ਬੇਗਾਨੇ ਘਰ ਦੇ ਝਗੜੇ ਨੂੰ ਸੁਲਝਾਉਣ ਦੀ ਵਿਚੋਲਗੀ ਕਰਨੀ ਮਹਿੰਗੀ ਪਈ 

ਬੇਗਾਨੇ ਘਰ ਦੇ ਝਗੜੇ ਨੂੰ ਸੁਲਝਾਉਣ ਦੀ ਵਿਚੋਲਗੀ ਕਰਨੀ ਮਹਿੰਗੀ ਪਈ 

• ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਕੀਤਾ ਕਤਲ 

• ਸਾਬਕਾ ਕੌਂਸਲਰ ਬਾਲੀ ਪਰਿਵਾਰ ਦੇ ਚਾਰ ਮੈਂਬਰ ਗ੍ਰਿਫਤਾਰ,5 ਹਮਲਾਵਰ ਫਰਾਰ 

ਹੁਸ਼ਿਆਰਪੁਰ, 20 ਦਸੰਬਰ (ਤਰਸੇਮ ਦੀਵਾਨਾ ) –  ਬਿਗਾਨੇ ਘਰ ਦੇ ਝਗੜੇ ਨੂੰ ਸੁਲਝਾਉਣ ਦੀ ਵਿਚੋਲਗੀ ਕਰਨੀ ਇੱਕ ਨੌਜਵਾਨ ਨੂੰ ਉਦੋਂ ਮਹਿੰਗੀ ਪੈ ਗਈ ਜਦੋਂ ਤੈਸ਼ ਵਿੱਚ ਆਏ ਪਰਿਵਾਰਿਕ ਮੈਂਬਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਨੂੰ ਕਤਲ ਕਰ ਦਿੱਤਾ | ਹੁਸ਼ਿਆਰਪੁਰ ਸ਼ਹਿਰ ਦੇ ਮਹੱਲਾ ਕਮਾਲਪੁਰ ਵਿਚ ਸਥਾਨਕ ਜਲੰਧਰ ਰੋਡ ਤੇ ਬੀਤੀ ਰਾਤ ਤਕਰੀਬਨ 9 ਵਜੇ ਵਾਪਰੀ ਇਸ ਦਰਦਨਾਕ ਘਟਨਾ ਲਈ ਜਿੰਮੇਵਾਰ ਸਾਬਕਾ ਕੌਂਸਲ ਕਰਮਵੀਰ ਬਾਲੀ ਦਾ ਪਰਿਵਾਰ ਦੱਸਿਆ ਜਾਂਦਾ ਹੈ। ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬਣਦੀਆਂ ਧਾਰਾਵਾਂ ਅਧੀਨ ਪਰਚਾ ਦਰਜ ਕਰਕੇ ਸਾਬਕਾ ਕੌਂਸਲਰ ਕਰਮਵੀਰ ਬਾਲੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇੱਕ ਬਾਲੀ ਪਰਿਵਾਰ ਦੇ ਮੈਂਬਰ ਸਮੇਤ ਚਾਰ ਅਣਪਛਾਤਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਤਲ ਹੋਏ ਨੌਜਵਾਨ ਅਜੇ ਕੁਮਾਰ (30) ਦੇ ਪਿਤਾ ਅੰਮ੍ਰਿਤ ਲਾਲ ਪੁੱਤਰ ਕਾਬਲ ਸਿੰਘ ਵਾਸੀ ਮਕਾਨ ਨੰਬਰ 747 ਮੁਹੱਲਾ ਕਮਾਲਪੁਰ ਸਾਹਮਣੇ ਹੀਰਾ ਕਲੀਨਿਕਲ ਲੈਬਾਰਟਰੀ ਜਲੰਧਰ ਰੋਡ, ਥਾਣਾ ਮਾਡਲ ਟਾਉਨ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ 19 ਦਸੰਬਰ ਰਾਤ ਕਰੀਬ 9 ਵਜੇ ਮੈਂ ਆਪਣੇ ਘਰ ਹਾਜਰ ਸੀ ਤਾ ਮੈਨੂੰ ਬਾਹਰ ਗਲੀ ਵਿੱਚ ਲੜਾਈ ਝਗੜਾ ਹੋਣ ਦਾ ਰੌਲਾ ਅਤੇ ਚੀਕ ਚਿਹਾੜਾ ਸੁਣਾਈ ਦਿਤਾ ਜਦੋ ਮੈਂ ਆਪਣੇ ਘਰ ਤੋ 10 ਨੰਬਰ ਗਲੀ ਦੇ ਬਾਹਰ ਰੰਗੀ ਰਾਮ ਕਰਿਆਨਾ ਸਟੋਰ ਦੀ ਦੁਕਾਨ ਪਾਸ ਪੁੱਜਾ ਤਾ ਦੇਖਿਆ ਕਿ ਕਰਨ ਬਾਲੀ ਉਰਫ ਸੋਨੂੰ ਪੁੱਤਰ ਕਰਮਵੀਰ ਬਾਲੀ, ਕਰਮਵੀਰ ਬਾਲੀ ਪੁੱਤਰ ਨਾਨਕ ਚੰਦ ਬਾਲੀ, ਨਿਤਿਨ ਬਾਲੀ ਉਰਫ ਵੰਸ਼ ਪੁੱਤਰ ਕਰਨ ਬਾਲੀ ਵਾਸੀਆਨ ਮੁਹੱਲਾ ਕਮਾਲਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਕਰਮਵੀਰ ਬਾਲੀ ਦਾ ਜਵਾਈ ਵਿਨੈ ਕੁਮਾਰ ਉਰਫ ਸੋਨੂੰ ਪੁੱਤਰ ਸਵ. ਕਿਸ਼ੋਰੀ ਲਾਲ ਵਾਸੀ ਮੁਹੱਲਾ ਨੀਲ ਕੰਠ ਨੇੜੇ ਨੀਲ ਕੰਠ ਮੰਦਿਰ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਅਤੇ ਇਹਨਾ ਨਾਲ ਹੋਰ ਤਿੰਨ ਚਾਰ ਨਾਮਲੂਮ ਵਿਆਕਤੀ ਆਪਣੇ ਆਪਣੇ ਮਾਰੂ ਹਥਿਆਰਾਂ ਨਾਲ ਮੇਰੇ ਲੜਕੇ ਅਜੈ ਕੁਮਾਰ ਉਮਰ ਕਰੀਬ 30 ਸਾਲ ਨਾਲ ਕਾਫੀ ਬੁਰੇ ਤਰੀਕੇ ਨਾਲ ਕੁੱਟ ਮਾਰ ਕਰ ਰਹੇ ਸਨ ਅਤੇ ਪਾਸ ਖੜੀ ਮੀਨਾ ਕੁਮਾਰੀ ਪਤਨੀ ਕਰਨ ਬਾਲੀ ਉਰਫ ਸੋਨੂੰ ਲਲਕਾਰੇ ਮਾਰ ਰਹੀ ਸੀ ਕਿ ਸੀ ਕਿ ਇਸ ਨੂੰ ਸਾਡੇ ਘਰ ਵਿੱਚ ਦਖਲ ਅੰਦਾਜ਼ੀ ਕਰਨ ਦਾ ਮਜ਼ਾ ਚਖਾ ਦਿਓ ਇਸ ਮੌਕੇ ਕਰਨ ਬਾਲੀ ਜਿਸ ਦੇ ਹੱਥ ਵਿਚ ਕ੍ਰਿਪਾਨ, ਕਰਮਵੀਰ ਬਾਲੀ ਦੇ ਹੱਥ ਵਿਚ ਕ੍ਰਿਪਾਨ, ਨਿਤਿਨ ਬਾਲੀ ਉਰਫ ਵੰਸ਼ ਦੇ ਹੱਥ ਵਿੱਚ ਖੰਡਾ ਅਤੇ ਵਿਨੈ ਕੁਮਾਰ ਦੇ ਹੱਥ ਵਿੱਚ ਲੋਹੇ ਦੀ ਰਾਡ ਅਤੇ ਨਾਮਲੂਮ ਵਿਅਕਤੀਆਂ ਦੇ ਹੱਥਾਂ ਵਿੱਚ ਡੰਡੇ ਸਨ ਜਿਨ੍ਹਾਂ ਨੇ ਮੇਰੇ ਦੇਖਦੇ ਹੀ ਦੇਖਦੇ ਨਿਤਿਨ ਬਾਲੀ ਉਰਫ ਵੰਸ਼ ਨੇ ਆਪਣੇ ਵਜੂਰੀ ਖੰਡਾ ਦਾ ਸਿੱਧਾ ਵਾਰ ਮੇਰੇ ਲੜਕੇ ਅਜੇ ਕੁਮਾਰ ਦੇ ਸਿਰ ਵਿੱਚ ਕੀਤਾ ਤਾ ਮੇਰਾ ਲੜਕਾ ਜਮੀਨ ਤੇ ਡਿਗ ਕੇ ਲਹੂ ਲੁਹਾਨ ਹੋ ਗਿਆ ਅਤੇ ਫਿਰ ਸਾਰੇ ਹਮਲਾਵਰਾਂ ਨੇ ਆਪਣੇ ਆਪਣੇ ਦਸਤੀ ਹਥਿਆਰਾਂ ਦੇ ਪੁੱਠੇ ਸਿੱਧੇ ਵਾਰ ਅੰਨ੍ਹੇਵਾਹ ਡਿਗੇ ਪਏ ਤੇ ਕੀਤੇ ਅਤੇ ਠੁੱਡਾਂ ਵੀ ਮਾਰੀਆਂ ਜਿਸ ਨੂੰ ਵੇਖ ਕੇ ਮੈਂ ਰੌਲਾ ਪਾਇਆ ਅਤੇ ਲੋਕਾਂ ਦੇ ਇਕੱਠੇ ਹੁੰਦਿਆਂ ਦੇਖ ਕੇ ਹਮਲਾਵਰ ਭੱਜ ਗਏ |ਲੋਕਾਂ ਦੀ ਸਹਾਇਤਾ ਨਾਲ ਲਹੂ ਲੁਹਾਨ ਹੋਏ ਆਪਣੇ ਲੜਕੇ ਅਜੈ ਕੁਮਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਕੇ ਆਏ ਜਿੱਥੇ ਡਾਕਟਰਾਂ ਨੇ ਉਸ ਨੂੰ ਚੈਕ ਕਰਨ ਤੋਂ ਬਾਅਦ ਮ੍ਰਿਤਕ ਕਰਾਰ ਦਿੱਤਾ | ਅੰਮ੍ਰਿਤ ਲਾਲ ਨੇ ਦੱਸਿਆ ਕਿ ਉਪਰੋਕਤ ਸਾਰੇ ਹਮਲਾਵਾਰ ਕਰਨ ਬਾਲੀ ਉਰਫ ਸੋਨੂੰ, ਕਰਮਵੀਰ ਬਾਲੀ, ਨਿਤਿਨ ਬਾਲੀ ਉਰਫ ਵੰਸ਼, ਵਿਨੈ ਕੁਮਾਰ ਅਤੇ ਇਹਨਾ ਨਾਲ ਹੋਰ ਤਿੰਨ ਚਾਰ ਨਾਮਲੂਮ ਵਿਆਕਤੀਆ ਵਲੋਂ ਹਮਸਲਾਹ ਹੋ ਕੇ ਆਪਣੇ ਆਪਣੇ ਹਥਿਆਰਾ ਨਾਲ ਉਸ ਦੇ ਪੁੱਤਰ ਨੂੰ ਕਤਲ ਕੀਤਾ ਕਿਉਂਕਿ ਸ੍ਰੀਮਤੀ ਪ੍ਰਵੀਨ ਬਾਲੀ ਨੂੰ ਉਸ ਦਾ ਪਤੀ ਕਰਮਵੀਰ ਬਾਲੀ ਅਤੇ ਲੜਕਾ ਕਰਨ ਬਾਲੀ ਉਰਫ ਸੋਨੂੰ ਹਮੇਸ਼ਾ ਕੁੱਟ ਮਾਰ ਕਰਦੇ ਰਹਿੰਦੇ ਸਨ ਅਤੇ ਇਸ ਝਗੜੇ ਨੂੰ ਸੁਲਝਾਉਣ ਲਈ ਮੇਰਾ ਲੜਕਾ ਅਜੈ ਕੁਮਾਰ ਅਕਸਰ ਇਨ੍ਹਾਂ ਨੂੰ ਜਾ ਕੇ ਸਮਝਾਉਂਦਾ ਰਹਿੰਦਾ ਸੀ ਅੱਜ ਵੀ ਇਨ੍ਹਾਂ ਦੀ ਘਰੇਲੂ ਲੜਾਈ ਨੂੰ ਹਟਾਉਣ ਵਾਸਤੇ ਮੇਰਾ ਲੜਕਾ ਅਜੈ ਕੁਮਾਰ ਇਹਨਾਂ ਦੇ ਘਰ ਗਿਆ ਸੀ ਜਿਸ ਤੋਂ ਤੈਸ਼ ਵਿੱਚ ਆਕੇ ਕਰਨ ਬਾਲੀ ਉਰਫ ਸੋਨੂੰ, ਕਰਮਵੀਰ ਬਾਲੀ, ਨਿਤਿਨ ਬਾਲੀ ਉਰਫ ਵੰਸ, ਮੀਨਾ ਕੁਮਾਰੀ ਵਿਨੈ ਕੁਮਾਰ ਅਤੇ ਹੋਰ ਤਿੰਨ ਚਾਰ ਨਾ-ਮਲੂਮ ਵਿਅਕਤੀਆਂ ਵਲੋ ਹਮਸਲਾਹ ਹੋ ਕੇ ਇਸੇ ਰੰਜਿਸ਼ ਕਰਕੇ ਮੇਰੇ ਲੜਕੇ ਨੂੰ ਕਤਲ ਕੀਤਾ ਹੈ | ਅੰਮ੍ਰਿਤ ਲਾਲ ਦੇ ਬਿਆਨਾਂ ਤੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਪੁਲਿਸ ਨੇ ਧਾਰਾ ਬੀਐੱਨਐੱਸ ਦੀ ਧਾਰਾ 103,190,191(3) ਐਫ ਆਈ ਆਰ ਨੰਬਰ 0273 ਅਧੀਨ ਕੇਸ ਦਰਜ ਕਰਕੇ ਕਰਨ ਬਾਲੀ ਉਰਫ ਸੋਨੂੰ ਪੁੱਤਰ ਕਰਮਵੀਰ ਬਾਲੀ, ਸਾਬਕਾ ਕੌਂਸਲਰ ਕਰਮਵੀਰ ਬਾਲੀ ਪੁੱਤਰ ਨਾਨਕ ਚੰਦ ਬਾਲੀ, ਮੀਨਾ ਕੁਮਾਰੀ ਪਤਨੀ ਕਰਣ ਬਾਲੀ,ਵੀਨਾ ਕੁਮਾਰ ਪੁੱਤਰ ਕਿਸ਼ੋਰੀ ਲਾਲ ਵਾਸੀ ਨੀਲਕੰਠ ਨਗਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਕਥਿਤ ਮੁੱਖ ਦੋਸ਼ੀ ਨਿਤਿਨ ਬਾਲੀ ਉਰਫ ਵੰਸ਼ ਪੁੱਤਰ ਕਰਨ ਬਾਲੀ ਵਾਸੀਆਨ ਮੁਹੱਲਾ ਕਮਾਲਪੁਰ ਅਤੇ ਅਣਪਛਾਤੇ ਹਮਲਾਵਰ ਫਰਾਰ ਦੱਸੇ ਜਾਂਦੇ ਹਨ | ਜਿਨਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ

ਹੈ |

Leave a Reply

Your email address will not be published. Required fields are marked *