ਦੀਨਾ ਕਾਂਗੜ ਵਿਖੇ ਸੰਗਤਾਂ ਦੇ ਹੋਏ ਇਕੱਠ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਹਿੰਦੂਤਵੀ ਮਨਸੂਬਿਆਂ ਨੂੰ ਕੀਤਾ ਫੇਲ : ਸਿੰਗੜੀਵਾਲਾ

ਹੁਸ਼ਿਆਰਪੁਰ, 27 ਨਵੰਬਰ (ਤਰਸੇਮ ਦੀਵਾਨਾ ) = ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀ ਦੀ ਧਰਮ ਅਤੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਲਸਾਨੀ ਸ਼ਹਾਦਤ ਅਤੇ ਉਹਨਾਂ ਦੇ ਪਿਆਰੇ ਗੁਰਸਿੱਖਾ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਦੀ 350ਵੀਂ ਸ਼ਤਾਬਦੀ ਦੁਨੀਆ ਭਰ ਵਿੱਚ ਬੜੇ ਉਤਸਾਹ ਨਾਲ ਸਿੱਖ ਸੰਗਤਾਂ ਵੱਲੋਂ ਮਨਾਈ ਜਾ ਰਹੀ ਹੈ ਅਤੇ ਇਸੇ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜੋ ਸ਼ਤਾਬਦੀ ਪ੍ਰੋਗਰਾਮਾਂ ਦੀ ਆੜ ਵਿੱਚ “ਹਿੰਦ ਦੀ ਚਾਦਰ” ਨਾਮ ਦੇ ਕੇ ਇਹਨਾਂ ਸਮਾਗਮਾਂ ਦਾ ਹਿੰਦੂਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਦੀਨਾ ਕਾਂਗੜ ਵਿਖੇ ਹੋਏ ਸੰਗਤਾਂ ਦੇ ਇਕੱਠ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਮੰਦ ਭਾਵਨਾ ਵਾਲੇ ਇਹਨਾਂ ਮਨਸੂਬਿਆਂ ਨੂੰ ਫੇਲ ਕਰ ਦਿੱਤਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਵਲੋਂ ਹਿੰਦੂਆਂ ਤੇ ਜਬਰ ਜੁਲਮ ਕਰਕੇ ਉਹਨਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਸੀ ਪਰ ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਇਸ ਜ਼ੁਲਮ ਵਿਰੁੱਧ ਹਿੰਦੂ ਧਰਮ ਦੀਆਂ ਰਹੁ ਰੀਤਾਂ ਜਨੇਊ ਅਤੇ ਤਿਲਕ ਵਿੱਚ ਵਿਸ਼ਵਾਸ ਨਾ ਹੁੰਦੇ ਹੋਏ ਵੀ ਆਵਾਜ਼ ਬੁਲੰਦ ਕਰਕੇ ਆਪਣੀ ਸ਼ਹਾਦਤ ਦਿੱਤੀ ਤਾਂ ਜੋ ਵੱਖ-ਵੱਖ ਵਿਸ਼ਵਾਸ ਅਤੇ ਵਿਚਾਰ ਹੁੰਦੇ ਹੋਏ ਵੀ ਕੁਦਰਤ ਦੇ ਵੱਖ-ਵੱਖ ਰੰਗਾਂ ਦੇ ਸਿਧਾਂਤ ਅਨੁਸਾਰ ਭਾਈਚਾਰਕ ਸਾਂਝ ਬਣੀ ਰਹੇ ਇਸ ਸਮੇ ਸਿੰਗੜੀਵਾਲਾ ਨੇ ਕਿਹਾ ਕਿ ਸਿੱਖ ਭਾਵਨਾਵਾਂ ਦੇ ਉਲਟ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਮਸੰਦ ਪੁਣੇ ਦੀ ਸੋਚ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੇ ਕਾਬਜ਼ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜੁੰਡਲੀ ਵੱਲੋਂ ਇਸ ਵਿਰੁੱਧ ਗੰਭੀਰ ਨੋਟਿਸ ਨਾ ਲੈਣ ਦੀ ਸਖਤ ਨਿੰਦਿਆ ਕੀਤੀ
