Blackmailing:ਜਲੰਧਰ ਦਾ ਮਸ਼ਹੂਰ ਪੱਤਰਕਾਰ ਗੁਰਦੀਪ ਤੇ ਪਰਚਾ ਹੋਇਆ ਦਰਜ, ਮਾਮਲਾ ਬਲੈਕ ਮੇਲਿੰਗ ਦਾ

 

 

 

 

ਜਲੰਧਰ/ਸੁਨੀਲ ਕੁਮਾਰ

ਜਲੰਧਰ ਦੇ ਮਸ਼ਹੂਰ ਪੱਤਰਕਾਰ ਨੇ ਲਗਾਇਆ ਪੱਤਰਕਾਰੀ ਤੇ ਦਾਗ ਜਾਣਕਾਰੀ ਅਨੁਸਾਰ ਪੱਤਰਕਾਰਤਾ ਦੀ ਆੜ ਵਿੱਚ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਬਲੈਕਮੇਲਰ ਜਾਅਲੀ ਪੱਤਰਕਾਰ ਗੁਰਦੀਪ ਮੁਨਾ ਖ਼ਿਲਾਫ਼ ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਉਸਦੇ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ, ਕੁਝ ਦਿਨ ਪਹਿਲਾਂ ਗੁਰਦੀਪ ਮੁਨਾ ਸੰਤੋਖਪੁਰਾ ਸਥਿਤ ਦੋਆਬਾ ਗੈਸ ਏਜੰਸੀ ‘ਚ ਗਿਆ ਅਤੇ ਉੱਥੇ ਇੱਕ ਵੀਡੀਓ ਬਣਾਕੇ ਏਜੰਸੀ ਮਾਲਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਦੋਸ਼ੀ ਨੇ ਮਾਲਕਾਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾਲ ਹੀ ਹਰ ਮਹੀਨੇ ਰਕਮ ਦੇਣ ਲਈ ਦਬਾਅ ਬਣਾਇਆ। ਇਸ ਤੋਂ ਇਲਾਵਾ, ਉਸਨੇ ਗੈਸ ਏਜੰਸੀ ਦੇ ਮਹਿਲਾ ਸਟਾਫ਼ ਨਾਲ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਅਪਮਾਨਿਤ ਵੀ ਕੀਤਾ।ਇਸ ਮਾਮਲੇ ਵਿੱਚ ਥਾਣਾ ਨੰਬਰ 8 ਦੀ ਪੁਲਿਸ ਨੇ ਗੁਰਦੀਪ ਮੁਨਾ ਸਮੇਤ ਉਸਦੇ ਪੰਜ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਤੱਤਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।ਇਸ ਤੋਂ ਪਹਿਲਾਂ ਵੀ ਫਗਵਾੜਾ ਵਿੱਚ ਵੀ ਜਨਤਕ ਤੌਰ ਤੇ ਪੈਸੇ ਮੰਗਣ ਤੇ ਇਸ ਦੀ ਕੁੱਟਮਾਰ ਹੋਈ ਸੀਜਲੰਧਰ ਬੱਸ ਅੱਡੇ ਤੇ ਵੀ ਖੁਸਰਿਆਂ ਨੇ ਵੀ ਗੁਰਦੀਪ ਤੇ ਪੈਸੇ ਮੰਗਣ ਦਾ ਆਰੋਪ ਲਗਾਇਆ ਸੀ

Leave a Reply

Your email address will not be published. Required fields are marked *