ਨਕਲ ਮਾਰਨ ਵਾਲਿਆਂ ਦੀ ਨਹੀਂ ਹੁਣ ਖੈਰ,PSEB ਨੇ ਅਪਣਾਈ ਹਾਈਟੈਕ ਤਕਨੀਕ

ਮੋਹਾਲੀ/ਰੋਜ਼ਾਨਾ ਰਿਪੋਰਟਰ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 17 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਬੋਰਡ ਪ੍ਰੀਖਿਆਵਾਂ ਨੂੰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ ਵੱਡੇ ਕਦਮ ਚੁੱਕੇ ਗਏ ਹਨ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਪ੍ਰਸ਼ਨ ਪੱਤਰਾਂ ਦੀ ਹਰ ਹਰਕਤ ’ਤੇ ਨਜ਼ਰ ਰੱਖਣ ਲਈ ‘MATQ ਐਪ’ ਲਾਂਚ ਕੀਤੀ ਗਈ ਹੈ।ਇਹ ਐਪ GPS ਰਾਹੀਂ ਪ੍ਰਸ਼ਨ ਪੱਤਰਾਂ ਨੂੰ ਬੋਰਡ ਦੇ ਮੁੱਖ ਦਫ਼ਤਰ ਤੋਂ ਬੈਂਕਾਂ ਅਤੇ ਫਿਰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਦੀ ਡਿਜੀਟਲ ਟ੍ਰੈਕਿੰਗ ਕਰੇਗੀ। ਪੈਕੇਟ ਲੈਣ ਅਤੇ ਸੌਂਪਣ ਵੇਲੇ ਫੋਟੋਆਂ ਅਪਲੋਡ ਕਰਨਾ ਲਾਜ਼ਮੀ ਹੋਵੇਗਾ, ਜਿਸ ਨਾਲ ਪੇਪਰ ਲੀਕ ਹੋਣ ਦੀ ਗੁੰਜਾਇਸ਼ ਖ਼ਤਮ ਹੋ ਜਾਵੇਗੀ।ਇਸ ਦੇ ਨਾਲ ਹੀ, ਵਿਦਿਆਰਥੀਆਂ ਦੀ ਪਛਾਣ ਗੁਪਤ ਰੱਖਣ ਅਤੇ ਨਿਰਪੱਖ ਮਾਰਕਿੰਗ ਯਕੀਨੀ ਬਣਾਉਣ ਲਈ ਉੱਤਰ-ਪੱਤਰੀਆਂ (Answer Sheets) ’ਤੇ ਬਾਰਕੋਡ ਲਗਾਏ ਜਾਣਗੇ।

Leave a Reply

Your email address will not be published. Required fields are marked *