ਰਾਸ਼ਟਰੀ ਗਊ ਰੱਖਿਆ ਦਲ, ਸਾਂਝਾ ਗਊ ਰੱਖਿਆ ਦਲ ਅਤੇ ਸ਼ਿਵ ਸੈਨਾ ਹਿੰਦ ਨੇ ਕੀਤਾ ਕਸਾਈਖਾਨੇ ਦਾ ਪਰਦਾਫਾਸ਼ : ਨਿਸ਼ਾਂਤ ਸ਼ਰਮਾ

ਹੁਸ਼ਿਆਰਪੁਰ 21 ਦਸੰਬਰ ( ਤਰਸੇਮ ਦੀਵਾਨਾ ) – ਨਿਸ਼ਾਂਤ ਸ਼ਰਮਾ, ਗੁਰਪ੍ਰੀਤ ਸਿੰਘ, ਡੀ.ਡੀ. ਰਾਣਾ ਅਤੇ ਨਿਕਸਨ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਲੁਧਿਆਣਾ ਵਿੱਚ ਬੈਠੇ ਗੁਰਪ੍ਰੀਤ ਸਿੰਘ ਨੂੰ, ਹਿਮਾਚਲ ਵਿੱਚ ਬੈਠੇ ਡੀ.ਡੀ. ਰਾਣਾ ਨੂੰ ਅਤੇ ਰੋਪੜ ਵਿੱਚ ਬੈਠੇ ਨਿਕਸਨ ਕੁਮਾਰ ਨੂੰ ਇਸ ਥਾਂ ’ਤੇ ਚੱਲ ਰਹੇ ਗੈਰਕਾਨੂੰਨੀ ਕਸਾਈਖਾਨੇ ਬਾਰੇ ਜਾਣਕਾਰੀ ਮਿਲ ਜਾਂਦੀ ਹੈ, ਪਰ ਉਸੇ ਇਲਾਕੇ ਦਾ ਲੋਕਲ ਪ੍ਰਸ਼ਾਸਨ ਮਹੀਨਿਆਂ ਤੱਕ ਅਣਜਾਣ ਬਣਿਆ ਰਹਿੰਦਾ ਹੈ। ਇਹ ਸਾਫ਼ ਦਰਸਾਉਂਦਾ ਹੈ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਵੀ ਇਸੇ ਇਲਾਕੇ ਵਿੱਚ ਗਊ ਮਾਸ ਫੜਿਆ ਗਿਆ ਸੀ, ਇਸਦੇ ਬਾਵਜੂਦ ਨਾ ਤਾਂ ਨਿਗਰਾਨੀ ਵਧਾਈ ਗਈ ਅਤੇ ਨਾ ਹੀ ਜ਼ਿੰਮੇਵਾਰੀ ਤੈਅ ਕੀਤੀ ਗਈ। ਅੱਜ ਹਾਲਾਤ ਇਹ ਹਨ ਕਿ ਜੰਗਲਾਂ ਵਿੱਚ ਜ਼ਮੀਨ ਦੇ ਹੇਠਾਂ ਤੋਂ ਵੀ ਗਊ ਵੰਸ਼ਾਂ ਦੇ ਕੰਗਾਲ ਨਿਕਲ ਰਹੇ ਹਨ। ਇਹ ਸਿਰਫ਼ ਲਾਪਰਵਾਹੀ ਨਹੀਂ, ਬਲਕਿ ਸਿਸਟਮ ਦੀ ਘੋਰ ਨਾਕਾਮੀ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਥਾਂ-ਥਾਂ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਅਸੀਂ ਸਪਸ਼ਟ ਤੌਰ ’ਤੇ ਕਹਿੰਦੇ ਹਾਂ ਕਿ ਇਹ ਗਊ ਮਾਤਾ ਦੇ ਅਪਮਾਨ ਅਤੇ ਹੱਤਿਆ ਦਾ ਨਤੀਜਾ ਹੈ। ਇਹ ਗਊ ਮਾਤਾ ਦਾ ਸ਼ਰਾਪ ਹੈ, ਜਿਸਨੂੰ ਸਰਕਾਰ ਅਤੇ ਪ੍ਰਸ਼ਾਸਨ ਨਜ਼ਰਅੰਦਾਜ਼ ਕਰ ਰਹੇ ਹਨ। ਨਿਸ਼ਾਂਤ ਸ਼ਰਮਾ ਨੇ ਕਿਹਾ, “ਸ਼ਹਾਦਤ ਦੇ ਦਿਨਾਂ ਵਿੱਚ ਇਹ ਪਾਪ? ਸ਼ਹੀਦਾਂ ਦੀ ਧਰਤੀ ’ਤੇ ਦਾਗ ਹੈ। ਇਸ ਮੌਕੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਅੱਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਪੂਰਾ ਪੰਜਾਬ ਸੋਗ ਵਿੱਚ ਡੁੱਬਿਆ ਹੋਇਆ ਹੈ। ਚਮਕੌਰ ਸਾਹਿਬ ਅਤੇ ਮਾਛੀਵਾੜਾ ਦੇ ਇਲਾਕਿਆਂ ਵਿੱਚ ਪੰਜਾਬ ਭਰ ਤੋਂ ਸੰਗਤ ਨਤਮਸਤਕ ਹੋਣ ਆਉਂਦੀ ਹੈ ਉਹਨਾਂ ਵੀਰ ਸਾਹਿਬਜ਼ਾਦਿਆਂ ਨੂੰ ਯਾਦ ਕਰਨ, ਜਿਨ੍ਹਾਂ ਨੂੰ ਦੀਵਾਰਾਂ ਵਿੱਚ ਚਿਣਵਾ ਦਿੱਤਾ ਗਿਆ ਸੀ ਅਤੇ ਜਿਨ੍ਹਾਂ ਨੇ ਜ਼ੁਲਮ ਦੇ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਐਸੇ ਪਾਵਨ ਦਿਨਾਂ ਵਿੱਚ ਗਊ ਮਾਤਾ ਨਾਲ ਇਹ ਪਾਪ ਇਹ ਅਪਰਾਧ ਕਿਹੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ? ਇਹ ਸਿਰਫ਼ ਕਾਨੂੰਨ ਤੋੜਨਾ ਨਹੀਂ, ਸਗੋਂ ਸਾਡੀ ਆਸਥਾ ਅਤੇ ਸਭਿਆਚਾਰ ’ਤੇ ਸਿੱਧਾ ਹਮਲਾ ਹੈ।
ਨਿਸ਼ਾਂਤ ਸ਼ਰਮਾ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਕਾਰਨ ਸੂਬਾ ਹਾਈ ਅਲਰਟ ’ਤੇ ਦੱਸਿਆ ਜਾ ਰਿਹਾ ਹੈ, ਫਿਰ ਵੀ ਖੁੱਲ੍ਹੇਆਮ ਗੈਰਕਾਨੂੰਨੀ ਕਸਾਈਖਾਨੇ ਫੜੇ ਜਾ ਰਹੇ ਹਨ। ਇਹ ਦੋਹਰਾ ਰਵੱਈਆ ਕਿਉਂ? ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਖਰੜ ਖੇਤਰ ਵਿੱਚ ਗਊ ਵੰਸ਼ ਨਾਲ ਭਰਿਆ ਇੱਕ ਟਰੱਕ ਫੜਿਆ ਗਿਆ ਸੀ। ਇਹ ਕੋਈ ਇਕੱਲੀ ਘਟਨਾ ਨਹੀਂ, ਬਲਕਿ ਇੱਕ ਸੰਗਠਿਤ ਅਪਰਾਧ ਹੈ, ਜਿਸਨੂੰ ਪ੍ਰਸ਼ਾਸਨ ਦੀ ਨਾਕਾਮੀ ਨੇ ਹੋਰ ਵਧਾਇਆ ਹੈ।
ਫੋਟੋ ਅਜਮੇਰ ਦੀਵਾਨਾ
