*ਫ਼ਿਰੋਜ਼ਪੁਰ ਵਿੱਚ ਅਸ਼ੋਕ ਸਰੀਨ ਹਿੱਕੀ ਜ਼ਿਲਾ ਪ੍ਰਧਾਨ ਬਾਠ ਨੇ ਮੁੱਦਕੀ ਪੰਚਾਇਤ ਚੋਣਾਂ ਲਈ ਬੈਠਕ ਕੀਤੀ*

ਜਲੰਧਰ/ 13 ਮਈ/ ਸੁਨੀਲ ਕੁਮਾਰ
ਅੱਜ ਜਲੰਧਰ ਭਾਜਪਾ ਦੇ ਜਨਰਲ ਸਕੱਤਰ,ਸਾਬਕਾ ਪੰਜਾਬ ਯੁਵਾ ਭਾਜਪਾ ਦੇ ਮੀਤ ਪ੍ਰਧਾਨ ਅਤੇ ਨਗਰ ਕੌਂਸਲ ਚੋਣਾਂ ਲਈ ਪੰਜਾਬ ਭਾਜਪਾ ਵਲੋ ਫ਼ਿਰੋਜ਼ਪੁਰ ਦੀ ਮੁੱਦਕੀ ਕੌਂਸਲ ਲਈ ਇੰਚਾਰਜ ਲੱਗੇ ਅਸ਼ੋਕ ਸਰੀਨ ਹਿੱਕੀ ਨੇ ਫਿਰੋਜ਼ਪੁਰ ਦੇ ਜ਼ਿਲਾ ਪ੍ਰਧਾਨ ਭਾਜਪਾ ਸਰਬਜੀਤ ਸਿੰਘ ਬਾਠ (ਬੋਬੀ) ਨਾਲ ਮੰਡਲ ਮੁੱਦਕੀ ਦੇ ਪ੍ਰਧਾਨ
*ਹਰ ਪਿੰਡ ਦਾ ਵਿਕਾਸ ਤੇ ਲੋਕਾਂ ਨੂੰ ਸੁਰਕਸ਼ਾ ਸੁਵਿਧਾ ਦੇਣ ਵਿੱਚ ਪੰਜਾਬ ਸਰਕਾਰ ਫੇਲ -ਅਸ਼ੋਕ ਸਰੀਨ ਹਿੱਕੀ*
ਫ਼ਿਰੋਜ਼ਪੁਰ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਬੈਠਕ ਇਤਿਹਾਸਿਕ ਕਸਬਾ ਮੁੱਦਕੀ ਦੇ ਬਾਬਾ ਬੋਹੜ ਸ਼ਾਹ ਜੀ ਦੇ ਸਥਾਨ ਲਾਗੇ ਤੇ ਇਲਾਕੇ ਦੇ ਜੁਝਾਰੂ ਵਰਕਰਾ ਨਾਲ ਮੀਟਿੰਗ ਕੀਤੀ ਅਤੇ ਨਗਰ ਪੰਚਾਇਤ ਦਫ਼ਤਰ ਬਾਹਰ ਸਫ਼ਾਈ ਕਰਮਚਾਰੀਆਂ ਵਲੋ ਲਗਾਏ ਧਰਨੇ ਵਿੱਚ ਸ਼ਾਮਲ ਹੋਕੇ ਕਰਮਚਾਰੀਆਂ ਦੀਆ ਮੰਗਾਂ ਸੁਣ ਕਿਹਾ ਭਾਜਪਾ ਸਰਕਾਰ ਹੁੰਦੀ ਤਾਂ ਸਰਕਾਰੀ ਕਰਮਚਾਰੀ ਧਰਨੇ ਨਹੀਂ ਲਗਾਂਦੇ ਪੰਜਾਬ ਦੀ ਤਰੱਕੀ ਲਈ ਦਿਨ ਰਾਤ ਕੰਮ ਕਰਦੇ ਪਰ ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਸਿਆਸੀ ਗੱਠਜੋੜ ਹੋਣ ਕਰਕੇ ਹਰ ਵਰਗ ਪੰਜਾਬ ਦਾ ਪ੍ਰੇਸ਼ਾਨ ਹੈ।ਫਿਰ ਵੀ ਸਫ਼ਾਈ ਕਰਮਚਾਰੀਆਂ ਦੇ ਹੱਕਾ ਦੀ ਆਵਾਜ਼ ਭਾਜਪਾ ਬੁਲੰਦ ਕਰੇਗੀ ।ਇਸ ਭਾਜਪਾ ਵਰਕਰਾਂ ਦੀ ਬੈਠਕ ਵਿੱਚ ਨਗਰ ਪੰਚਾਇਤ ਚੌਣਾ ਲਈ ਮੁੱਦਕੀ ਚੌਣ ਕਮੇਟੀ ਦੇ ਮੈਂਬਰਾ ਵਲੋ ਵਿਚਾਰ ਵਟਾਂਦਰੇ ਵਰਕਰਾਂ ਨਾਲ ਕਿਤੇ ਗਏ ਤੇ ਸਬ ਮੈਂਬਰਾ ਨੇ ਇਕੱਠੇ ਹੋਕੇ ਪਹਿਲੀ ਵਾਰ ਨਿੱਜੀ ਤੌਰ ਤੇ ਇਕੱਲੇ ਚੋਣ ਲੜਨ ਵਾਲੀ ਆਪਣੀ ਪਾਰਟੀ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ ਦੀ ਯੋਜਨਾ ਬਣਾਈ।ਇਸ ਮੌਕੇ ਮੰਡਲ ਪ੍ਰਧਾਨ
ਜਸਵਿੰਦਰ ਸਿੰਘ ਬੱਬੂ ਭੈਲ ਨੇ ਦੱਸਿਆ ਕੀ 13 ਵਾਰਡ ਵਿੱਚ ਭਾਜਪਾ ਆਗੂ ਚੋਣ ਲੜਨਗੇ ਜਿਸ ਲਈ ਆਪਣੀ ਪਾਰਟੀ ਦੇ ਵਰਕਰਾਂ ਨੂੰ ਲੋਕਾਂ ਵਲੋ ਸਮਰਥਨ ਸਹਿਯੋਗ ਮਿਲ ਰਿਹਾ ਹੈ।ਇਸ ਦੌਰਾਨ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਫ਼ਿਰੋਜ਼ਪੁਰ ਭਾਜਪਾ ਦੇ ਪ੍ਰਧਾਨ ਸਰਬਜੀਤ ਸਿੰਘ ਬੋਬੀ ਬਾਠ ਨੇ ਕਿਹਾ ਮੌਜੂਦਾ ਪੰਜਾਬ ਸਰਕਾਰ ਦੀ ਫੇਲ ਕਾਰਗੁਜਾਰੀ ਅਤੇ ਕਾਂਗਰਸ ਦੇ ਧੋਖੇ ਖਾ ਚੁੱਕੇ ਸਾਡੇ ਇਲਾਕੇ ਵਿਚ ਰਹਿਣ ਵਾਲੇ ਪਿੰਡਾਂ ਅਤੇ ਸਹਿਰਾ ਦੇ ਲੋਕ ਵੀ ਹੁਣ ਆਪਣੇ ਪਰਿਵਾਰਾ ਅਤੇ ਪੰਜਾਬ ਦੀ ਤਰੱਕੀ ਭਾਜਪਾ ਨਾਲ ਜੁੜਕੇ ਦੇਖ ਰਹੇ ਹਨ।ਕਿਉਕਿ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਚੱਲ ਰਹੀ ਹੈ ਉਹ ਸੂਬੇ ਤਰੱਕੀ ਕਰ ਰਹੇ ਹਨ ਅਤੇ ਭਾਜਪਾ ਦੇ ਰਾਜ ਵਾਲੇ ਸਾਰੇ ਸੂਬਿਆ ਵਿੱਚ ਕਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਠੀਕ ਅਤੇ ਦਰੁਸਤ ਚੱਲ ਰਹੀ ਜਿਸ ਕਰਕੇ ਦੁਕਾਨਦਾਰ,ਵਿਆਪਾਰੀ,ਕਿਸਾਨ,ਮਜ਼ਦੂਰ,ਨੌਜਵਾਨ,ਔਰਤਾ ਖੁਸ਼ਹਾਲੀ ਦੀ ਜ਼ਿੰਦਗੀ ਬੇਖ਼ੌਫ਼ ਹੋਕੇ ਜੀ ਰਹੇ ਹਨ ਗੁੰਡੇ,ਗੈਂਗਸਟਰ,ਅਪਰਾਧੀ ਸਮਾਜ ਵਿਰੋਧੀ ਲੋਕਾਂ ਵਿੱਚ ਡਰ ਅਤੇ ਖੌਫ ਹੈ।ਇਸ ਭਰਵੀ ਮੀਟਿੰਗ ਵਿੱਚ ਨਗਰ ਪੰਚਾਇਤ ਮੁੱਦਕੀ ਚੌਣ ਇੰਚਾਰਜ ਅਸ਼ੋਕ ਸਰੀਨ ਹਿੱਕੀ ਨੇ ਸਫਲ ਮੀਟਿੰਗ ਲਈ ਸਾਰੇ ਭਾਜਪਾ ਵਰਕਰਾਂ ਨੂੰ ਵਧਾਈ ਦੇਦੇ ਹੋਏ ਕਿਹਾ
*ਨਗਰ ਪੰਚਾਇਤ ਦਫ਼ਤਰ ਵਿੱਚ ਲੱਗੇ ਸਫਾਈ ਕਰਮਚਾਰੀਆਂ ਦੇ ਧਰਨੇ ਵਿੱਚ ਵੀ ਸ਼ਾਮਲ ਹੋ ਭਾਜਪਾ ਨੇਤਾਵਾ ਨੇ ਗੱਲਬਾਤ ਕੀਤੀ*
ਹਰ ਪਿੰਡ ਦਾ ਵਿਕਾਸ ਤੇ ਲੋਕਾਂ ਨੂੰ ਸੁਰਕਸ਼ਾ ਸੁਵਿਧਾ ਦੇਣ ਵਿੱਚ ਪੰਜਾਬ ਸਰਕਾਰ ਫੇਲ ਸਾਬਿਤ ਹੋ ਗਈ ਹੈ।ਇਸ ਲਈ ਹੁਣ ਪੰਜਾਬ ਅਤੇ ਪੰਜਾਬੀਆਂ ਦੀ ਤਰੱਕੀ ਲਈ ਪੰਜਾਬ ਦੇ ਲੋਗ ਸਰਕਾਰ ਦਾ ਬਦਲ ਕਰ ਭਾਜਪਾ ਨੂੰ ਮੌਕਾ ਦੇਣ ਦਾ ਮਨ ਬਣਾਕੇ ਬੈਠੇ ਹਨ।ਕਿਉਕਿ ਪੰਜਾਬੀਆਂ ਨੇ ਕਾਂਗਰਸ ਅਤੇ ਆਪ ਨੂੰ ਮੌਕਾ ਦੇਕੇ ਵੇਖ ਲਿਆ ਹੈ।ਇਸ ਕਰਕੇ ਪੰਜਾਬੀ ਲੋਗ ਹਰਿਆਣਾ,ਰਾਜਸਥਾਨ,ਗੋਆ,ਗੁਜਰਾਤ,ਯੂ.ਪੀ,ਬਿਹਾਰ ਅਤੇ ਹੋਰ ਸੁਬਿਆ ਵਿੱਚ ਹੋ ਰਹੀ ਤਰੱਕੀ ਨੂੰ ਦੇਖਦੇ ਹੋਏ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਗੇ।ਇਸ ਮੀਟਿੰਗ ਵਿੱਚ ਸੁਰਜੀਤ ਸਿੰਘ ਸਦਰਦੀਨ ਇੰਚਾਰਜ ਫਿਰੋਜ਼ਪੁਰ ਦਿਹਾਤੀ, ਅਮਰਜੀਤ ਸਿੰਘ ਘਾਰੂ ਮੁੱਖ ਸੇਵਾਦਾਰ ਫਿਰੋਜ਼ਪੁਰ ਦਿਹਾਤੀ, ਲਵਪ੍ਰੀਤ ਸਿੰਘ ਮੀਤ ਪ੍ਰਧਾਨ ਫਿਰੋਜ਼ਪੁਰ ਭਾਜਪਾ, ਮੰਡਲ ਪ੍ਰਧਾਨ ਮੁੱਦਕੀ ਭਾਜਪਾ, ਸੁਖਮੰਦਰ ਸਿੰਘ ਮਿਸ਼ਰੀ ਵਾਲਾ ਮੀਤ ਪ੍ਰਧਾਨ ਕਿਸਾਨ ਵਿੰਗ ਫਿਰੋਜ਼ਪੁਰ, ਤਰਸੇਮ ਕੁਮਾਰ ਸ਼ਰਮਾ ਸਕੱਤਰ ਫਿਰੋਜ਼ਪੁਰ ਭਾਜਪਾ, ਪਵਨ ਕੁਮਾਰ ਗਰਗ ਮੀਤ ਪ੍ਰਧਾਨ ਮੰਡਲ ਤਲਵੰਡੀ ਭਾਈ, ਡਾਕਟਰ ਵਿਨੋਦ ਕੁਮਾਰ ਮੀਤ ਪ੍ਰਧਾਨ, ਰਾਜ ਕੁਮਾਰ ਚਾਵਲਾ ਜਨਰਲ ਸਕੱਤਰ , ਇੰਦਰਜੀਤ ਕੌਰ ਮੀਤ ਪ੍ਰਧਾਨ ਫਿਰੋਜ਼ਪੁਰ ਮਹਿਲਾ ਵਿੰਗ, ਰਾਜੇਸ਼ ਕੁਮਾਰ ਮਹਿਤਾ ਕੈਸ਼ੀਅਰ, ਗੁਰਵਿੰਦਰਪਾਲ ਸਿੰਘ ਕਾਲੀ , ਸੁਖਵਿੰਦਰ ਸਿੰਘ ਸੁੱਖੀ ਭੁੱਲਰ, ਗੁਰਭੇਜ ਸਿੰਘ ਭੇਜਾ, ਅਵਤਾਰ ਸਿੰਘ ਸਕੱਤਰ, ਲਖਵਿੰਦਰ ਕੌਰ ਪ੍ਰਧਾਨ ਮੰਡਲ ਮਹਿਲਾ ਵਿੰਗ, ਅੰਗਰੇਜ ਸਿੰਘ , ਬਲਜਿੰਦਰ ਸਿੰਘ ਪ੍ਰਧਾਨ ਘੱਟ ਗਿਣਤੀ ਆਦਿ ਵਰਕਰ ਹਾਜ਼ਰ ਸਨ।
*ਕੈਪਸ਼ਨ-ਫਿਰੋਜ਼ਪੁਰ ਦੇ ਮੁੱਦਕੀ ਨਗਰ ਪੰਚਾਇਤ ਚੋਣਾਂ ਦੀ ਤਿਆਰੀ ਲਈ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਦੇ ਅਸ਼ੋਕ ਸਰੀਨ ਹਿੱਕੀ,ਸਰਬਜੀਤ ਸਿੰਘ ਬੋਬੀ ਬਾਠ,ਅਮਰਜੀਤ ਸਿੰਘ,ਜਸਵਿੰਦਰ ਸਿੰਘ ਬੱਬੂ ਅਤੇ ਹੋਰ*
*ਦੂਸਰੀ ਫ਼ੋਟੋ ਵਿੱਚ*

*ਮੁੱਦਕੀ ਨਗਰ ਪੰਚਾਇਤ ਦਫ਼ਤਰ ਵਿੱਚ ਧਰਨੇ ਤੇ ਬੈਠੇ ਸਰਕਾਰੀ ਕਰਮਚਾਰੀਆਂ ਨਾਲ ਗੱਲਬਾਤ ਕਰ ਊਨਾ ਦਾ ਮੰਗਪੱਤਰ ਲੈਂਦੇ ਅਸ਼ੋਕ ਸਰੀਨ ਹਿੱਕੀ,ਜਸਵਿੰਦਰ ਸਿੰਘ ਬੱਬੂ ਭੈਲ, ਸੁਖਮੰਦਰ ਸਿੰਘ ਮਿਸ਼ਰੀ, ਮਨਪ੍ਰੀਤ ਸਿੰਘ ਸ਼ਹਿਜ਼ਾਦੀ,ਪਵਨ ਗਰਗ,ਰਾਮ ਕੁਮਾਰ ਅਤੇ ਹੋਰ*
