
ਹੁਸ਼ਿਆਰਪੁਰ/ ਰੋਜ਼ਾਨਾ ਰਿਪੋਰਟਰ
ਸਾਰ
ਨੌਵੀਂ ਜਮਾਤ ਵਿੱਚ ਪੜਦੀ ਲੜਕੀ ਦੀ ਸੋਸ਼ਲ ਮੀਡੀਆ ਤੇ ਹੋਈ ਦੋਸਤੀ ਪੀੜਤ ਲੜਕੀ ਨੂੰ ਉਸ ਵਕਤ ਮਹਿੰਗੀ ਪੈ ਗਈ ਜਦੋਂ ਲੜਕੇ ਵੱਲੋਂ ਕੁੜੀ ਨਾਲ ਜਬਰ ਜਨਾਹ ਕੀਤਾ ਗਿਆ। ਜਾਣਕਾਰੀ ਅਨੁਸਾਰ ਪੁਲੀਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੁਲਜ਼ਮ ਫਿਲਹਾਲ ਫਰਾਰ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਵਿਸਤਾਰ
ਹੁਸ਼ਿਆਰਪੁਰ ਦੇ ਪੁਰ ਹੀਰਾ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨੌਵੀਂ ਜਮਾਤ ਵਿੱਚ ਪੜਦੀ ਲੜਕੀ ਦੀ ਸੋਸ਼ਲ ਮੀਡੀਆ ਤੇ ਹੋਈ ਦੋਸਤੀ ਪੀੜਤ ਲੜਕੀ ਨੂੰ ਉਸ ਵਕਤ ਮਹਿੰਗੀ ਪੈ ਗਈ ਜਦੋਂ ਲੜਕੇ ਵੱਲੋਂ ਕੁੜੀ ਨਾਲ ਜਬਰ ਜਨਾਹ ਕੀਤਾ ਗਿਆ। ਜਾਣਕਾਰੀ ਅਨੁਸਾਰ ਪੁਲੀਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੁਲਜ਼ਮ ਫਿਲਹਾਲ ਫਰਾਰ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲੀਸ ਅਨੁਸਾਰ ਨੌਵੀਂ ਜਮਾਤ ਦੀ ਵਿਦਿਆਰਥਣ ਪੀੜਤ ਕੁੜੀ ਦੀ ਮੁਲਜ਼ਮ ਦੀਪਕ ਕੁਮਾਰ ਨਾਲ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ ‘ਤੇ ਦੋਸਤੀ ਹੋਈ ਸੀ ਅਤੇ ਦੋਵੇਂ ਆਨਲਾਈਨ ਗੱਲਬਾਤ ਕਰਦੇ ਸਨ। ਬਾਅਦ ਵਿੱਚ, ਮੁਲਜ਼ਮ ਉਸ ਗਲੀ ਵਿੱਚ ਆਉਣ-ਜਾਣ ਲੱਗਾ ਜਿੱਥੇ ਕੁੜੀ ਰਹਿੰਦੀ ਸੀ।ਪੁਲੀਸ ਨੇ ਦੱਸਿਆ ਕਿ 20 ਮਈ ਨੂੰ ਜਦੋਂ ਕੁੜੀ ਦੇ ਮਾਪੇ ਕੰਮ ‘ਤੇ ਗਏ ਹੋਏ ਸਨ, ਤਾਂ ਮੁਲਜ਼ਮ ਕਥਿਤ ਤੌਰ ‘ਤੇ ਉਸ ਦੇ ਘਰ ਆਇਆ, ਉਸਨੂੰ ਲਾਲਚ ਦੇ ਕੇ ਬਾਹਰ ਬੁਲਾਇਆ ਅਤੇ ਆਪਣੇ ਮੋਟਰਸਾਈਕਲ ‘ਤੇ ਲੈ ਗਿਆ। ਉਹ ਉਸਨੂੰ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਪੁਲੀਸ ਸਟੇਸ਼ਨ ਦੀ ਹੱਦ ਵਿੱਚ ਆਉਂਦੇ ਇੱਕ ਸੁੰਨਸਾਨ ਕਮਰੇ ਵਿੱਚ ਲੈ ਗਿਆ, ਜਿੱਥੇ ਉਸ ਨੇ ਕਥਿਤ ਤੌਰ ‘ਤੇ ਉਸ ਨਾਲ ਜਬਰ-ਜ਼ਨਾਹ ਕੀਤਾ।
ਲੜਕੀ ਦੀ ਮਾਂ ਨੇ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ
ਪੁਲੀਸ ਨੇ ਵੀਰਵਾਰ ਨੂੰ ਦੀਪਕ ਕੁਮਾਰ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
