ਇਕਬਾਲ ਸਿੰਘ ਲਾਲਪੁਰਾ ਨੇ ਲੋਕਾਂ ਨੂੰ ਪ੍ਰਧਾਨਮੰਤਰੀ ਮੋਦੀ ਦੇ ਹੱਥ ਮਜਬੂਤ ਕਰਨ ਦਾ ਦਿੱਤਾ ਸੱਦਾI

ਇਕਬਾਲ ਸਿੰਘ ਲਾਲਪੁਰਾ ਨੇ ਲੋਕਾਂ ਨੂੰ ਪ੍ਰਧਾਨਮੰਤਰੀ ਮੋਦੀ ਦੇ ਹੱਥ ਮਜਬੂਤ ਕਰਨ ਦਾ ਦਿੱਤਾ ਸੱਦਾI

ਫਗਵਾੜਾ, 5 ਮਈ (ਸੁਨੀਲ ਕੁਮਾਰ ) : ਅੱਜ ਫਗਵਾੜਾ ਵਿਖੇ ਬੁੱਧ ਪੂਰਨਿਮਾ ਦਾ ਦਿਨ ਭਾਰਤੀ ਜਨਤਾ ਪਾਰਟੀ ਦੇ ਅਨੂਸੂਚਿਤ ਜਾਤੀ ਮੋਰਚਾ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪੰਜਾਬ ਭਰ ਚੋਂ ਮੋਰਚੇ ਦੇ ਵਰਕਰ ਪੀ ਡਵਲਯੂ ਡੀ ਰੈਸਟ ਹਉਸ ਵਿਖੇ ਇਕੱਠੇ ਹੋਏ ਤੇ ਮਾਰਚ ਦੇ ਰੂਪ ਵਿੱਚ ਹਰਿਗੋਬਿੰਦ ਨਗਰ ਅੰਬੇਡਕਰ ਪਾਰਕ ਵਿਖੇ ਪੁੱਜੇ। ਉਹ ਬਾਬਾ ਸਾਹਿਬ ਅੰਬੇਡਕਰ, ਮਹਾਤਮਾ ਜੋਤੀਬਾ ਫੂਲੇ ਅਤੇ ਮਹਾਤਮਾ ਬੁੱਧ ਦੀ ਸ਼ਾਨ ਵਿੱਚ ਨਾਹਰੇ ਲਾ ਰਹੇ ਸਨ। ਇਸ ਮੌਕੇ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਇੱਕਬਾਲ ਸਿੰਘ ਲਾਲਪੁਰਾ ਵੀ ਮਾਰਚ ਵਿੱਚ ਸ਼ਾਮਲ ਵੀ ਹੋਏ ਤੇ ਉਹਨਾਂ ਭਗਵਾਨ ਬੁੱਧ, ਬਾਬਾ ਸਾਹਿਬ ਅਤੇ ਜੋਤੀਬਾ ਫੂਲੇ ਦੇ ਬੁੱਤਾਂ ਨੂੰ ਫੁੱਲ ਮਾਲਾ ਪਹਿਨਾਈ। ਮੀਡੀਆ ਨਾਲ ਗੱਲ-ਬਾਤ ਕਰਦਿਆਂ ਲਾਲਪੁਰਾ ਨੇ ਕਿਹਾ ਕੇ ਜਿੱਥੇ ਉਹ ਸਮੂਹ ਦੇਸ਼ਵਾਸੀਆਂ ਨੂੰ ਬੁੱਧ ਪੂਰਨਿਮਾ ਦੀ ਵਧਾਈ ਦਿੰਦੇ ਹਨ, ਉੱਥੇ ਦੇਸ਼ ਦੀ ਸਮੂਹ ਜਨਤਾ ਨੂੰ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਵੀ ਦਿੰਦੇ ਹਨ, ਜੋ ਭਗਵਾਨ ਬੁੱਧ ਅਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ।
ਇਸ ਮੌਕੇ ਸੁੱਚਾ ਰਾਮ ਲੱਧੜ, ਪ੍ਰਧਾਨ ਭਾਜਪਾ ਅਨੁਸੂਚਿਤ ਜਾਤੀ ਮੋਰਚਾ, ਮੋਹਣ ਲਾਲ ਬੰਗਾ ਸਪੁੱਤਰ ਸਵਰਨਾ ਰਾਮ ਸਾਬਕਾ ਮੰਤਰੀ, ਗੇਜਾ ਰਾਮ ਬਾਲਮੀਕੀ, ਬੀਬਾ ਡਾ: ਦੀਪਕ ਜੋਤੀ ਉਪ ਪ੍ਰਧਾਨ ਮੋਰਚਾ, ਅਜਮੇਰ ਸਿੰਘ ਬਾਦਲ, ਰਵੀ ਮੰਤਰੀ, ਸੰਜੀਵ ਅਟਵਾਲ, ਪੂਰਨ ਚੰਦ ਮੁਜਾਦੀਆ, ਸੋਹਣ ਲਾਲ ਬੰਗਾ, ਬਿਕਰਮ ਪੰਡਤ, ਐਡਵੋਕੇਟ ਆਰ ਐਲ ਸੁੱਮਨ, ਸਰਪੰਚ ਚਰਨ ਕੌਰ ਸਰਹਾਲਾ ਅਤੇ ਨਰੇਸ਼ ਕੁਮਾਰ ਬੱਲੂ ਅਤੇ ਸੈਕੜੇ ਵਰਕਰ ਹਾਜ਼ਰ ਸਨ। ਰਵੀ ਮੰਤਰੀ, ਬੱਲੂ ਅਤੇ ਗੌਤਮ ਗਿਰੀਸ਼ ਲੱਧੜ ਨੇ ਸਾਰੇ ਫੰਕਸ਼ਨ ਦੀ ਦੇਖ-ਰੇਖ ਕੀਤੀ।

Leave a Reply

Your email address will not be published. Required fields are marked *