
ਦਿੱਲੀ/ਰੋਜ਼ਾਨਾ ਰਿਪੋਰਟਰ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਭਾਸ਼ਣ ਨੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਰਾਹੀਂ “ਭਾਰਤ ਮਾਤਾ ਨੂੰ ਵੇਚ ਦਿੱਤਾ ਹੈ” ਅਤੇ ਇਹ ਇੱਕ “ਥੋਕ ਆਤਮ ਸਮਰਪਣ” ਸੀ ਜਿਸ ਵਿੱਚ ਭਾਰਤ ਦੀ ਊਰਜਾ ਸੁਰੱਖਿਆ ਅਮਰੀਕਾ ਨੂੰ ਸੌਂਪ ਦਿੱਤੀ ਗਈ ਹੈ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ ਹੈ।ਕੇਂਦਰੀ ਬਜਟ ‘ਤੇ ਬਹਿਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਇੰਡੀਆ (INDIA) ਗਠਜੋੜ ਦੀ ਸਰਕਾਰ ਨੇ ਅਮਰੀਕਾ ਨਾਲ ਵਪਾਰਕ ਸਮਝੌਤੇ ਲਈ ਗੱਲਬਾਤ ਕੀਤੀ ਹੁੰਦੀ, ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਭਾਰਤ ਨਾਲ ਬਰਾਬਰ ਵਿਵਹਾਰ ਕਰਨ ਲਈ ਕਿਹਾ ਜਾਂਦਾ।
ਵਪਾਰਕ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, “ਤੁਸੀਂ ਭਾਰਤ ਨੂੰ ਵੇਚ ਦਿੱਤਾ ਹੈ। ਕੀ ਤੁਹਾਨੂੰ ਭਾਰਤ ਵੇਚਣ ‘ਤੇ ਸ਼ਰਮ ਨਹੀਂ ਆਉਂਦੀ ? ਤੁਸੀਂ ਸਾਡੀ ਮਾਂ, ਭਾਰਤ ਮਾਤਾ ਨੂੰ ਵੇਚ ਦਿੱਤਾ ਹੈ।”
