ਜਲੰਧਰ ਦੇ ਬੀਐਮਸੀ ਚੌਂਕ ਨੇੜੇ ਰੱਖੀ ਗਈ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ

ਦੀ ਵਰਕਿੰਗ ਰਿਪੋਰਟ ਐਸੋਸ਼ੀਏਸ਼ਨ ਪੰਜਾਬ ਇੰਡੀਆ ਵੱਲੋਂ ਕੀਤਾ ਗਿਆ ਜਲੰਧਰ ਜ਼ਿਲ੍ਹੇ ਦੀ ਬਾਡੀ ਦਾ ਐਲਾਨ ਅਤੇ ਕੀਤੀਆਂ ਗਈਆਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ।

ਜਲੰਧਰ /13ਮਈ/ ਸੁਨੀਲ ਕੁਮਾਰ

ਦਿ ਵਰਕਿੰਗ ਰਿਪੋਰਟਜ ਐਸੋਸੀਏਸ਼ਨ ਪੰਜਾਬ ਇੰਡੀਆ ਵਲੋਂ ਅੱਜ ਇਕ ਅਹਿਮ ਮੀਟਿੰਗ ਜਲੰਧਰ ਦੇ ਬੀਐਮਸੀ ਚੌਂਕ ਨੇੜੇ ਰੱਖੀ ਗਈ ਜਿਸ ਵਿੱਚ ਜਿਲ੍ਹਾ ਜਲੰਧਰ ਬਾਡੀ ਦੀ ਨਵੀਂ ਚੋਣ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਅਜ਼ਾਦ ਤੇ ਜਰਨਲ ਸੱਕਤਰ ਅਮਰਜੀਤ ਸਿੰਘ ਜੰਡੂ ਸਿੰਘਾ ਵਿਸ਼ੇਸ਼ ਤੋਂਰ ਤੇ ਪਹੁੰਚੇ ਜਿਹਨਾ ਵੱਲੋ ਜਿਲ੍ਹਾ ਜਲੰਧਰ ਦੀ ਨਵੀਂ ਬਾਡੀ ਦਾ ਐਲਾਨ ਕੀਤਾ ਜਿਸ ਵਿਚ ਸਰਪ੍ਰਸਤ ਕਰਮਵੀਰ ਸਿੰਘ, ਚੇਅਰਮੈਨ ਜਸਵੀਰ ਸਿੰਘ ਸੋਢੀ ਉਪ ਚੇਅਰਮੈਨ ਦਲਜੀਤ ਸਿੰਘ ਕਲਸੀ,ਪ੍ਰਧਾਨ ਦਲਬੀਰ ਸਿੰਘ ਕਲੋਈਆ,ਉਪ ਪ੍ਰਧਾਨ ਰਣਜੀਤ ਸਿੰਘ ਬੈਂਸ, ਜਰਨਲ ਸਕੱਤਰ ਸੰਜੀਵ ਕੁਮਾਰ, ਕੈਸ਼ੀਅਰ ਬਲਬੀਰ ਸਿੰਘ ਕਰਮ,ਜਲਪ੍ਰੀਤ ਸਿੰਘ ਸਹਾਇਕ ਕੈਸ਼ੀਅਰ, ਸਰਬਜੀਤ ਸਿੰਘ ਨੂੰ ਪੀਆਰਓ ਅਤੇ ਪਰਵੀਨ ਨਈਅਰ ਜੀ ਨੂੰ ਕ਼ਾਨੂਨੀ ਸਲਾਹਕਾਰ ਦੇ ਅਹੁਦੇ ਦੀ ਜਿੰਮੇਵਾਰੀ ਦਿੱਤੀ । ਇਸ ਮੌਕੇ ਤੇ ਜਸਵਿੰਦਰ ਸਿੰਘ ਆਜ਼ਾਦ ਅਤੇ ਜੇ ਐੱਸ ਸੋਢੀ ਵਲੋ ਆਏ ਹੋਏ ਸਾਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਪਿਛਲੇ ਸਾਲ ਵਿਚ ਜੌ ਵੀ ਕਮੀਆਂ ਰਹੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ ਤੇ ਆਏ ਹੋਏ ਸਾਰੇ ਸਾਥੀਆਂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਇਮਾਨਦਾਰੀ ਨਾਲ ਕੰਮ ਕਰਕੇ ਟੀਮ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਇਸ ਮੀਟਿੰਗ ਵਿੱਚ ਮਾਸਟਰ ਮਹਿੰਦਰ ਰਾਮ ਫੁਗਲਾਣਾ,ਅਮਰਜੀਤ ਸਿੰਘ,ਅਸ਼ੋਕ ਭਗਤ,ਬਲਬੀਰ ਸਿੰਘ,ਸੁਰਜੀਤ ਪਾਲ ,ਸੰਦੀਪ ਕੁਮਾਰ,ਸੁਰਜੀਤ ਪਾਲ ,ਤਰੁਣਜੀਤ ਸਿੰਘ ਲੱਕੀ, ਵਿਨੋਦ ਕੁਮਾਰ, ਸਤਪਾਲ ਸ਼ਰਮਾ ਮਨਪ੍ਰੀਤ ਸਿੰਘ,ਪਰਮਜੀਤ ਸਿੰਘ, ਦਵਿੰਦਰ ਕੁਮਾਰ,ਤੇ ਹੋਰ ਵੀ ਕਈ ਸਖ਼ਸ਼ੀਅਤਾਂ ਅਤੇ ਪੱਤਰਕਾਰ ਹਾਜਿਰ ਸਨ

Leave a Reply

Your email address will not be published. Required fields are marked *