ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪ੍ਰਦੂਸ਼ਣ ਮੁਕਤ ਅਤੇ ਵਾਤਾਵਰਨ ਨੂੰ ਨੁਕਸਾਨ ਕੀਤੇ ਬਿਨਾਂ ਹੀ ਮਨਾਇਆ ਜਾਵੇ : ਵਿਸ਼ਵਨਾਥ ਬੰਟੀ

ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪ੍ਰਦੂਸ਼ਣ ਮੁਕਤ ਅਤੇ ਵਾਤਾਵਰਨ ਨੂੰ ਨੁਕਸਾਨ ਕੀਤੇ ਬਿਨਾਂ ਹੀ ਮਨਾਇਆ ਜਾਵੇ : ਵਿਸ਼ਵਨਾਥ ਬੰਟੀ

ਹੁਸ਼ਿਆਰਪੁਰ 15 ਅਕਤੂਬਰ (ਤਰਸੇਮ ਦੀਵਾਨਾ ) – ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਪ੍ਰਦੂਸ਼ਣ ਮੁਕਤ ਅਤੇ ਵਾਤਾਵਰਨ ਨੂੰ ਨੁਕਸਾਨ ਕੀਤੇ ਬਿਨਾਂ ਖੁਸ਼ੀਆ ਖੇੜੇ ਨਾਲ ਮਨਾਇਆ ਜਾਵੇ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗਉਸਾਲਾ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਉੱਘੇ ਆਗੂ ਵਿਸ਼ਵਨਾਥ ਬੰਟੀ ਨੇ ਸਾਡੇ ਪੱਤਰਕਾਰ ਨਾਲ ਕੀਤਾ । ਉਹਨਾਂ ਕਿਹਾ ਕਿ ਪਟਾਖੇ, ਰਸਾਇਣਿਕ ਸਜਾਵਟ, ਅਤੇ ਵਿਅਰਥ ਬਿਜਲੀ ਦੀ ਵਰਤੋਂ ਨੂੰ ਖਤਮ ਕਰਕੇ ਪਰੰਪਰਾਗਤ ਮਿੱਟੀ ਦੇ ਦੀਵੇ, ਘਰ ਦੀ ਸਫ਼ਾਈ, ਅਤੇ ਕੁਦਰਤੀ ਰੰਗਾਂ ਨਾਲ ਰੰਗੋਲੀ ਬਣਾਕੇ ਹੀ ਦੀਵਾਲੀ ਮਨਾਈ ਜਾਵੇ । ਉਹਨਾਂ ਕਿਹਾ ਕਿ ਪਟਾਖਿਆਂ ਦੀ ਬਜਾਏ, ਕਿਸੇ ਲੋੜਵੰਡ ਦੀ ਆਰਥਿਕ ਲੋੜੀਂਦੀ ਮੱਦਦ ਕਰਕੇ ਉਨਾਂ ਦੇ ਪਰਿਵਾਰ ਦੀਆਂ ਅਸੀਸਾਂ ਲੈਣੀਆਂ ਚਾਹੀਦੀਆਂ ਹਨ। ਆਪਣੇ ਹੱਥੀਂ ਆਪਣੇ ਪੈਸਿਆਂ ਨੂੰ ਅੱਗ ਲਾਉਣ ਦੀ ਥਾਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਕੇ ਮੁੜ ਵਰਤੋਂ ਯੋਗ ਸਮਾਨ ਦੀ ਵਰਤੋਂ ਕਰਕੇ ਅਤੇ ਉਪਹਾਰ-ਪੈਕੇਜਿੰਗ ਵਿਚ ਕਾਗਜ਼ ਜਾਂ ਕੱਪੜੇ ਦੀ ਵਰਤੋ, ਪੌਦੇ ਲਾ ਕੇ ਜਾਂ ਪੌਦਿਆਂ ਦੀ ਵੰਡ ਕਰਕੇ ਦਿਵਾਲੀ ਮਨਾਉਣੀ ਚਾਹੀਦੀ ਹੈ, ਕਿਉਂਕਿ ਇਹਨਾਂ ਦੇ ਨਾਲ ਵਾਤਾਵਰਨ ਪ੍ਰਦੂਸ਼ਣ ਘੱਟ ਹੁੰਦਾ ਹੈ ਉਹਨਾਂ ਕਿਹਾ ਕਿ ਪਟਾਖਿਆਂ ਤੇ ਬਿਜਲੀ ਦੀ ਰੌਸ਼ਨੀ ਦੀ ਘੱਟ ਵਰਤੋਂ ਨਾਲ ਬੱਚਿਆਂ, ਵੱਡਿਆਂ, ਬੀਮਾਰ ਬਜ਼ੁਰਗਾਂ ਅਤੇ ਪਸ਼ੂ-ਪੰਛੀਆਂ ਦੀ ਸਿਹਤ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਦਿਨ ਸਮਾਜਿਕ ਪੱਧਰ ਤੇ ਸਾਰੇ ਰਿਸ਼ਤੇਦਾਰਾਂ ਨਾਲ ਮਿਲ ਕੇ ਪੂਜਾ ਪਾਠ ਨਾਲ ਪਰਿਵਾਰਕ ਸੰਬੰਧ ਮਜ਼ਬੂਤ ਕੀਤੇ ਜਾ ਸਕਦੇ ਹਨ ਅਤੇ ਤੋਹਫ਼ਿਆਂ ਦੀ ਜਗ੍ਹਾ ਤੇ ਪਰਿਵਾਰਿਕ ਮਿਲਣੀ ਨਾਲ ਆਪ ਸੁਖਾਵੇਂ ਸੰਬੰਧ ਅਤੇ ਰਵਾਇਤੀ ਘਰਾਂ ਵਿੱਚ ਪਰੰਪਰਾਗਤ ਵਿਅੰਜਨ ਤਿਆਰ ਕੀਤੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਵਾਯੂ, ਸ਼ੋਰ ਪ੍ਰਦੂਸ਼ਣ ਆਦਿ ਪ੍ਰਦੂਸ਼ਣ ਘੱਟ ਕਰਕੇ ਇੱਕ ਜੁੰਮੇਵਾਰ ਨਾਗਰਿਕ ਬਣਨ ਦਾ ਫਰਜ਼ ਨਿਭਾਉਣਾ ਚਾਹੀਦਾ ਹੈ। ਜਿਸ ਦੇ ਨਤੀਜੇ ਵੱਜੋਂ ਗਰੀਨ ਦਿਵਾਲੀ ਮਨਾਉਣ ਨਾਲ ਪੈਦਾ ਹੋਣ ਵਾਲੀ ਜਾਗਰੂਕਤਾ, ਵਾਤਾਵਰਨ ਸੁਰੱਖਿਆ ਅਤੇ ਸਮਾਜਿਕ ਸਦਭਾਵਨਾ ਨਵੀਂ ਪੀੜੀ ਲਈ ਮਿਸਾਲ ਬਣੇਗੀ ।

 

Leave a Reply

Your email address will not be published. Required fields are marked *