
• ਮ੍ਰਿਤਕ ਰਾਜੇਸ਼ ਦੀ ਭੇਦ ਭਰੀ ਹਾਲਤ ਵਿੱਚ ਮਿਲੀ ਸੀ ਲਾਸ਼
ਹੁਸ਼ਿਆਰਪੁਰ, 21 ਫਰਵਰੀ (ਤਰਸੇਮ ਦੀਵਾਨਾ ) –
ਬੀਤੇ ਦਿਨ ਭੇਦ ਭਰੀ ਹਾਲਤ ਵਿੱਚ ਮੌਤ ਦੀ ਗਰਾਹੀ ਬਣੇ ਰਜੇਸ਼ ਕੁਮਾਰ ਦੀ ਵਾਰਸਾਂ ਨੇ ਅੱਜ ਚੌਥਾ ਦਿਨ ਬੀਤਣ ਦੇ ਬਾਵਜੂਦ ਵੀ ਸਥਾਨਿਕ ਪੁਲਿਸ ਪ੍ਰਸ਼ਾਸਨ ਵੱਲੋਂ ਮੁਲਜਮਾਨ ਦੀ ਗਿਰਫਤਾਰੀ ਨਾ ਕਰ ਸਕਣ ਦੇ ਰੋਸ ਵਜੋਂ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਜ਼ਿਕਰ ਯੋਗ ਹੈ ਕਿ 18 ਫਰਵਰੀ ਨੂੰ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਭੇਦ ਭਰੀ ਹਾਲਤ ਵਿੱਚ ਸਥਾਨਕ ਬਿਜਲੀ ਬੋਰਡ ਦੀ ਫੁਟਬਾਲ ਗਰਾਊਂਡ ਵਿੱਚੋਂ ਬਰਾਮਦ ਹੋਈ ਸੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਮੰਨਣਾ ਹੈ ਕਿ ਉਸ ਦੀ ਪਤਨੀ ਕਿਸੇ ਹੋਰ ਨੌਜਵਾਨ ਨਾਲ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਉਸ ਉੱਪਰ ਤਲਾਕ ਲਈ ਦਬਾਓ ਪਾਉਂਦੀ ਸੀ ਜਿਸ ਕਾਰਣ ਉਹ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ | ਜਿਸ ਦੇ ਚੱਲਦਿਆਂ ਉਸ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋਈ ਹੈ | ਮ੍ਰਿਤਕ ਦੇ ਭਰਾ ਰਵੀ ਕੁਮਾਰ ਅਤੇ ਉਸਦੀ ਮਾਂ ਊਸ਼ਾ ਰਾਣੀ ਨੇ ਦੱਸਿਆ ਕਿ ਪੁਲਿਸ ਵੱਲੋਂ ਉਸ ਦੀ ਪਤਨੀ ਸਮੇਤ ਤਿੰਨ ਵਿਅਕਤੀਆਂ ਤੇ ਪਰਚਾ ਦਰਜ ਕਰਨ ਦੇ ਬਾਵਜੂਦ ਉਹਨਾਂ ਦੀ ਗ੍ਰਿਫਤਾਰੀ ਕਰਨ ਵਿੱਚ ਜਾਣ ਬੁਝ ਕੇ ਦੇਰੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਉਹਨਾਂ ਨੇ ਸੰਸਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਭਿਣਕ ਮਿਲਦਿਆਂ ਹੀ ਪੁਲਿਸ ਦੇ ਆਲਾ ਅਧਿਕਾਰੀਆਂ ਦਾ ਮ੍ਰਿਤਕ ਦੇ ਘਰ ਆ ਕੇ ਉਸ ਦੇ ਵਾਰਿਸਾਂ ਨੂੰ ਸੰਸਕਾਰ ਲਈ ਮਨਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ | ਪਰ ਪਰਿਵਾਰ ਮੁਲਜ਼ਮਾ ਦੀ ਗ੍ਰਿਫਤਾਰੀ ਨਾਲ ਹੋਣ ਤੱਕ ਸੰਸਕਾਰ ਨਾ ਕਰਨ ਤੇ ਅੜਿਆ ਹੋਇਆ ਹੈ। ਉਧਰ ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਵੀ ਪੀੜਿਤ ਪਰਿਵਾਰ ਦੇ ਘਰ ਆ ਕੇ ਪਰਿਵਾਰਿਕ ਮੈਂਬਰਾਂ ਨਾਲ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਸਥਾਨਕ ਪੁਲਿਸ ਵੱਲੋਂ ਮੁਲਜਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਬੇਗਮਪੁਰਾ ਟਾਈਗਰ ਫੋਰਸ ਭਰਾਤਰੀ ਸੰਸਥਾਵਾਂ ਨੂੰ ਨਾਲ ਲੈ ਕੇ ਧਰਨਾ ਲਾਉਣ ਲਈ ਚਾਰਾਜੋਈ ਕਰੇਗੀ |
ਮ੍ਰਿਤਕ ਰਾਜੇਸ਼ ਦੀ ਮਾਂ ਉਸ਼ਾ ਰਾਣੀ ਪਤਨੀ ਸਤਨਾਮ ਸਿੰਘ ਵਾਸੀ ਮੁਹੱਲਾ ਟਿੱਬਾ ਸਾਹਿਬ ਥਾਣਾ ਮਾਡਲ ਟਾਉਨ ਜਿਲ੍ਹਾ ਹੁਸ਼ਿਆਰਪੁਰ ਨੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਲਿਖਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਛੋਟੇ ਲੜਕੇ ਰਾਜੇਸ਼ ਕੁਮਾਰ ਦਾ ਪ੍ਰੇਮ ਵਿਆਹ ਸਾਲ 2012 ਵਿੱਚ ਸਪਨਾ ਪੁੱਤਰੀ ਲੇਟ ਉਮ ਪ੍ਰਕਾਸ਼ ਵਾਸੀ ਮਾਨ ਸਿੰਘ ਗੇਟ ਖਰਾਸ ਵਾਲੀ ਗਲੀ ਅੰਮ੍ਰਿਤਸਰ ਨਾਲ ਹੋਇਆ ਤੇ ਉਸ ਦਾ 13 ਸਾਲ ਦਾ ਬੇਟਾ ਵੀ ਸੀ ਉਸ ਨੇ ਦੱਸਿਆ ਕਿ ਮੇਰੀ ਨੂੰਹ ਸਪਨਾ ਇੱਕ ਨਿੱਜੀ ਹਸਪਤਾਲ ਸੁਤਿਹਿਰੀ ਰੋਡ ਹੁਸ਼ਿਆਰਪੁਰ ਵਿੱਚ ਨਰਸ ਵਜੋਂ ਕੰਮ ਕਰਦੀ ਸੀ ਤੇ ਸਪਨਾ ਆਪਣੇ ਲੜਕੇ ਸਮੇਤ ਕਰੀਬ 7 ਮਹੀਨੇ ਤੋਂ ਅਲੱਗ ਰਹਿ ਰਹੀ ਸੀ ਤੇ ਕਾਫੀ ਸਮੇਂ ਤੋਂ ਮੇਰੇ ਲੜਕੇ ਰਾਜੇਸ਼ ਕੁਮਾਰ ਨੂੰ ਤਲਾਕ ਲੈਣ ਲਈ ਦਬਾਅ ਪਾਉਂਦੀ ਸੀ ਮਿਤੀ 18 ਫਰਵਰੀ ਨੂੰ ਵੀ ਤਲਾਕ ਦੇ ਪੇਪਰਾਂ ‘ਤੇ ਸਾਈਨ ਕਰਨ ਲਈ ਕਹਿ ਰਹੀ ਸੀ ਜਿਸ ਕਰਕੇ ਮੇਰਾ ਲੜਕਾ ਰਾਕੇਸ਼ ਕੁਮਾਰ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਪਰਮਜੀਤ ਸਿੰਘ ਵਾਸੀ ਮੁਹੱਲਾ ਕੀਰਤੀ ਨਗਰ ਹੁਸ਼ਿਆਰਪੁਰ ਜੋ ਹਸਪਤਾਲ ਵਿੱਚ ਲੈਬੋਰਟਰੀ ਇੰਚਾਰਜ ਵਜੋਂ ਕੰਮ ਕਰਦਾ ਹੈ ਜਿਸ ਨਾਲ ਮੇਰੀ ਨੂੰਹ ਸਪਨਾ ਦੇ ਕਥਿਤ ਤੌਰ ‘ਤੇ ਨਜਾਇਜ ਸਬੰਧ ਸਨ ਅਤੇ ਸਪਨਾ ਦੀ ਭੂਆ ਸੀਮਾ ਰਾਣੀ ਪਤਨੀ ਤਿਲਕ ਰਾਜ ਵਾਸੀ ਟੈਗੋਰ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਪਰਮਜੀਤ ਸਿੰਘ ਵੀ ਮੇਰੇ ਲੜਕੇ ਨੂੰ ਤਲਾਕ ਦੇਣ ਬਾਰੇ ਤੰਗ ਪ੍ਰੇਸ਼ਾਨ ਕਰਦੇ ਸੀ ਤੇ 18 ਫਰਵਰੀ ਨੂੰ ਮੇਰਾ ਲੜਕਾ ਰਾਜੇਸ਼ ਕੁਮਾਰ ਸਵੇਰੇ ਘਰ ਤੋਂ ਆਪਣੇ ਕੰਮ ਤੇ ਗਿਆ ਹੋਇਆ ਸੀ ਤੇ ਦੇਰ ਰਾਤ ਤੱਕ ਘਰ ਨਾ ਪਰਤਣ ਤੇ ਉਸ ਦੀ ਭਾਲ ਕਰਨ ਦੌਰਾਨ ਰਾਜੇਸ਼ ਕੁਮਾਰ ਦਸ਼ਮੇਸ਼ ਨਗਰ ਫੁੱਟਬਾਲ ਗਰਾਊਂਡ ਨਜਦੀਕ ਡਿੱਗਿਆ ਪਿਆ ਦੇਖਿਆ ਤਾਂ ਮੇਰਾ ਵੱਡਾ ਲੜਕਾ ਰਵੀ ਕੁਮਾਰ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਕੇ ਗਿਆ ਜਿੱਥੇ ਡਾਕਟਰਾਂ ਵੱਲੋਂ ਰਾਜੇਸ਼ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ | ਮ੍ਰਿਤਕ ਰਾਜੇਸ਼ ਦੀ ਮਾਂ ਊਸ਼ਾ ਦੇ ਬਿਆਨ ਦੇ ਆਧਾਰ ‘ਤੇ, ਥਾਣਾ ਮਾਡਲ ਟਾਊਨ ਪੁਲਿਸ ਨੇ ਸਪਨਾ, ਉਸਦੀ ਮਾਸੀ ਸੀਮਾ ਰਾਣੀ ਵਾਸੀ ਟੈਗੋਰ ਨਗਰ ਹੁਸ਼ਿਆਰਪੁਰ ਅਤੇ ਮੁਹੱਲਾ ਕੀਰਤੀ ਨਗਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਵਾਰਸਾਂ ਨੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੱਕ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਫੋਟੋ ਅਜਮੇਰ ਦੀਵਾਨਾ
