ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੈਸ਼ਨਲ ਮੈਰਾਥਨ 22 ਨੂੰ ਮਾਹਿਲਪੁਰ, ਜ਼ਿਲ੍ਹਾ ਪੁਲਿਸ ਵਲੋਂ ਟ੍ਰੈਫਿਕ ਦੇ ਬਦਲਵੇਂ ਰੂਟ ਜਾਰੀ
ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਡਾਇਵਰਟ ਕੀਤਾ: ਸੰਦੀਪ ਕੁਮਾਰ ਮਲਿਕ

ਹੁਸ਼ਿਆਰਪੁਰ, 19 ਮਾਰਚ ( ਤਰਸੇਮ ਦੀਵਾਨਾ ) – ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ 22 ਮਾਰਚ ਨੂੰ ਮਾਹਿਲਪੁਰ ਵਿਖੇ ਕਰਵਾਈ ਜਾ ਰਹੀ ਨੈਸ਼ਨਲ ਮੈਰਾਥਨ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਲੋਕਾਂ ਦੀ ਸਹੂਲਤ ਲਈ ਬਦਲਵੇਂ ਟ੍ਰੈਫਿਕ ਰੂਟਾਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ।
ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਮੈਰਾਥਨ ਵਾਲੇ ਦਿਨ ਸਵਰਨ ਫਾਰਮ ਚੌਕ ਚੰਡੀਗੜ੍ਹ ਰੋਡ ਤੋਂ ਮਾਹਿਲਪੁਰ ਵੱਲ ਜਾਣ ਵਾਲੀ ਸਾਰੀ ਟ੍ਰੇਫਿਕ ਨੂੰ ਪੁਰਹੀਰਾਂ ਤੋਂ ਮੇਹਟੀਆਣਾ ਤੋਂ ਫਗਵਾੜਾ ਸਾਈਡ ਡਾਇਵਰਟ ਕੀਤਾ ਜਾਵੇਗਾ। ਇਸੇ ਤਰ੍ਹਾਂ ਪੁਰਹੀਰਾਂ ਬਾਈਪਾਸ ਤੋਂ ਮਾਹਿਲਪੁਰ ਵੱਲ ਜਾਣ ਵਾਲੀ ਟ੍ਰੇਫਿਕ ਨੂੰ ਵੀ ਮੇਹਟੀਆਣਾ-ਫਗਵਾੜਾ ਵਾਲੇ ਪਾਸੇ ਭੇਜਿਆ ਜਾਵੇਗਾ। ਮੇਹਟੀਆਣਾ ਨਹਿਰ ਲਾਗੇ ਨਾਕੇ ਤੋਂ ਟ੍ਰੈਫਿਕ ਨੂੰ ਫਗਵਾੜਾ ਵੱਲ ਡਾਇਵਰਟ ਕੀਤਾ ਜਾਵੇਗਾ। ਇਸੇ ਤਰ੍ਹਾਂ ਕੋਟ ਫਤੂਹੀ ਨਹਿਰ ਤੋਂ ਮੇਹਟੀਆਣਾ ਅਤੇ ਫਗਵਾੜਾ ਨੂੰ ਟ੍ਰੈਫਿਕ ਭੇਜੀ ਜਾਵੇਗੀ। ਨਾਕਾ ਅੱਡਾ ਚੱਬੇਵਾਲ ਤੋਂ ਪਿੰਡ ਸਸੋਲੀ ਸਾਈਡ ਨੂੰ ਸਾਰੀ ਟ੍ਰੈਫਿਕ ਡਾਇਵਰਟ ਕੀਤੀ ਜਾਵੇਗੀ ਅਤੇ ਨਾਕਾ ਅੱਡਾ ਜੇਜੋਂ ਤੋਂ ਹਿਮਾਚਲ ਤੋਂ ਆਉਣ ਵਾਲੀ ਸਾਰੀ ਟ੍ਰੈਫਿਕ ਗੜ੍ਹਸ਼ੰਕਰ ਅਤੇ ਮਾਹਿਲਪੁਰ ਵੱਲ ਪ੍ਰਵੇਸ਼ ਨਹੀਂ ਹੋ ਸਕੇਗਾ।
ਜ਼ਿਕਰਯੋਗ ਹੈ ਕਿ ਮਾਹਿਲਪੁਰ ਅੱਡਾ ਨੇੜੇ ਹੀਰਾ ਇਲੈਕਟ੍ਰੋਨਿਕਸ ਵਾਲੀ ਗਲੀ ਤੋਂ ਚੱਬੇਵਾਲ, ਹੁਸ਼ਿਆਰਪੁਰ ਸਾਈਡ ਨੂੰ ਸਾਰੀ ਟ੍ਰੈਫਿਕ ਡਾਇਵਰਟ ਕੀਤੀ ਜਾਵੇਗੀ। ਇਸੇ ਤਰ੍ਹਾਂ ਭੁਲੇਵਾਲ ਗੁਜਰਾਂ ਗੇਟ ਦੇ ਨੇੜੇ ਜੇਜੋਂ ਰੋਡ ਤੋਂ ਚੱਬੇਵਾਲ, ਹੁਸ਼ਿਆਰਪੁਰ ਵੱਲ ਨੂੰ ਟ੍ਰੈਫਿਕ ਭੇਜੀ ਜਾਵੇਗੀ। ਪਿੰਡ ਪੱਦੀ ਸੂਰਾ ਸਿੰਘ ਵਿਖੇ ਨਾਕੇ ਤੋਂ ਮੋਰਾਂਵਾਲੀ ਨਹਿਰ ਪੁੱਲ ਰੋਡ ਵੱਲ ਨੂੰ ਟ੍ਰੈਫਿਕ ਭੇਜੀ ਜਾਵੇਗੀ। ਬੰਗਾ ਰੋਡ ਗੜ੍ਹਸ਼ੰਕਰ ਨੇੜੇ ਚੁੰਗੀ ਨਾਕਾ ਤੋਂ ਟ੍ਰੈਫਿਕ ਨੂੰ ਨਵਾਂਸ਼ਹਿਰ ਰੋਡ ਵੱਲ ਭੇਜਿਆ ਜਾਵੇਗਾ ਅਤੇ ਬੰਗਾ ਰੋਡ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ-ਚੰਡੀਗੜ੍ਹ ਰੋਡ-ਕੋਟ ਫਤੂਹੀ ਰੋਡ ਸਾਈਡ ਨੂੰ ਟ੍ਰੈਫਿਕ ਡਾਇਵਰਟ ਕੀਤਾ ਜਾਵੇਗਾ। ਇਸੇ ਤਰ੍ਹਾਂ ਨਾਕਾ ਨਵਾਂਸ਼ਹਿਰ ਰੋਡ ਗੜ੍ਹਸ਼ੰਕਰ ਤੋਂ ਦੋਵਾਂ ਪਾਸੇ ਨਵਾਂਸ਼ਹਿਰ ਅਤੇ ਚੰਡੀਗੜ੍ਹ ਰੋਡ ਸਾਈਡ ਨੂੰ ਆਵਾਜਾਈ ਰਹੇਗੀ। ਨਾਕਾ ਚੰਡੀਗੜ੍ਹ ਚੌਕ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਰੋਡ ਅਤੇ ਚੰਡੀਗੜ੍ਹ ਰੋਡ ਵੱਲ ਨੂੰ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲੇਗੀ ਅਤੇ ਨਾਕਾ ਸ੍ਰੀ ਅਨੰਦਪੁਰ ਸਾਹਿਬ ਚੌਕ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਅਤੇ ਚੰਡੀਗੜ੍ਹ ਸਾਈਡ ਨੂੰ ਟ੍ਰੈਫਿਕ ਚੱਲੇਗੀ। ਉਨ੍ਹਾਂ ਦੱਸਿਆ ਕਿ ਨਾਕਾ ਨੰਗਲ ਰੋਡ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਰੋਡ ਅਤੇ ਚੰਡੀਗੜ੍ਹ ਰੋਡ ਨੂੰ ਟ੍ਰੈਫਿਕ ਜਾਰੀ ਰਹੇਗੀ।
