
ਮਾਨਸਾ/ ਰੋਜਾਨਾ ਰਿਪੋਰਟਰ
ਸਾਰ
ਮਾਨਸਾ ਤੋਂ ਬਹੁਤ ਹੀ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਮਾਨਸਾ ਦੇ ਪਿੰਡ ਜੋੜਕੀਆਂ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਈ ਇੱਕ 90 ਸਾਲਾ ਬਜ਼ੁਰਗ ਔਰਤ ਦੀ ਗਲ਼ੀ-ਸੜੀ ਲਾਸ਼ ਅੱਜ ਪਿੰਡ ਦੇ ਹੀ ਇੱਕ ਘਰ ਵਿੱਚ ਟਰੰਕ ‘ਚੋਂ ਬਰਾਮਦ ਹੋਈ।
ਵਿਸਤਾਰ
ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਕ ਬਹੁਤ ਹੀ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਜੋੜਕੀਆਂ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਈ ਇੱਕ 90 ਸਾਲਾ ਬਜ਼ੁਰਗ ਔਰਤ ਦੀ ਗਲ਼ੀ-ਸੜੀ ਲਾਸ਼ ਅੱਜ ਪਿੰਡ ਦੇ ਹੀ ਇੱਕ ਘਰ ਵਿੱਚ ਟਰੰਕ ‘ਚੋਂ ਬਰਾਮਦ ਹੋਈ। ਪੁਲੀਸ ਨੇ ਇਸ ਕਤਲ ਦੇ ਸਬੰਧ ਵਿੱਚ ਘਰ ਦੇ ਮਾਲਕ ਜਗਸੀਰ ਸਿੰਘ, ਜੋ ਕਿ ਇੱਕ ਮਜ਼ਦੂਰ ਹੈ, ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਗਸੀਰ ਸਿੰਘ ਦੇ ਘਰ ਦੇ ਅੰਦਰ ਇੱਕ ਟਰੰਕ ਵਿੱਚੋਂ ਮਿਲੀ 90 ਸਾਲਾਂ ਬਜ਼ੁਰਗ ਦੀ ਗਲੀ ਸੜੀ ਲਾਸ਼
ਪੁਲੀਸ ਨੇ ਦੱਸਿਆ ਕਿ ਮ੍ਰਿਤਕਾ ਸੁਖਦੇਵ ਕੌਰ ਵੀਰਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਪਣੇ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਪਰਤੀ। ਇਸ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਭਾਲ ਸ਼ੁਰੂ ਕਰ ਦਿੱਤੀ ਸੀਪੁਲੀਸ ਨੇ ਬਾਅਦ ਵਿੱਚ ਸ਼ੱਕ ਦੇ ਅਧਾਰ ‘ਤੇ ਕਈ ਘਰਾਂ ਦੀ ਤਲਾਸ਼ੀ ਲਈ। ਇੱਕ ਘਰ ਦੀ ਤਲਾਸ਼ੀ ਦੌਰਾਨ ਉਨ੍ਹਾਂ ਨੇ ਜਗਸੀਰ ਸਿੰਘ ਦੇ ਘਰੋਂ ਇੱਕ ਟਰੰਕ ਵਿੱਚੋਂ ਸੁਖਦੇਵ ਕੌਰ ਦੀ ਗਲ਼ੀ-ਸੜੀ ਲਾਸ਼ ਬਰਾਮਦ ਕੀਤੀ।ਮੁੱਢਲੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਬਜ਼ੁਰਗ ਔਰਤ ਦਾ ਕਤਲ ਲੁੱਟ-ਖੋਹ ਦੀ ਕੋਸ਼ਿਸ਼ ਦੌਰਾਨ ਕੀਤਾ ਗਿਆ ਸੀ।ਜੋੜਕੀਆਂ ਥਾਣੇ ਦੇ ਐੱਸ ਐੱਚ ਓ (SHO) ਸਬ-ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ, “ਲਾਸ਼ ਜਗਸੀਰ ਸਿੰਘ ਦੇ ਘਰ ਦੇ ਅੰਦਰ ਇੱਕ ਟਰੰਕ ਵਿੱਚੋਂ ਬਰਾਮਦ ਕੀਤੀ ਗਈ ਹੈ। ਫੋਰੈਂਸਿਕ ਟੀਮ ਨੇ ਘਟਨਾ ਸਥਾਨ ਦਾ ਨਿਰੀਖਣ ਕੀਤਾ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਜਗਸੀਰ ਨੇ ਪਹਿਲਾਂ ਪਿੰਡ ਦੀ ਇੱਕ ਸੁੰਨਸਾਨ ਗਲੀ ਵਿੱਚ ਔਰਤ ਤੋਂ ਸੋਨੇ ਦੇ ਗਹਿਣੇ ਲੁੱਟੇ। ਜਦੋਂ ਬਜ਼ੁਰਗ ਔਰਤ ਨੇ ਉਸ ਨੂੰ ਪਛਾਣ ਲਿਆ, ਤਾਂ ਉਸ ਨੇ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਲਾਸ਼ ਨੂੰ ਆਪਣੇ ਘਰ ਇੱਕ ਟਰੰਕ ਵਿੱਚ ਲੁਕਾ ਦਿੱਤਾ
।
