ਟਾਂਡਾ ਪੁਲਿਸ ਨੇ ਇੱਕ ਕਿੱਲੋ ਅਫੀਮ ਸਮੇਤ ਇੱਕ ਮੁਲਜਮ ਨੂੰ ਕੀਤਾ ਗ੍ਰਿਫਤਾਰ !

ਹੁਸ਼ਿਆਰਪੁਰ / ਟਾਂਡਾ 22 ਫਰਵਰੀ ( ਤਰਸੇਮ ਦੀਵਾਨਾ ) – ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਆਈ ਪੀ ਐਸ ਨੇ ਜਿਲੇ ਅੰਦਰ ਮਾੜੇ ਅਨਸਰਾ ਉੱਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ । ਜਿਸ ਤਹਿਤ ਪਰਮਿੰਦਰ ਸਿੰਘ ਐਸ ਪੀ ਡੀ ਹੁਸ਼ਿਆਰਪੁਰ ਤੇ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਐਸ ਐਚ ਓ ਗੁਰਵਿੰਦਰ ਸਿੰਘ ਨਾਗਰਾ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿੱਚ ਮਾੜੇ ਅਨਸਰਾ ਨੂੰ ਕਾਬੂ ਕਰਨ ਸਬੰਧੀ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ ਪੁਲਿਸ ਅਧਿਕਾਰੀਆਂ ਨੇ ਇੱਕ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਫਰਵਰੀ 2026 ਨੂੰ ਹੈੱਡ ਕਾਸਟੇਬਲ ਵਿਕਾਸ ਮਹਿਤਾ ਥਾਣਾ ਟਾਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਪਾਰਟੀ ਹਰਸੀ ਪਿੰਡ ਮੋੜ ਨੇੜੇ ਮਜੂਦ ਸੀ ਤਾ ਮੇਨ ਹਾਈਵੇ ਦਸੂਹਾ ਸਾਇਡ ਤੋ ਇੱਕ ਵਿਅਕਤੀ ਆਉਦਾ ਦਿਖਾਈ ਦਿੱਤਾ ।ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੇ ਨੂੰ ਮੋੜਨ ਲੱਗਾ ਤਾ ਹੈੱਡ ਕਾਸਟੇਬਲ ਵਿਕਾਸ ਮਹਿਤਾ ਥਾਣਾ ਟਾਡਾ ਸਮੇਤ ਕਰਮਚਾਰੀਆ ਨੇ ਰੋਕ ਕੇ ਉਸ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਬੂਟਾ ਸਿੰਘ ਮੱਲੀ ਪੁੱਤਰ ਮਹਿੰਦਰ ਸਿੰਘ ਵਾਸੀ ਮੱਲੀਆ ਥਾਣਾ ਜੰਡਿਆਲਾ ਗੁਰੁ ਜਿਲ੍ਹਾ ਅੰਮ੍ਰਿਤਸਰ ਦੱਸਿਆ ਜਿਸ ਕੋਲੋਂ ਪਾਸੋ ਇੱਕ ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ ਜਿਸ ਨੂੰ ਮੋਕੇ ਤੇ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਫੋਟੋ ਅਜਮੇਰ ਦੀਵਾਨਾ
