ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕਤਲ ਦਰ ਕਤਲ ਹੋ ਰਹੇ ਹਨ : ਬਰਿੰਦਰ ਸਿੰਘ ਪ੍ਰਮਾਰ

ਹੁਸ਼ਿਆਰਪੁਰ 23 ਨਵੰਬਰ ( ਤਰਸੇਮ ਦੀਵਾਨਾ ) – ਪੰਜਾਬ ਵਿੱਚ ਅਮਨ ਕਾਨੂੰਨ ਦੀ ਜੋ ਇਸ ਵੇਲੇ ਸਥਿਤੀ ਹੈ ਉਹ ਕਿਸੇ ਨੂੰ ਵੀ ਪੁੱਛਣ ਦੀ ਜਰੂਰਤ ਨਹੀਂ ਅਖਬਾਰੀ ਖਬਰਾਂ ਸੋਸ਼ਲ ਮੀਡੀਆ ਤੇ ਹੋਰ ਸਾਧਨਾਂ ਰਾਹੀਂ ਤੁਰੰਤ ਹੀ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਕਿੱਥੇ ਲੁੱਟ ਖਸੁੱਟ ਹੋਈ ਕਿੱਥੇ ਕਤਲ ਹੋਇਆ ਕਿੱਥੇ ਕੋਈ ਹੋਰ ਵੱਡਾ ਜੁਰਮ ਹੋਇਆ। ਇਹਨਾਂ ਗੱਲਾਂ ਦਾ ਪ੍ਰਗਟਾਵਾ ਬਰਿੰਦਰ ਸਿੰਘ ਪਰਮਾਰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕਤਲ ਦਰ ਕਤਲ ਹੋ ਰਹੇ ਹਨ। ਕਤਲ ਸ਼ਬਦ ਕਹਿਣਾ ਤਾਂ ਸੌਖਾ ਹੈ ਪਰ ਕਤਲ ਹੋਣ ਵਾਲੇ ਦੇ ਪਰਿਵਾਰ ਨੂੰ ਹੀ ਪਤਾ ਹੁੰਦਾ ਹੈ ਕਿ ਕਤਲ ਕੀ ਹੈ ਜੋ ਕਿ ਸਭ ਕੁਝ ਝੱਲ ਰਹੇ ਹੁੰਦੇ ਹਨ ! ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਲੁੱਟ ਖਸੁੱਟ ਅਤੇ ਕਤਲੋਗਾਰਤ ਦੀਆਂ ਖਬਰਾਂ ਰੋਜ਼ਾਨਾ ਹੀ ਸਾਹਮਣੇ ਆਉਂਦੀਆ ਰਹਿਦੀਆ ਹਨ ! ਇਸਤੋ ਸਾਫ ਪਤਾ ਚੱਲਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਰੋਜਾਨਾ ਹੀ ਲੁੱਟਾਂ ਖੋਹਾਂ ਫਿਰੋਤੀਆਂ ਲਈ ਕਤਲ ਇਥੋਂ ਤੱਕ ਹੀ ਰਸਤੇ ਜਾਂਦੀਆਂ ਬਜ਼ੁਰਗ ਔਰਤਾ ਦੀਆਂ ਵਾਲੀਆਂ ਲਾਹੁਣਾ ਤਾ ਆਮ ਜਿਹੀ ਗੱਲ ਹੋ ਗਈ ਹੈ । ਇਸ ਤੋਂ ਬਿਨਾਂ ਪੈਟਰੋਲ ਪੰਪਾਂ ਉੱਤੇ ਲੁੱਟ ਖੋਹ ਰਾਤ ਦੇ ਹਨੇਰੇ ਵਿੱਚ ਰਾਹਗੀਰਾਂ ਨੂੰ ਲੁੱਟਣ ਵਾਲੇ ਵੱਡੇ ਵੱਡੇ ਮਾਰੂ ਹਥਿਆਰਾਂ ਦੇ ਨਾਲ ਲੈਸ ਹੋ ਕੇ ਲੁਟੇਰੇ ਘੁੰਮ ਰਹੇ ਹਨ !
