ਰਾਮਾ ਮੰਡੀ ਨੇੜੇ ਏਕਤਾ ਨਗਰ ਵਿੱਚ ਵਿਅਕਤੀ ਵੱਲੋਂ ਲਗਾਈ ਗਈ ਕਾਰ ਅਤੇ ਟਰੈਕਟਰ ਨੂੰ ਅੱਗ, ਮਾਮਲਾ ਪੈਸਿਆਂ ਦੇ ਲੈਣ ਦੇਣ ਦਾ

ਜਲੰਧਰ: 3 ਦਿਸੰਬਰ (ਸੁਨੀਲ ਕੁਮਾਰ) ਜਲੰਧਰ ਦੇ ਰਾਮਾ ਮੰਡੀ ਨੇੜੇ ਏਕਤਾ ਨਗਰ ਵਿੱਚ ਇੱਕ ਵਿਅਕਤੀ ਵੱਲੋਂ ਟਰੈਕਟਰ ਅਤੇ ਕਾਰ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਮਨਜੀਤ ਸਿੰਘ ਮੀਤੇ ਨੇ ਦੱਸਿਆ ਕਿ ਮਹੱਲੇ ਵਿੱਚ ਰਹਿੰਦੇ ਕਿਸ਼ਨ ਲਾਲ ਨਾਹਰ ਜੋ ਕਿ ਇੱਕ ਠੇਕੇਦਾਰੀ ਦਾ ਕੰਮ ਕਰਦਾ ਹੈ। ਉਹਨਾਂ ਦਾ ਕਿਸੇ ਵਿਅਕਤੀ ਨਾਲ ਪੈਸਿਆਂ ਦਾ ਲੈਣ ਦੇਣ ਸੀ ਜਿਹਦੇ ਚਲਦੇ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਲੜਾਈ ਝਗੜੇ ਦੇ ਚਲਦਿਆਂ ਵਿਅਕਤੀ ਵੱਲੋਂ ਪਹਿਲਾਂ 29 ਨਵੰਬਰ ਨੂੰ ਟਰੈਕਟਰ ਨੂੰ ਅੱਗ ਲਗਾਈ ਗਈ ਅਤੇ ਹੁਣ ਰਾਤ ਕਰੀਬ ਦੋ ਢਾਈ ਵਜੇ ਉਹਨਾਂ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ ਗਈ ਜਿਨਾਂ ਨਾਲ ਕਿਸ਼ਨ ਲਾਲ ਨਾਹਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਜਦੋਂ ਇਹਦੀ ਜਾਣਕਾਰੀ ਰਾਮਾ ਮੰਡੀ ਥਾਣੇ ਦਿੱਤੀ ਗਈ ਤਾਂ ਮੌਕੇ ਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਕਿਸ਼ਨ ਲਾਲ ਨਹਿਰ ਦੇ ਬਿਆਨਾਂ ਦੇ ਅਧਾਰ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਅਤੇ ਮਾਮਲੇ ਦੀ ਜਾਂਚ ਨੂੰ ਸ਼ੁਰੂ ਕਰ ਦਿੱਤਾ।
