ਹੁਸ਼ਿਆਰਪੁਰ ਦੇ ਬਲਜੀਤ ਸਿੰਘ ਬਿੱਲਾ ਕਤਲ ਕਾਂਡ ਦਾ ਮੁੱਖ ਸ਼ੂਟਰ ਕਾਬੂ

ਹੁਸ਼ਿਆਰਪੁਰ/ਟਾਂਡਾ ਉੜਮੁਡ਼, 21 ਦਸੰਬਰ (ਤਰਸੇਮ ਦੀਵਾਨਾ ) –
ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਹੁਸ਼ਿਆਰਪੁਰ ਸਟੇਟ ਹਾਈਵੇਅ ਸਥਿਤ ਅੱਡਾ ਕਲੋਆ ਨੇੜੇ ਹੋਏ ਬੁਲੇਟ ਮਕੈਨਿਕ ਬਲਜੀਤ ਸਿੰਘ ਬਿੱਲਾ ਦੇ ਕਤਲ ਸਬੰਧੀ ਪੁਲਸ ਨੇ ਪਿੰਡ ਚੌਟਾਲਾ ਨੇੜੇ ਮੁੱਖ ਸ਼ੂਟਰ ਨੂੰ ਇੱਕ ਮੁਕਾਬਲੇ ਦੌਰਾਨ ਕਾਬੂ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ‘ਤੇ ਪਹੁੰਚੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਤੋਂ ਬਾਅਦ ਪੁਲਸ ਦੀਆਂ ਟੀਮਾਂ ਐਸਪੀ ਪਰਮਿੰਦਰ ਸਿੰਘ ਅਤੇ ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਤਲਾਂ ਦੀ ਭਾਲ ਕਰ ਰਹੀਆਂ ਸਨ। ਇਸ ਦੌਰਾਨ ਸ਼ੁਕਰਵਾਰ ਸ਼ਾਮ ਜਦ ਐਸ.ਐਚ.ਓ. ਗੁਰਿੰਦਰ ਜੀਤ ਸਿੰਘ ਨਾਗਰਾ ਥਾਣੇਦਾਰ ਸਰਬਜੀਤ ਸਿੰਘ ਵਿਕਾਸ ਮਹਿਤਾ ਪੁਨੀਤ ਕੁਮਾਰ ਦੀ ਟੀਮ ਇਲਾਕੇ ਵਿਚ ਦਬਿਸ਼ ਦੇ ਰਹੀ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਮੁੱਖ ਮੁਲਜ਼ਮ ਸੂਟਰ ਲਖਵਿੰਦਰ ਸਿੰਘ ਉਰਫ ਮਨਿੰਦਰ ਸੈਣੀ ਵਾਸੀ ਖਡਿਆਲਾ ਸੈਣੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿੰਡ ਚੋਟਾਲਾ ਨੇੜ ਸੁਨਸਾਨ ਜਗ੍ਹਾ ਕੋਲ ਪੁਲਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ । ਜਵਾਬੀ ਕਾਰਵਾਈ ‘ਚ ਪੁਲਸ ਦੀ ਗੋਲੀ ਉਸ ਦੀ ਲੱਤ ‘ਤੇ ਲੱਗਣ ਤੋਂ ਬਾਅਦ ਉਸ ਨੂੰ ਕਾਬੂ ਕਰ ਕੇ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਐਸ. ਐੱਸ. ਪੀ. ਨੇ ਦੱਸਿਆ ਕਿ ਕਾਬੂ ਮੁਲਜ਼ਮ ਤੋਂ ਪੁੱਛਗਿੱਛ ਤੋਂ ਬਾਅਦ ਹੋਰ ਖੁਲਾਸੇ ਹੋਣਗੇ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ । ਮੁਲਜ਼ਮ ਕੋਲੋਂ ਵਾਰਦਾਤ ਵਿਚ ਵਰਤਿਆ ਪਿਸਤੋਲ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਕਤਲ ਕੀਤੇ ਗਏ ਵਿਅਕਤੀ ਬਲਜੀਤ ਸਿੰਘ ਬਿੱਲਾ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਕੰਧਾਲਾ ਸੇਖਾਂ ਦੇ ਦੋਸਤ ਪੰਚਾਇਤ ਸੰਮਤੀ ਮੈਂਬਰ ਸਰਪੰਚ ਅਤਿੰਦਰਪਾਲ ਸਿੰਘ ਪੱਤਰ ਅਜੀਤ ਸਿੰਘ ਵਾਸੀ ਪਿੰਡ ਢਡਿਆਲਾ ਦੇ ਬਿਆਨਾਂ ਦੇ ਆਧਾਰ ‘ਤੇ ਪ੍ਰਦੀਪ ਸਿੰਘ ਵਾਸੀ ਗੜ੍ਹਦੀਵਾਲਾ, ਅਮਰਦੀਪ ਸਿੰਘ ਉਰਫ ਬੂਈ ਵਾਸੀ ਮਾਂਗਾ, ਲੱਬਾ ਵਾਸੀ ਪਿੰਡ ਸੀਕਰੀ, ਅਰਸ਼ਦੀਪ ਸਿੰਘ ਵਾਸੀ ਗੜ੍ਹਦੀਵਾਲਾ, ਧਰਮਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਖਡਿਆਲਾ ਸੈਣੀਆਂ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਹੈ।
ਫੋਟੋ ਅਜਮੇਰ ਦੀਵਾ
ਨਾ
