ਲਖਨਊ/ਨੋਇਡਾ: 19 ਫਰਵਰੀ 2026/ਰੋਜ਼ਾਨਾਂ ਰਿਪੋਰਟਰ
ਉੱਤਰ ਪ੍ਰਦੇਸ਼ ਅਤੇ ਨੋਡਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਉੱਤਰ ਪ੍ਰਦੇਸ਼ ਦੇ ਐਂਟੀ-ਟੈਰੋਰਿਜ਼ਮ ਸਕੁਐਡ (ATS) ਅਤੇ ਨੋਇਡਾ ਪੁਲਿਸ ਦੀ ਸਾਂਝੀ ਟੀਮ ਨੇ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ (KCF) ਨਾਲ ਸਬੰਧਤ ਇੱਕ ਕਥਿਤ ਖਾੜਕੂ ਨੂੰ 31 ਸਾਲਾਂ ਦੀ ਫਰਾਰੀ ਤੋਂ ਬਾਅਦ ਪੰਜਾਬ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਨਿਊਜ਼ ਏਜੰਸੀ ਪੀਟੀਆਈ ਦੀ ਖ਼ਬਰ ਅਨੁਸਾਰ, ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ 1995 ਵਿੱਚ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਫਰਾਰ ਹੋ ਗਿਆ ਸੀ।ਮੋਹਾਲੀ ਤੋਂ ਹੋਈ ਗ੍ਰਿਫ਼ਤਾਰੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਢਿੱਲੋਂ ਉਰਫ਼ ਦਿਆਲ ਸਿੰਘ ਉਰਫ਼ ਰਾਕੇਸ਼ ਸ਼ਰਮਾ ਛਿੰਦਾ ਵਜੋਂ ਹੋਈ ਹੈ।
