Big News: ਦਿੱਲੀ ਆਈ.ਆਰ.ਐਸ. (IRS) ਅਧਿਕਾਰੀ ਦੀ 22 ਸਾਲਾ ਧੀ ਦਾ ਬੇਰਹਿਮੀ ਨਾਲ ਕਤਲ

ਨਵੀਂ ਦਿੱਲੀ, 22 ਅਪ੍ਰੈਲ 2026/ ਰੋਜ਼ਾਨਾਂ ਰਿਪੋਰਟਰ

 

ਰਾਜਧਾਨੀ ਦਿੱਲੀ ਦੇ ਅਮਰ ਕਲੋਨੀ ਵਰਗੇ ਪੌਸ਼ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਇੱਥੋਂ ਦੇ ਕੈਲਾਸ਼ ਹਿਲਜ਼ ਸਥਿਤ ਬਿਲਡਿੰਗ ਨੰਬਰ 180 ਵਿੱਚ ਰਹਿਣ ਵਾਲੇ 1997 ਬੈਚ ਦੇ ਇੱਕ ਆਈ.ਆਰ.ਐਸ. (IRS) ਅਧਿਕਾਰੀ ਦੀ 22 ਸਾਲਾ ਧੀ ਦਾ ਉਸ ਦੇ ਹੀ ਘਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਿਨਾਉਣੇ ਅਪਰਾਧ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

 

ਪੁਲਿਸ ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਇਹ ਵਾਰਦਾਤ ਸਵੇਰੇ ਕਰੀਬ 6:30 ਤੋਂ 7:30 ਵਜੇ ਦੇ ਵਿਚਕਾਰ ਅੰਜਾਮ ਦਿੱਤੀ ਗਈ। ਉਸ ਵੇਲੇ ਆਈ.ਆਰ.ਐਸ. ਅਧਿਕਾਰੀ ਆਪਣੀ ਪਤਨੀ ਨਾਲ ਜਿਮ ਅਤੇ ਸੈਰ ਲਈ ਗਏ ਹੋਏ ਸਨ।ਘਰ ਵਿੱਚ ਉਨ੍ਹਾਂ ਦੀ ਧੀ ਇਕੱਲੀ ਸੀ, ਜੋ ਇੰਜੀਨੀਅਰਿੰਗ ਦੀ ਪੜ੍ਹਾਈ ਤੋਂ ਬਾਅਦ UPSC ਦੀ ਤਿਆਰੀ ਕਰ ਰਹੀ ਸੀ। ਮਾਪਿਆਂ ਦੇ ਵਾਪਸ ਪਰਤਣ ‘ਤੇ ਖ਼ੂਨ ਨਾਲ ਲਿਥਪਥ ਲਾਸ਼ ਦੇਖ ਕੇ ਹਰ ਕੋਈ ਸੁੰਨ ਰਹਿ ਗਿਆ।ਇਸ ਕਤਲ ਕਾਂਡ ਵਿੱਚ ਘਰ ਦੇ ਪੁਰਾਣੇ ਨੌਕਰ ਰਾਹੁਲ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ। ਪੁਲਿਸ ਸੂਤਰਾਂ ਅਨੁਸਾਰ, ਰਾਹੁਲ ਪਿਛਲੇ 8 ਮਹੀਨਿਆਂ ਤੋਂ ਇੱਥੇ ਕੰਮ ਕਰ ਰਿਹਾ ਸੀ, ਪਰ ਪੈਸਿਆਂ ਦੀ ਹੇਰਾਫੇਰੀ ਕਾਰਨ ਉਸ ਨੂੰ ਡੇਢ ਮਹੀਨਾ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।ਸ਼ੱਕ ਹੈ ਕਿ ਉਸ ਨੇ ਬਦਲਾ ਲੈਣ ਦੀ ਨੀਅਤ ਨਾਲ ਪਹਿਲਾਂ ਲੜਕੀ ਨਾਲ ਜਿਨਸੀ ਸ਼ੋਸ਼ਣ (ਰੇਪ) ਕੀਤਾ ਅਤੇ ਫਿਰ ਪਛਾਣੇ ਜਾਣ ਦੇ ਡਰ ਤੋਂ ਮੋਬਾਈਲ ਚਾਰਜਰ ਦੀ ਕੇਬਲ ਨਾਲ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ।ਦੋਸ਼ੀ ਨੂੰ ਪਤਾ ਸੀ ਕਿ ਸਵੇਰ ਵੇਲੇ ਘਰ ਦੇ ਵੱਡੇ ਮੈਂਬਰ ਬਾਹਰ ਹੁੰਦੇ ਹਨ ਅਤੇ ਹੋਰ ਨੌਕਰ ਅਜੇ ਆਏ ਨਹੀਂ ਹੁੰਦੇ, ਜਿਸ ਦਾ ਉਸ ਨੇ ਫਾਇਦਾ ਉਠਾਇਆ।ਘਟਨਾ ਤੋਂ ਬਾਅਦ ਤੀਜੀ ਮੰਜ਼ਿਲ ‘ਤੇ ਪੁਲਿਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ। ਬਿਲਡਿੰਗ ਦੇ ਅੰਦਰੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਘਰੋਂ ਕੁਝ ਕੀਮਤੀ ਸਾਮਾਨ ਲੁੱਟ ਕੇ ਵੀ ਫ਼ਰਾਰ ਹੋਇਆ ਹੈ।ਜਿਨਸੀ ਸ਼ੋਸ਼ਣ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਪੁਲਿਸ ਨੇ ਦੋਸ਼ੀ ਰਾਹੁਲ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ

Leave a Reply

Your email address will not be published. Required fields are marked *