ਪਟਿਆਲਾ:ਮੈਡੀਕਲ ਕਾਲਜ ਵਿਚ ਐਮ,ਬੀ,ਬੀ,ਐਸ ਫਾਈਨਲ ਈਅਰ ਦੇ 24 ਸਾਲਾ ਵਿਦਿਆਰਥੀ ਦਾ ਕ਼ਤਲ

ਸਾਰ

ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਦੇ ਵਿੱਚ ਇਜਾਫਾ ਹੁੰਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਸ਼ਾਸਨ ਕਾਲ ਵਿੱਚ ਲਾ ਐਂਡ ਆਰਡਰ ਦੀ ਧੱਜੀਆਂ ਉੜ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਵੀ ਹੱਥ ਤੇ ਹੱਥ ਧਰ ਕੇ ਬੈਠਾ ਹੈ ਬਹੁਤ ਹੀ ਇੱਕ ਮੰਦਭਾਗੀ ਘਟਨਾ ਜੋ ਪਟਿਆਲੇ ਤੋਂ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਪਟਿਆਲਾ ਦੇ ਮੈਡੀਕਲ ਕਾਲਜ ਵਿਚ ਐਮਬੀਬੀਐਸ ਫਾਈਨਲ ਈਅਰ ਦੇ ਵਿਦਿਆਰਥੀ 24 ਸਾਲਾ ਕਮਲਦੀਪ ਦੀ ਇੱਥੇ ਹੱਤਿਆ ਕਰ ਦਿੱਤੀ ਗਈ

 

ਵਿਸਤਾਰ

ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਦੇ ਵਿੱਚ ਇਜਾਫਾ ਹੁੰਦਾ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਸ਼ਾਸਨ ਕਾਲ ਵਿੱਚ ਲਾ ਐਂਡ ਆਰਡਰ ਦੀ ਧੱਜੀਆਂ ਉੜ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਵੀ ਹੱਥ ਤੇ ਹੱਥ ਧਰ ਕੇ ਬੈਠਾ ਹੈ ਬਹੁਤ ਹੀ ਇੱਕ ਮੰਦਭਾਗੀ ਘਟਨਾ ਜੋ ਪਟਿਆਲੇ ਤੋਂ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ

ਪਟਿਆਲਾ ਦੇ ਮੈਡੀਕਲ ਕਾਲਜ ਵਿਚ ਐਮਬੀਬੀਐਸ ਫਾਈਨਲ ਈਅਰ ਦੇ ਵਿਦਿਆਰਥੀ 24 ਸਾਲਾ ਕਮਲਦੀਪ ਦੀ ਹੱਤਿਆ ਦਾ ਮਾਮਲਾ

ਇੱਥੇ ਹੱਤਿਆ ਕਰ ਦਿੱਤੀ ਗਈ।ਉਸ ਦੀ ਲਾਸ਼ ਕਾਲਜ ਦੇ ਪਿਛਲੇ ਪਾਸੇ ਲਾਲ ਬਾਗ ਵਿਚਲੇ ਉਸ ਦੇ ਕਿਰਾਏ ਦੇ ਕਮਰੇ ਵਿੱਚੋਂ ਮਿਲੀ ਹੈ।ਉਹ ਮਾਨਸਾ ਜ਼ਿਲ੍ਹੇ ਦੇ ਬਰੇਟਾ ਦਾ ਰਹਿਣ ਵਾਲਾ ਸੀ ਭਾਵੇਂ ਤਹਿਕੀਕਾਤ ਜਾਰੀ ਹੈ ਪਰੰਤੂ ਸਮਝਿਆ ਜਾ ਰਿਹਾ ਹੈ ਕਿ ਹੱਤਿਆ ਦੀ ਇਸ ਵਾਰਦਾਤ ਨੂੰ ਉਸ ਦੇ ਇੱਕ ਦੋਸਤ ਨੇ ਹੀ ਅੰਜਾਮ ਦਿੱਤਾ ਹੈ ਜੋ ਰਾਤ ਉਸ ਦੇ ਕਮਰੇ ਵਿੱਚ ਰਿਹਾ ਦੱਸਿਆ ਜਾ ਰਿਹਾ ਅਤੇ ਉਹ ਸਵੇਰੇ ਹੀ ਕਮਰੇ ਵਿੱਚੋਂ ਚਲਾ ਗਿਆ ਸੀ।

ਪੁਲੀਸ ਅੰਦਾਜ਼ਾ ਲਾ ਰਹੀ ਹੈ ਕਿ ਉਸ ਦਾ ਕਤਲ ਸੋਮਵਾਰ ਸਵੇਰੇ ਹੀ ਹੋ ਗਿਆ ਸੀ ਪਰ ਇਸ ਦਾ ਪਤਾ ਸੋਮਵਾਰ ਰਾਤ ਨੂੰ ਉਦੋਂ ਲੱਗਿਆ ਜਦੋਂ ਉਸ ਦੇ ਇੱਕ ਹੋਰ ਦੋਸਤ ਰਾਹੁਲ ਨੇ ਕਮਰੇ ਵਿਚ ਆ ਕੇ ਦੇਖਿਆ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤੀ ਹੈ।

 

Leave a Reply

Your email address will not be published. Required fields are marked *