ਭੈਣ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸੀ ਭਰਾ ਖੁੰਦਕ ਵਿੱਚ ਆ ਕੇ ਜੀਜੇ ਦਾ ਕਰਾਇਆ ਕਤਲ

ਲਹਿਰਾਗਾਗਾ/ਰੋਜ਼ਾਨਾਂ ਰਿਪੋਰਟਰ

ਪੰਜਾਬ ਵਿੱਚ ਲੋ ਇਨ ਆਰਡਰ ਦੀਆਂ ਉੜ ਰਹੀਆਂ ਤੱਜੀਆਂ ਵਿਗੜ ਰਹੇ ਨੇ ਪੰਜਾਬ ਦੇ ਹਾਲਾਤ ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੇੜਲੇ ਪਿੰਡ ਲਹਿਲ ਕਲਾਂ ਵਿਖੇ ਦੋ ਨਕਾਬਪੋਸ਼ਾਂ ਨੇ ਘਰ ’ਚ ਵੜ ਕੇ 28 ਸਾਲਾ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਮਾਮਲੇ ’ਚ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਛੇ ਘੰਟਿਆਂ ਅੰਦਰ ਹੀ ਵਾਰਦਾਤ ਦੇ ਮਾਸਟਰਮਾਈਂਡ ਮਿ੍ਰਤਕ ਦੇ ਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਆਪਣੀ ਭੈਣ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਜਾਰੀ ਹੈ।ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਕਰੀਬ ਦੋ ਵਜੇ ਉਨ੍ਹਾਂ ਦਾ ਕੁੱਤਾ ਅਚਾਨਕ ਭੌਂਕਣ ਲੱਗਿਆ। ਗੁਰਪ੍ਰੀਤ ਕੁੱਤੇ ਦੀ ਆਵਾਜ਼ ਸੁਣ ਕੇ ਕਮਰੇ ’ਚੋਂ ਬਾਹਰ ਨਿਕਲਿਆ ਤਾਂ ਘਰ ਅੰਦਰ ਆ ਵੜੇ ਦੋ ਨਕਬਾਪੋਸ਼ਾਂ ਨੇ ਉਸ ’ਤੇ ਤਿੰਨ ਰਾਊਂਡ ਫਾਇਰ ਕਰ ਦਿੱਤੇ। ਇਨ੍ਹਾਂ ’ਚੋਂ ਦੋ ਗੋਲ਼ੀਆਂ ਗੁਰਪ੍ਰੀਤ ਦੀ ਪੁੜਪੜੀ ’ਚ ਲੱਗੇ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।ਸੂਚਨਾ ਦੇਣ ’ਤੇ ਡੀਐਸਪੀ ਲਹਿਰਾ ਰਣਬੀਰ ਸਿੰਘ ਤੇ ਥਾਣਾ ਮੁਖੀ ਮਨਪ੍ਰੀਤ ਸਿੰਘ ਵਾਰਦਾਤ ਵਾਲੀ ਥਾਂ ’ਤੇ ਪੁੱਜ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਕੁਝ ਹੀ ਘੰਟਿਆਂ ਬਾਅਦ ਪੁਲਿਸ ਨੇ ਇਸ ਮਾਮਲੇ ’ਚ ਮਿ੍ਤਕ ਦੇ ਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ।ਡੀਐੱਸਪੀ ਰਣਬੀਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਸੁਖਚੈਨ ਸਿੰਘ ਨੇ ਕਰੀਬ ਦੋ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ।ਮ੍ਰਿਤਕ ਦਾ ਸਾਲਾ ਹਰਮਨਦੀਪ ਸਿੰਘ ਵਾਸੀ ਤਲਵਾੜਾ (ਹਰਿਆਣਾ) ਆਪਣੀ ਭੈਣ ਦੀ ਲਵ ਮੈਰਿਜ ਤੋਂ ਨਾਰਾਜ਼ ਸੀ। ਇਸੇ ਕਾਰਨ ਉਸ ਨੇ ਇਹ ਵਾਰਦਾਤ ਦੀ ਸਾਜ਼ਿਸ਼ ਘੜੀ ਸੀ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਹਰਮਨਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਨਕਾਬਪੋਸ਼ਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ

Leave a Reply

Your email address will not be published. Required fields are marked *