ਪ੍ਰੈਸ ਕਲੱਬ ਦੇ ਬਾਹਰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਆਏ ਯੁਵਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਹੰਗਾਮਾਂ,ਮਾਮਲਾ ਡਰੋਨ ਲੁੱਟ ਕੇਸ ਦਾ

ਜਲੰਧਰ (ਸੁਨੀਲ ਕੁਮਾਰ)ਜਲੰਧਰ ਦੇ ਨਕੋਦਰ ਵਿੱਚ ਡਰੋਨ ਚੋਰੀ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਆਏ ਨੌਜਵਾਨ ਆਸ਼ੀਸ਼ ਨੂੰ ਵੀਰਵਾਰ ਨੂੰ ਜਲੰਧਰ ਪ੍ਰੈਸ ਕਲੱਬ ਦੇ ਬਾਹਰ ਜਲੰਧਰ ਦੇ ਪ੍ਰੈੱਸ ਕਲੱਬ ਦੇ ਬਾਹਰ ਉਸ ਸਮੇਂ ਮਾਹੌਲ ਤਨਾਵਪੂਰਨ ਹੋ ਗਿਆ ਜਦੋਂ ਇੱਕ ਡਰੋਨ ਚੋਰੀ ਕੇਸ ਵਿੱਚ ਨਕੋਦਰ ਦੇ ਆਸ਼ੀਸ਼ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਹਿਰਾਸਤ ਵਿੱਚ ਲਿਆ ਗਿਆ। ਜਿਵੇਂ ਹੀ ਪੁਲਿਸ ਨੇ ਉਸਨੂੰ ਗੱਡੀ ਵਿੱਚ ਬਿਠਾਇਆ, ਨੌਜਵਾਨ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚੇ। ਉਨ੍ਹਾਂ ਨੇ ਆਸ਼ੀਸ਼ ਨੂੰ ਪੁਲਿਸ ਗੱਡੀ ਵਿੱਚੋਂ ਬਾਹਰ ਕੱਢਿਆ, ਜਿਸ ਕਾਰਨ ਦੋਵਾਂ ਧਿਰਾਂ ਵਿੱਚ ਗਰਮਾ-ਗਰਮ ਬਹਿਸ ਅਤੇ ਹੰਗਾਮਾ ਹੋ ਗਿਆ।ਪੁਲਿਸ ਅਧਿਕਾਰੀ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਆਸ਼ੀਸ਼ ਤੋਂ ਸਿਰਫ਼ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ ਡਰੋਨ ਚੋਰੀ ਦੇ ਮਾਮਲੇ ਵਿੱਚ ਕਈ ਮਹੱਤਵਪੂਰਨ ਇਨਫੋਰਮੇਸ਼ਨ ਸਾਹਮਣੇ ਆਈ ਹੈ ਪੁਲਿਸ ਦੇ ਅਨੁਸਾਰ, ਦੋ ਦਿਨ ਪਹਿਲਾਂ ਅਮਿਤ ਨਾਮ ਦੇ ਇੱਕ ਨੌਜਵਾਨ ਤੋਂ ਪੁੱਛਗਿੱਛ ਦੌਰਾਨ ਆਸ਼ੀਸ਼ ਦਾ ਨਾਮ ਸਾਹਮਣੇ ਆਇਆ ਸੀ, ਜਿਸ ਤੋਂ ਉਸਦਾ ਡਰੋਨ ਲੁੱਟਿਆ ਗਿਆ ਸੀ। ਆਸ਼ੀਸ਼ ਦੇ ਪਰਿਵਾਰ ਵੱਲੋਂ ਪੁਲਿਸ ਤੇ ਦੋਸ਼ ਲਗਾਈ ਜਾ ਰਹੇ ਹਨ ਕਿ ਸਾਨੂੰ ਨਜਾਇਜ਼ ਹੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਕਿ ਪੁਲਿਸ ਕੋਲ ਕੋਈ ਵੀ ਅਰੈਸਟ ਵਾਰੰਟ ਨਹੀਂ ਸੀਗਾ ਫਿਰ ਵੀ ਪੁਲਿਸ ਵੱਲੋਂ ਉਸਨੂੰ ਧੱਕੇ ਨਾਲ ਗੱਡੀ ਵਿੱਚ ਬਿਠਾਇਆ ਜਾ ਰਿਹਾ ਸੀ
