ਕਰਤਾਰਪੁਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕਾਰ ਸਵਾਰ ਯੁਵਕਾਂ ਨੇ ਬਾਈਕ ਸਵਾਰਾਂ ਤੇ ਚਲਾਈਆਂ ਗੋਲੀਆਂ, ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ 

ਕਰਤਾਰਪੁਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕਾਰ ਸਵਾਰ ਯੁਵਕਾਂ ਨੇ ਬਾਈਕ ਸਵਾਰਾਂ ਤੇ ਚਲਾਈਆਂ ਗੋਲੀਆਂ, ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ

 

 

 

ਜਲੰਧਰ (ਸੁਨੀਲ ਕੁਮਾਰ) ਜਲੰਧਰ ਦੇ ਕਰਤਾਰਪੁਰ ਵਿਖੇ ਉਸ ਸਮੇਂ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਜਦੋਂ ਅਚਾਨਕ ਇੱਕ ਕਾਰ ਸਵਾਰ ਯੁਵਕਾਂ ਨੇ ਬਾਈਕ ਤੇ ਜਾ ਰਹੇ ਦੋ ਸਕੇ ਭਰਾਵਾਂ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਕਾਲਾ ਖੇੜਾ ਕਲੋਨੀ ਵਿੱਚ, ਨਿੱਜੀ ਰੰਜਿਸ਼ ਕਾਰਨ ਇੱਕ ਕਾਰ ਸਵਾਰ ਵਿਅਕਤੀ ਨੇ ਮੋਟਰਸਾਈਕਲ ਸਵਾਰ ਦੋ ਭਰਾਵਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਹਰਪਾਲ ਉਰਫ਼ ਰੋਮੀ ਨੂੰ ਦੋ ਗੋਲੀਆਂ ਲੱਗੀਆਂ। ਰੋਮੀ ਕਥਿਤ ਤੌਰ ‘ਤੇ ਗੋਆ ਵਿੱਚ ਇੱਕ ਸੈਲੂਨ ਵਿੱਚ ਕੰਮ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆਇਆ ਸੀ।ਜ਼ਖਮੀ ਨੌਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ, ਕਰਤਾਰਪੁਰ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ, ਉਸਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *