
ਚੰਡੀਗੜ੍ਹ/ ਰੋਜ਼ਾਨਾ ਰਿਪੋਰਟਰ
ਮੌਸਮ ਦੇ ਬਦਲੇ ਮਿਜ਼ਾਜ਼ ਨਾਲ ਗਰਮੀ ਤੋਂ ਬੇਸ਼ੱਕ ਹੀ ਰਾਹਤ ਮਿਲੀ ਹੈ ਪਰ ਮੀਂਹ ਹਨੇਰੀ ਅਤੇ ਤੂਫਾਨ ਦੇ ਚੱਲਣ ਨਾਲ ਕਈ ਜਗਹਾ ਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਕਈ ਜਗਹਾ ਤੇ ਲੋਕਾਂ ਨੂੰ ਆਪਣੀ ਜਾਨ ਵੀ ਗੁਵਾਣੀ ਪਈ ਹੈ ਇਹੋ ਜਿਹਾ ਹੀ ਇੱਕ ਮਾਮਲਾ ਸ਼ਮਸ਼ੇਰ-ਗੁਗਰਾ ਰੋਡ ‘ਤੇ ਬਾਲੀ-ਕੋਲ ਨੇੜੇ ਤੋ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਇਹ ਉਸ ਵੇਲੇ ਵਾਪਰਿਆ ਜਦੋਂ ਇਲਾਕੇ ਵਿੱਚ ਤੇਜ਼ ਹਵਾਵਾਂ ਅਤੇ ਗਰਜ ਨਾਲ ਤੂਫ਼ਾਨ ਆ ਰਿਹਾ ਸੀ।ਤੇਜ਼ ਹਵਾ ਕਾਰਨ ਚੀਲ ਦਾ ਇੱਕ ਵਿਸ਼ਾਲ ਰੁੱਖ ਜੜ੍ਹੋਂ ਪੁੱਟਿਆ ਗਿਆ ਅਤੇ ਸੜਕ ਤੋਂ ਲੰਘ ਰਹੀ ਬੋਲੈਰੋ ਗੱਡੀ ਉੱਤੇ ਜਾ ਡਿੱਗਿਆ। ਰੁੱਖ ਦੇ ਭਾਰ ਕਾਰਨ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਜਾ ਡਿੱਗੀ ਅਤੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।ਐੱਸਡੀਐੱਮ (SDM) ਲਛਮਣ ਕਨੇਟ ਅਨੁਸਾਰ, ਗੱਡੀ ਵਿੱਚ ਡਰਾਈਵਰ ਸਮੇਤ ਕੁੱਲ ਸੱਤ ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ ਛੇ ਸਕੂਲ ਅਧਿਆਪਕ ਸਨ। ਹਾਦਸੇ ਵਿੱਚ ਚਾਰ ਮਹਿਲਾ ਅਧਿਆਪਕਾਂ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।ਸਥਾਨਕ ਲੋਕਾਂ ਅਤੇ ਪਾਸੋਂ ਲੰਘ ਰਹੀ ਇੱਕ ਬੱਸ ਦੇ ਮੁਸਾਫਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ। ਪੁਲਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਮੁਕੰਮਲ ਕੀਤੇ।ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25,000-25,000 ਰੁਪਏ ਅਤੇ ਜ਼ਖ਼ਮੀਆਂ ਨੂੰ 5,000-5,000 ਰੁਪਏ ਦੀ ਫੌਰੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਵਧੀਆ ਇਲਾਜ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ
