ਚੰਡੀਗੜ੍ਹ/ ਰੋਜਾਨਾ ਰਿਪੋਰਟਰ
ਸਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਤਾ ਨੂੰ ਤਾਂ ਕਹਿ ਰਹੇ ਹਨ ਕਿ ਸੋਨਾ ਨਾ ਖਰੀਦੋ ਅਤੇ ਪੈਟਰੋਲ ਬਚਾਓ ਪਰ ਆਪ ਵਿਦੇਸ਼ਾਂ ਦੇ ਟੂਰ ਦੇ ਉੱਤੇ ਜਾ ਰਹੇ ਹਨ
ਵਿਸਤਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਤੰਜ ਕਸਦਿਆਂ ਕਿਹਾ ਕਿ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਉਹ ਲੋਕਾਂ ਨੂੰ ਤਾਂ ਵਿਦੇਸ਼ੀ ਦੌਰੇ ਟਾਲਣ ਦੀ ਅਪੀਲ ਕਰ ਰਹੇ ਹਨ, ਪਰ ਖ਼ੁਦ ਲਗਾਤਾਰ ਵਿਦੇਸ਼ੀ ਯਾਤਰਾਵਾਂ ‘ਤੇ ਜਾ ਰਹੇ ਹਨ।ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਪਹਿਲਾਂ ਪ੍ਰਧਾਨ ਮੰਤਰੀ ਨੂੰ ਆਪਣੇ ਵਿਦੇਸ਼ੀ ਦੌਰੇ ਬੰਦ ਕਰਨੇ ਚਾਹੀਦੇ ਹਨ। ਉਹ ਹੁਣ ਕਿੱਥੇ ਹਨ?ਉਹ ਨੀਦਰਲੈਂਡ ਗਏ ਹੋਏ ਹਨ। ਉਹ 3-4 ਹੋਰ ਦੇਸ਼ਾਂ ਦਾ ਦੌਰਾ ਕਰਨਗੇ।
ਲੋਕਾਂ ਨੂੰ ਵਿਦੇਸ਼ੀ ਦੌਰੇ ਕਰਨ ਤੋਂ ਬਚਣ ਲਈ ਕਿਹਾ ਹੈ ਪਰ ਉਹ ਖ਼ੁਦ ਫਿਰ ਵੀ (ਵਿਦੇਸ਼ੀ ਦੌਰਿਆਂ ‘ਤੇ) ਚਲੇ ਗਏ:ਭਗਵੰਤ ਮਾਨ

ਤੁਸੀਂ ਸਭ ਕੁਝ ਬੰਦ ਕਰ ਰਹੇ ਹੋ… ਸੋਨਾ ਨਾ ਖਰੀਦੋ, ਵਿਦੇਸ਼ੀ ਦੌਰੇ ਨਾ ਕਰੋ, ਘਰੋਂ ਕੰਮ ਕਰੋ।” ਉਨ੍ਹਾਂ ਸਵਾਲ ਕੀਤਾ, “ਪ੍ਰਧਾਨ ਮੰਤਰੀ ਘਰੋਂ ਕੰਮ ਕਿਉਂ ਨਹੀਂ ਕਰਦੇ ਪੰਜਾਬ ਦੇ ਮੁੱਖ ਮੰਤਰੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਵੀ ਘੇਰਿਆ।ਉਨ੍ਹਾਂ ਸਵਾਲ ਚੁੱਕਿਆ, “ਅਸੀਂ ਤਾਂ ‘ਵਿਸ਼ਵਗੁਰੂ’ ਬਣਨਾ ਸੀ, ਪਰ ਅਸੀਂ ‘ਵਿਸ਼ਵਚੇਲੇ’ ਬਣ ਕੇ ਰਹਿ ਗਏ ਹਾਂ। ਜੰਗ ਦੁਨੀਆ ਦੇ ਕਿਸੇ ਹੋਰ ਕੋਨੇ ਵਿੱਚ ਲੱਗੀ ਹੋਈ ਹੈ, ਪਰ ਪਾਬੰਦੀਆਂ ਸਾਡੇ ਇੱਥੇ ਲਗਾਈਆਂ ਜਾ ਰਹੀਆਂ ਹਨ। ਕਿਸੇ ਹੋਰ ਦੇਸ਼ ਨੇ ਅਜਿਹੀਆਂ ਪਾਬੰਦੀਆਂ ਆਪਣੇ ਲੋਕਾਂ ‘ਤੇ ਕਿਉਂ ਨਹੀਂ ਲਾਗੂ ਕੀਤੀਆਂ?ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਦੇਸ਼ ਦੇ ਨਾਮ ਆਪਣੇ ਸੰਬੋਧਨ ਵਿੱਚ ਪੱਛਮੀ ਏਸ਼ੀਆ ਦੇ ਸੰਕਟ ਕਾਰਨ ਤੇਲ ਦੀ ਸਮਝਦਾਰੀ ਨਾਲ ਵਰਤੋਂ ਕਰਨ, ਸੋਨੇ ਦੀ ਖਰੀਦਦਾਰੀ ਅਤੇ ਵਿਦੇਸ਼ੀ ਯਾਤਰਾਵਾਂ ਨੂੰ ਟਾਲਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਮੈਟਰੋ ਦੀ ਵਰਤੋਂ ਕਰਨ, ਕਾਰ ਪੂਲਿੰਗ (ਗੱਡੀ ਸਾਂਝੀ ਕਰਨ), ਇਲੈਕਟ੍ਰਿਕ ਵਾਹਨਾਂ ਦੀ ਵੱਧ ਵਰਤੋਂ ਕਰਨ ਅਤੇ ਘਰੋਂ ਕੰਮ (ਵਰਕ ਫਰਾਮ ਹੋਮ) ਕਰਨ ਦੀ ਅਪੀਲ ਕੀਤੀ ਸੀ।
