ਜੈਤੇਵਾਲੀ ‘ਚ ਧੂਮਧਾਮ ਨਾਲ ਮਨਾਇਆ ਗਿਆ ਗੁਰਪੁਰਬ

ਜਲੰਧਰ 2 ਫਰਵਰੀ (ਸੁਨੀਲ) ਨਜ਼ਦੀਕੀ ਪਿੰਡ ਜੈਤੇਵਾਲੀ ਵਿੱਚ ਸਹਿਬੇ ਕਮਾਲ ਸਤਿਗੁਰ ਰਵਿਦਾਸ ਜੀ ਮਹਾਰਾਜ ਦਾ ਸਲਾਨਾ ਗੁਰਪੁਰਬ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਸਭਾ ਵਲੋਂ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ। ਜਿਸ ਵਿੱਚ ਸਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਦੇ ਭੋਗ ਪਾਉਣ ਉਪਰੰਤ ਪ੍ਰਸਿੱਧ ਕੀਰਤਨੀਏ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮੰਗਤ ਰਾਮ ਜੀ ਨੇ ਹਾਜਿਰ ਭਾਰੀ ਗਿਣਤੀ ਸ਼ਰਧਾਲੂ ਸੰਗਤਾਂ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜਿਆ ।
ਇਸ ਸਬੰਧੀ ਤਹਿਲਕਾ ਐਟੀ ਕੁਰੱਪਸ਼ਨ ਸੁਸਾਇਟੀ ਦੇ ਆਰਗੇਨਾਈਜਰ ਰਾਜ ਕੁਮਾਰ ਅਰੋੜਾ ਅਤੇ ਯੁਵਾ ਪ੍ਧਾਨ ਮਨੀ ਕੁਮਾਰ ਅਰੋੜਾ ਨੇ ਮੀਡੀਆ ਨੂੰ ਜਾਣਕਾਰੀi ਦਿੰਦੇ ਹੋਏ ਦੱਸਿਆ ਕਿ ਇਸ ਵਿਸ਼ਾਲ ਗੁਰਪੁਰਬ ਸਬੰਧੀ ਬੀਤੇ ਦਿਨੀਂ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਵੀ ਕੀਤਾ ਗਿਆ ਸੀ, ਜੋ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਤੋਂ ਚੱਲਕੇ ਸਮੁੱਚੇ ਨਗਰ ਦੀ ਹੀ ਪ੍ਕਰਮਾ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਅਗਵਾਈ ਹੇਠ ਕਰਦੇ ਹੋਏ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਲੀਨ ਹੋ ਗਈ।
ਇਸ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਉਣ ਅਤੇ ਗੁਰਪੁਰਬ ਮਨਾਉਣ ਲਈ ਵਿਸ਼ੇਸ਼ ਤੌਰ ਤੇ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਐਨ.ਆਰ.ਆਈ. ਜੀਤ ਰਾਮ, ਅਮਨਦੀਪ ਸਿੰਘ ਲਾਲਾ, ਸਾਬਕਾ ਪ੍ਰਧਾਨ ਰਾਮਸੰਤ ਚੰਦੜ, ਸਰਪੰਚ ਸਮਿੱਤਰੀ ਦੇਵੀ, ਡਾਂ. ਬੀ.ਆਰ. ਅੰਬੇਡਕਰ ਨੌਜਵਾਨ ਸਭਾ ਦੇ ਪ੍ਰਧਾਨ ਬਲਵੰਤ ਰਾਏ ਚੰਦੜ, ਸਕੱਤਰ ਰਾਮ ਰਤਨ, ਪੰਚ ਵਿਨੋਦ ਕੁਮਾਰ, ਪੰਚ ਅਮਿਤ ਪਵਾਰ, ਪੰਚ ਊਸ਼ਾ ਰਾਣੀ, ਪੰਚ ਮੀਨਾ ਕੁਮਾਰੀ, ਪੰਚ ਸੁਖਵਿੰਦਰ ਕੁਮਾਰ, ਪੰਚ ਜਸਵਿੰਦਰ ਸਿੰਘ, ਪੰਚ ਦਰਸ਼ਨ ਕੋਰ, ਪੰਚ ਰੇਸ਼ਮ ਲਾਲ, ਪੰਚ ਅਮਨਦੀਪ ਕੌਰ, ਸਾਬਕਾ ਪੰਚ ਬੂਟਾ ਰਾਮ ਮੈਂਹਮੀ, ਖਜ਼ਾਨਚੀ ਸੁਰਿੰਦਰ ਸਿੰਘ ਦੋਜੀ, ਗੁਰਨਾਮ ਸਿੰਘ ਔਜਲਾ, ਤਰਲੋਚਨ ਸਿੰਘ, ਬਾਊ ਮੰਗਤ ਰਾਮ ਪਵਾਰ, ਜੋਗਿੰਦਰ ਪਾਲ ਪਵਾਰ, ਹੁਸਨ ਲਾਲ ਹਲਵਾਈ, ਸਾਬਕਾ ਪੰਚ ਅਮਰਜੀਤ, ਸਾਬਕਾ ਪੰਚ ਅਸ਼ੋਕ ਕੁਮਾਰ, ਸੰਨੀ ਚੰਦੜ ਅਤੇ ਫੋਟੋਗ੍ਰਾਫਰ ਗੋਰਵ ਕੁਮਾਰ ਅਰੋੜਾ ਆਦਿ ਨੇ ਸੇਵਾ ਕਰਦੇ ਹੋਏ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕੀਤੀਆ।
ਇਸ ਮੋਕੇ ਸ਼੍ਰੀ ਗੁਰੂ ਰਵਿਦਾਸ ਪ੍ਕਾਸ਼ ਸਭਾ ਦੇ ਪ੍ਰਧਾਨ ਬਲਵਿੰਦਰ ਕੁਮਾਰ, ਸਾਬਕਾ ਪ੍ਰਧਾਨ ਜੀਤ ਰਾਮ ਯੂ.ਐਸ.ਏ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ ਅਤੇ ਅਰੋੜਾ ਸੰਨਜ਼ ਫਾਊਂਡੇਸ਼ਨ ਦੇ ਆਰਗੇਨਾਈਜਰ ਰਾਜ ਕੁਮਾਰ ਅਰੋੜਾ ਨੇ ਸਾਰੀਆ ਹੀ ਸ਼ਰਧਾਲੂ ਸੰਗਤਾਂ ਦਾ ਕੋਟਿਨ-ਕੋਟਿ ਧੰਨਵਾਦ ਕੀਤਾ ।
