ਪੰਜਾਬ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ 351 ਨਵੀਆਂ ਘਟਨਾਵਾਂ, ਕੁੱਲ ਗਿਣਤੀ 3,284 ਤੱਕ ਪਹੁੰਚ ਗਈ

ਪੰਜਾਬ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ 351 ਨਵੀਆਂ ਘਟਨਾਵਾਂ, ਕੁੱਲ ਗਿਣਤੀ 3,284 ਤੱਕ ਪਹੁੰਚ ਗਈ

ਚੰਡੀਗੜ੍ਹ: 6 ਨਵੰਬਰ (ਬਿਊਰੋ) ਪੰਜਾਬ ਵਿੱਚ ਜਿਮੀਦਾਰਾਂ ਦੁਆਰਾ ਪਰਾਲੀ ਨੂੰ ਸਾੜਨ ਦਾ ਮਾਮਲੇ ਲਗਾਤਾਰ ਵੱਧ ਰਹੇ ਹਨ ਜਾਣਕਾਰੀਆਂ ਅਨੁਸਾਰ ਵੀਰਵਾਰ ਨੂੰ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ 351 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਸਰਕਾਰੀ ਅੰਕੜਿਆਂ ਅਨੁਸਾਰ 15 ਸਤੰਬਰ ਤੋਂ ਹੁਣ ਤੱਕ ਕੁੱਲ 3,284 ਘਟਨਾਵਾਂ ਹੋ ਗਈਆਂ ਹਨ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅੰਕੜਿਆਂ ਅਨੁਸਾਰ, ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੇ ਸਭ ਤੋਂ ਵੱਧ ਮਾਮਲੇ ਸੰਗਰੂਰ, ਤਰਨਤਾਰਨ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਸਾਹਮਣੇ ਆਏ।

Leave a Reply

Your email address will not be published. Required fields are marked *