60 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਚੜੇ ਪੁਲਿਸ ਦੇ ਅੜਿੱਕੇ !

ਹੁਸ਼ਿਆਰਪੁਰ 5 ਮਾਰਚ ( ਤਰਸੇਮ ਦੀਵਾਨਾ ) ਸੰਦੀਪ ਮਲਿਕ ਆਈ.ਪੀ.ਐਸ/ਐਸ.ਐਸ.ਪੀ ਹੁਸ਼ਿਆਰਪੁਰ ਵਲੋ ਨਸ਼ੇ ਦੇ ਤਸਕਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ.ਪੀ-ਡੀ ਹੁਸ਼ਿਆਰਪੁਰ ਅਗਵਾਹੀ ਹੇਠ ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਦੀ ਹਦਾਇਤ ਅਨੁਸਾਰ ਇੰਸਪੈਕਟਰ ਜੈਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਏ ਐਸ ਆਈ ਰਸ਼ਪਾਲ ਸਿੰਘ ਥਾਣਾ ਗੜ੍ਹਸ਼ੰਕਰ ਨੇ ਪੁਲਿਸ ਪਾਰਟੀ ਸਮੇਤ ਚੈਕਿੰਗ ਦੋਰਾਨ ਪਿੰਡ ਖਾਨਪੁਰ ਲਾਗੇ ਮੋਜੂਦ ਸੀ ਤਾਂ ਦੋ ਵਿਅਕਤੀ ਮੋਟਰਸਾਇਕਲ PB-07-AK-8167 ਖੜਾ ਕਰਕੇ ਕਿਸੇ ਦੀ ਉਡੀਕ ਕਰ ਰਹੇ ਸਨ ਨੂੰ ਸ਼ੱਕ ਦੇ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਜਸਵੀਰ ਠਾਕੁਰ ਪੁਤਰ ਰਣਜਿੰਦਰ ਸਿੰਘ ਵਾਸੀ ਚੱਕ ਰੌਤਾ ਅਤੇ ਦੂਸਰਾ ਖੁਸ਼ਦੀਪ ਸਿੰਘ ਉਰਫ ਗੋਲੂ ਪੁਤਰ ਹਰਭਜਨ ਸਿੰਘ ਵਾਸੀ ਪਿੰਡ ਕੁਕੜ ਮਜਾਰਾ ਦੱਸਿਆ ਜਿਨਾ ਦੇ ਮੋਟਰਸਾਇਕਲ ਦੀ ਤਲਾਸ਼ੀ ਦੋਰਾਨ ਮੋਟਰਸਾਇਕਲ ਵਿਚੋ 60 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਜਿਸ ਤੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਉਕਤ ਕਥਿਤ ਦੋਸ਼ੀ ਇਹ ਨਸ਼ੀਲੀਆਂ ਗੋਲੀਆਂ ਕਿਸ ਕੋਲੋਂ ਖਰੀਦ ਦੇ ਹਨ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆ ਨੂੰ ਵੇਚਦੇ ਹਨ !
ਫੋਟੋ ਅਜਮੇਰ ਦੀਵਾਨਾ
