
ਨਿਊ ਦਿੱਲੀ/ ਰੋਜ਼ਾਨਾਂ ਰਿਪੋਰਟਰ
ਸਾਰ
ਔਂਗ ਪੰਜ ਦਿਨਾਂ ਭਾਰਤ ਦੌਰੇ ’ਤੇ ਹਨ। ਇਹ ਦੌਰਾ ਮਿਆਂਮਾਰ ਦੀਆਂ ਸੰਸਦੀ ਚੋਣਾਂ ਮਗਰੋਂ ਰਾਸ਼ਟਰਪਤੀ ਬਣਨ ਦੇ ਦੋ ਮਹੀਨਿਆਂ ਬਾਅਦ ਹੋ ਰਿਹਾ ਹੈ। ਇਹ ਚੋਣਾਂ ਦਸੰਬਰ ਅਤੇ ਜਨਵਰੀ ਵਿੱਚ ਹੋਈਆਂ ਸਨ। ਉਦੋਂ ਸੱਤਾਧਾਰੀ ਫੌਜੀ ਸ਼ਾਸਨ ਖਿਲਾਫ਼ ਵਿਰੋਧ ਪ੍ਰਦਰਸ਼ਨ ਚਲ ਰਹੇ ਸਨ, ਜਿਸ ਨੇ ਪਹਿਲੀ ਫਰਵਰੀ 2021 ਨੂੰ ਤਖਤਾ ਪਲਟ ਕਰ ਕੇ ਆਂਗ ਸਾਨ ਸੁੂ ਦੀ ਚੁਣੀ ਹੋਈ ਸਰਕਾਰ ਨੂੰ ਹਟਾ ਦਿੱਤਾ ਸੀ।
ਵਿਸਤਾਰ
ਮਿਆਂਮਾਰ ਦੇ ਰਾਸ਼ਟਰਪਤੀ ਯੂ ਮਿਨ ਔਂਗ ਲੈਂਗ ਸੰਸਦੀ ਚੋਣਾਂ ਮਗਰੋਂ ਰਾਸ਼ਟਰਪਤੀ ਬਣਨ ਦੇ ਦੋ ਮਹੀਨਿਆਂ ਬਾਅਦ ਭਾਰਤੀ ਦੌਰੇ ਤੇ ਆਏ ਹਨ ਉਹਨਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿੱਤਾ ਕਿ ਉਹ ਭਾਰਤ ਵਿਰੋਧੀ ਤਾਕਤਾਂ ਨੂੰ ਆਪਣੇ ਮੁਲਕ ਵਿੱਚ ਪਨਾਹ ਨਹੀਂ ਦੇਵੇਗਾ। ਔਂਗ ਪੰਜ ਦਿਨਾਂ ਭਾਰਤ ਦੌਰੇ ’ਤੇ ਹਨ। ਇਹ ਚੋਣਾਂ ਦਸੰਬਰ ਅਤੇ ਜਨਵਰੀ ਵਿੱਚ ਹੋਈਆਂ ਸਨ। ਉਦੋਂ ਸੱਤਾਧਾਰੀ ਫੌਜੀ ਸ਼ਾਸਨ ਖਿਲਾਫ਼ ਵਿਰੋਧ ਪ੍ਰਦਰਸ਼ਨ ਚਲ ਰਹੇ ਸਨ, ਜਿਸ ਨੇ ਪਹਿਲੀ ਫਰਵਰੀ 2021 ਨੂੰ ਤਖਤਾ ਪਲਟ ਕਰ ਕੇ ਆਂਗ ਸਾਨ ਸੁੂ ਦੀ ਚੁਣੀ ਹੋਈ ਸਰਕਾਰ ਨੂੰ ਹਟਾ ਦਿੱਤਾ ਸੀ।ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੂ ਕੀ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੌਰੇ ’ਤੇ ਆਏ ਰਾਸ਼ਟਰਪਤੀ ਦੇ ਸਾਹਮਣੇ ਇਹ ਮੁੱਦਾ ਨਹੀਂ ਚੁੱਕਿਆ ਅਤੇ ਉਨ੍ਹਾਂ ਦਰਮਿਆਨ ਹੋਈ ਗੱਲਬਾਤ ਸ਼ਾਂਤੀ ਪ੍ਰਕਿਰਿਆ ਦੇ ਸਬੰਧ ’ਚ ਸੀ। ਇਸ ਮੁੱਦੇ ਬਾਰੇ ਭਾਰਤ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ, ਸਭਨਾਂ ਨੂੰ ਨਾਲ ਲੈ ਕੇ ਚੱਲਣ ਅਤੇ ਸਭਨਾਂ ਸਬੰਧਤ ਧਿਰਾਂ ਨੂੰ ਇਕਜੁੱਟ ਕਰਨ ਦਾ ਹਾਮੀ ਰਿਹਾ ਹੈ।
ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਮੁੱਦਿਆਂ ’ਤੇ ਗੱਲਬਾਤ ਹੋਈ, ਜਿਸ ਵਿੱਚ ਵਪਾਰ, ਆਰਥਿਕ ਸਬੰਧ, ਰੱਖਿਆ ਅਤੇ ਸੁਰੱਖਿਆ ਨਾਲ ਸਬੰਧੀ ਗੱਲ ਬਾਤ ਹੋਈ
ਜੁੜੇ ਮੁੱਦੇ, ਸਰਹੱਦੀ ਪ੍ਰਬੰਧਨ, ਵਿਕਾਸ ਵਿੱਚ ਮਦਦ ਦੇ ਨਾਲ- ਨਾਲ ਖੇਤਰੀ ਹਾਲਾਤ ਵੀ ਸ਼ਾਮਲ ਸਨ।ਦੋਵਾਂ ਧਿਰਾਂ ਨੇ ਵਪਾਰ ਅਤੇ ਨਿਵੇਸ਼, ਸਿਹਤ, ਸਿੱਖਿਆ, ਊਰਜਾ ਅਤੇ ਮਸਨੂਈ ਬੌਧਿਕਤਾ ਵਰਗੀਆਂ ਮਹੱਤਵਪੂਰਨ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਵਿੱਚ ਦਿਲਚਸਪੀ ਦਿਖਾਈ। ਵਿਦੇਸ਼ ਸਕੱਤਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਮਿਆਂਮਾਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਅਤੇ ਦੋਵਾਂ ਧਿਰਾਂ ਨੇ ਆਪਣੇ ਸੁਰੱਖਿਆ ਹਿੱਤਾਂ ਦੇ ਵਿਰੁੱਧ ਗਤੀਵਿਧੀਆਂ ਲਈ ਆਪਣੀ ਧਰਤੀ ਦੀ ਦੁਰਵਰਤੋਂ ਰੋਕਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ
