ਪੰਜਾਬ ਸ਼ੂਟਿੰਗ, ਗੋਲੀ ਚੱਲੀ ਠਾ ਠਾ, ਕਬੂਤਰਬਾਜੀ ਕਾਰਨ ਗਈ 2 ਦੀ ਜਾਨ

fresh crime scene at night

ਮਮਦੋਟ/ਰੋਜ਼ਾਨਾਂ ਰਿਪੋਰਟਰ

ਪੁਲੀਸ ਥਾਣਾ ਲੱਖੋ ਮਮਦੋਟ ਅਧੀਨ ਪੈਂਦੇ ਪਿੰਡ ਕੜਮਾਂ ਵਿੱਚ ਕਬੂਤਰਬਾਜ਼ੀ ਨੂੰ ਲੈ ਕੇ ਹੋਏ ਝਗੜੇ ਕਾਰਨ ਦੋ ਧੜਿਆਂ ਵਿੱਚ ਗੋਲੀਬਾਰੀ ਹੋਈ ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ|ਜਾਣਕਾਰੀ ਅਨੁਸਾਰ ਕਬੂਤਰਬਾਜ਼ੀ ਨੂੰ ਲੈ ਕੇ ਬੱਚਿਆਂ ਵਿੱਚ ਕੁੱਟਮਾਰ ਹੋਈ ਸੀ ਜਿਸ ਕਾਰਨ ਝਗੜਾ ਵਧ ਗਿਆ। ਇਸ ਤੋਂ ਬਾਅਦ ਵੱਡਿਆਂ ਦੀ ਲੜਾਈ ਹੋ ਗਈ ਜਿਸ ਨੂੰ ਲੈ ਕੇ ਚੱਲੀ ਗੋਲੀ ਦੌਰਾਨ ਖਲਾਰਾ ਪੁੱਤਰ ਲਾਲ ਕੜਮਾ ਵੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਝਗੜੇ ਵਿੱਚ ਜ਼ਖਮੀ ਹੋਏ ਦੂਜੀ ਧਿਰ ਦੇ ਵੀ ਇੱਕ ਵਿਅਕਤੀ ਦੀ ਵੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪੁਲੀਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *