ਜਲੰਧਰ ਨੂੰ ਮਿਲਿਆ ਨਵਾਂ ਪੁਲਿਸ ਕਮਿਸ਼ਨ, ਸਤਿੰਦਰ ਸਿੰਘ ਹੋਣਗੇ ਨਵੇਂ CP

ਚੰਡੀਗੜ/ ਰੋਜ਼ਾਨਾਂ ਰਿਪੋਰਟਰ

ਸਾਰ

ਪੰਜਾਬ ਪੁਲੀਸ ਦੇ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।ਆਈ ਪੀ ਐੱਸ ਸੁਹੈਲ ਕਾਸਿਮ ਮੀਰ ਤੋਂ ਇਲਾਵਾ ਇਸ ਤਬਾਦਲਾ ਸੂਚੀ ਵਿੱਚ 10 ਹੋਰ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹਨ।

 

ਵਿਸਤਾਰ

ਪੰਜਾਬ ਪੁਲੀਸ ਦੇ 11 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹ ਅੰਮ੍ਰਿਤਸਰ ਦਿਹਾਤੀ (Rural) ਦੇ ਐੱਸ ਐੱਸ ਪੀ ਸੁਹੈਲ ਕਾਸਿਮ ਮੀਰ ਨੂੰ ਸ਼੍ਰੋਮਣੀ ਅਕਾਲੀ ਦਲ (SAD) ਦੇ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮਜੀਠਾ ਪੁਲੀਸ ਥਾਣੇ ਵਿੱਚ ਕਥਿਤ ਤੌਰ ‘ਤੇ ਭੰਨਤੋੜ ਕਰਨ ਦਾ ਮਾਮਲਾ ਦਰਜ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਚੰਡੀਗੜ੍ਹ ਵਿਖੇ ਏ ਆਈ ਜੀ ਪਰਸੋਨਲ-1 ਪੰਜਾਬ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ।

ਆਈ ਪੀ ਐੱਸ ਸੁਹੈਲ ਕਾਸਿਮ ਮੀਰ ਤੋਂ ਇਲਾਵਾ ਇਸ ਤਬਾਦਲਾ ਸੂਚੀ ਵਿੱਚ 10 ਹੋਰ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹਨ।

ਇਸ ਦੇ ਤਹਿਤ ਫਿਲੌਰ ਵਿਖੇ ਐੱਮ ਆਰ ਐੱਸ ਪੀ ਪੀ ਏ (MRS PPA) ਦੇ ਡਾਇਰੈਕਟਰ (Special DG-cum-Director) ਵਜੋਂ ਤਾਇਨਾਤ ਅਨੀਤਾ ਪੁੰਜ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਅਨੀਤਾ ਪੁੰਜ ਨੂੰ ਸਪੈਸ਼ਲ DGP HRD ਅਤੇ ਵੈਲਫੇਅਰ, ਪੰਜਾਬ (ਚੰਡੀਗੜ੍ਹ) ਲਗਾਇਆ ਗਿਆ ਹੈ ਦਰਅਸਲ ਪੁਲਿਸ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋਣ ਅਤੇ ਕਥਿਤ ਤੌਰ ‘ਤੇ ਇੱਕ ਹਿਰਾਸਤ ਵਿੱਚ ਲਏ ਵਿਅਕਤੀ ਨੂੰ ਛੁਡਵਾਉਣ ਦੇ ਦੋਸ਼ ਵਿੱਚ ਮਜੀਠਾ ਪੁਲੀਸ ਥਾਣੇ ਵਿੱਚ ਇੱਕ ਐੱਫ ਆਈ ਆਰ (FIR) ਦਰਜ ਕੀਤੀ ਗਈ ਹੈ, ਜਿਸ ਕਰਕੇ ਅਕਾਲੀ ਦਲ ਦੇ ਆਗੂਆਂ ਵਿੱਚ ਕਾਫ਼ੀ ਰੋਸ ਹੈ।

 

Leave a Reply

Your email address will not be published. Required fields are marked *