾ: ਸੰਤ ਸਤਵਿੰਦਰ ਹੀਰਾ

ਹੁਸ਼ਿਆਰਪੁਰ, 12 ਜੂਨ ( ਤਰਸੇਮ ਦੀਵਾਨਾ ) –

ਸਾਰ

ਆਦਿ ਧਰਮੀ ਕੌਮ ਦੇ ਮਹਾਂਨਾਇਕ, ਗਦਰੀ ਬਾਬੇ, ਆਜ਼ਾਦੀ ਘੁਲਾਟੀਏ ਅਤੇ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਵੱਲੋਂ ਸਥਾਪਿਤ ਕੀਤੇ ਗਏ ਆਦਿ ਧਰਮ ਮੰਡਲ ਦੀ 100 ਸਾਲਾ ਸ਼ਤਾਬਦੀ ਸ੍ਰੀ ਗੁਰੂ ਰਵਿਦਾਸ ਚਰਨਛੋਹ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ ਚਰਨਛੋਹ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਮਨਾਈ ਗਈ

ਵਿਸਤਾਰ

ਆਦਿ ਧਰਮੀ ਕੌਮ ਦੇ ਮਹਾਂਨਾਇਕ, ਗਦਰੀ ਬਾਬੇ, ਆਜ਼ਾਦੀ ਘੁਲਾਟੀਏ ਅਤੇ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਵੱਲੋਂ ਸਥਾਪਿਤ ਕੀਤੇ ਗਏ ਆਦਿ ਧਰਮ ਮੰਡਲ ਦੀ 100 ਸਾਲਾ ਸ਼ਤਾਬਦੀ ਸ੍ਰੀ ਗੁਰੂ ਰਵਿਦਾਸ ਚਰਨਛੋਹ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ ਚਰਨਛੋਹ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਮਨਾਈ ਗਈ। ਇਹ ਸਮਾਗਮ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।

ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਨੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਾਰੀਆਂ ਸਖਸ਼ੀਅਤਾਂ ਨੇ ਆਦਿ ਧਰਮ ਮਿਸ਼ਨ ਨੂੰ ਵਿਸ਼ਵ ਪੱਧਰ ‘ਤੇ ਜਨ-ਜਨ ਤੱਕ ਪਹੁੰਚਾਉਣ ਲਈ ਆਪਸੀ ਏਕਤਾ ਅਤੇ ਵਚਨਵਧਤਾ ਦਾ ਪ੍ਰਗਟਾਵਾ ਕੀਤਾ।

ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦਾ ਇਤਿਹਾਸਕ ਯੋਗਦਾਨ

ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਅੱਜ ਤੋਂ 100 ਸਾਲ ਪਹਿਲਾਂ 11-12 ਜੂਨ 1926 ਨੂੰ ਬਾਬੂ ਮੰਗੂ ਰਾਮ ਮੁਗੋਵਾਲੀਆ ਨੇ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਕਰੋੜਾਂ ਲੋਕਾਂ ਨੂੰ ਆਪਣਾ ਧਰਮ ‘ਆਦਿ ਧਰਮ’, ਆਪਣਾ ਨਿਸ਼ਾਨ ‘ਸੋਹੰ’ ਅਤੇ ‘ਜੈ ਗੁਰਦੇਵ’ ਦਾ ਨਾਅਰਾ ਦਿੱਤਾ। ਉਹਨਾਂ ਕਿਹਾ ਕਿ ਬਾਬੂ ਜੀ ਨੇ ਕੌਮ ਨੂੰ ਆਰਥਿਕ ਖੁਸ਼ਹਾਲੀ, ਧਾਰਮਿਕ ਅਤੇ ਸਮਾਜਿਕ ਅਜਾਦੀ ਲਈ ਸੰਘਰਸ਼ ਦਾ ਰਸਤਾ ਦਿਖਾਇਆ। ਉਹਨਾਂ ਕਿਹਾ ਕਿ ਇਸੇ ਸੰਘਰਸ਼ ਬਦੌਲਤ ਸਮਾਜ ਨੂੰ ਪੜ੍ਹਾਈ ਕਰਨ, ਜਮੀਨ ਖ੍ਰੀਦਣ, ਵੋਟ ਪਾਉਣ, ਚੰਗੇ ਕੱਪੜੇ ਪਹਿਨਣ ਅਤੇ ਚੰਗੇ ਘਰ ਬਣਾਉਣ ਦੇ ਹੱਕ ਮਿਲੇ, ਜਿਸ ਸਦਕਾ ਅੱਜ ਆਦਿ ਧਰਮੀ ਕੌਮ ਦੇ ਲੋਕ IAS, IPS, MLA, MP ਅਤੇ ਮੰਤਰੀ ਵਰਗੇ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹਨ।

ਭਵਿੱਖੀ ਵਿਕਾਸ ਕਾਰਜ ਅਤੇ ਨਵੇਂ ਪ੍ਰੋਜੈਕਟ

ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਸਮਾਗਮ ਦੌਰਾਨ ਵੱਡੇ ਐਲਾਨ ਕਰਦਿਆਂ ਕਿਹਾ ਕਿ “ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਰਮ-ਸੇਵਕ ਮੀਰਾਂ ਬਾਈ ਦਾ ਇੱਕ ਸੁੰਦਰ ਤੇ ਅਲੌਕਿਕ ਮੰਦਿਰ ਅਤੇ ਮੀਰਾਂ ਬਾਈ ਦੀ ਗਊ ਸ਼ਾਲਾ ਜਲਦ ਹੀ ਸਥਾਪਿਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਮਾਜ ਦੇ ਨੌਜਵਾਨਾਂ ਨੂੰ IAS ਅਤੇ IPS ਦੀ ਕੋਚਿੰਗ ਦੇਣ ਲਈ ਇੱਕ ਵਿਸ਼ੇਸ਼ ਕੋਚਿੰਗ ਸੈਂਟਰ ਵੀ ਜਲਦ ਖੋਲ੍ਹਿਆ ਜਾਵੇਗਾ।”ਇਸ ਇਤਿਹਾਸਕ ਮੌਕੇ ਸੰਤ ਹੰਸਪਾਲ, ਸੰਤ ਕਾਹਨ ਸਿੰਘ, ਸੰਤ ਰਾਮ ਮੂਰਤੀ, ਸੰਤ ਰਾਮ ਪ੍ਰਕਾਸ਼ ਸੈਲਾ ਰੀਹਲਾ, ਰਾਮ ਸਿੰਘ ਸ਼ੁਕਲਾ (ਹਿਮਾਚਲ), ਐਡਵੋਕੇਟ ਕੁਲਦੀਪ ਚੰਦ ਨੰਗਲ, ਤਰਸੇਮ ਲਾਲ ਸਹੋਤਾ (ਹਿਮਾਚਲ), ਹਰਸ਼ ਭਾਰਦਵਾਜ, ਤਰਸੇਮ ਬੱਧਣ, ਓਮ ਪ੍ਰਕਾਸ਼ ਰਾਣਾ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।

 

 

 

Leave a Reply

Your email address will not be published. Required fields are marked *