ਵੱਡੇ ਅਹੁਦੇ ਪ੍ਰਾਪਤ ਕਰਨ ਤੋਂ ਬਾਅਦ ਵੀ ਜਾਤੀਵਾਦੀ ਨਫਰਤ ਮੰਦਭਾਗੀ ਤੇ ਚਿੰਤਾਜਨਕ – ਕਰੀਮਪੁਰੀ

ਵੱਡੇ ਅਹੁਦੇ ਪ੍ਰਾਪਤ ਕਰਨ ਤੋਂ ਬਾਅਦ ਵੀ ਜਾਤੀਵਾਦੀ ਨਫਰਤ ਮੰਦਭਾਗੀ ਤੇ ਚਿੰਤਾਜਨਕ – ਕਰੀਮਪੁਰੀ

ਏ ਡੀ ਜੀ ਪੀ ਬਾਈ ਪੂਰਨ ਕੁਮਾਰ ਆਤਮਹੱਤਿਆ ਦੀ ਨਿਰਪੱਖ ਜਾਂਚ ਹੋਵੇ

#ਬਸਪਾ ਨੇ ਰੋਸ ਪ੍ਰਦਰਸ਼ਨ ਕਰਕੇ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ 

ਹੁਸ਼ਿਆਰਪੁਰ 13 ਅਕਤੂਬਰ (ਤਰਸੇਮ ਦੀਵਾਨਾ ) – ਹਰਿਆਣਾ ਸਰਕਾਰ ਵਿੱਚ ਆਈ ਪੀ ਐਸ ਬਾਈ ਪੂਰਨ ਕੁਮਾਰ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਵਲੋੰ ਜਾਤੀਵਾਦੀ ਨਫਰਤ, ਸ਼ੋਸ਼ਣ ਅਤੇ ਉਤਪੀੜਨ ਦੇ ਕਾਰਨ ਕੀਤੀ ਗਈ ਆਤਮ ਹੱਤਿਆ ਦੀ ਘਟਨਾ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ ਵਲੋੰ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਦੀ ਅਗਵਾਈ ਹੇਠ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਘਟਨਾ ਦੀ ਨਿਰਪੱਖ ਜਾਂਚ ਲਈ ਮੰਗ ਪੱਤਰ ਵੀ ਭੇਜਿਆ। ਇਸ ਮੌਕੇ ਹੁਸ਼ਿਆਰਪੁਰ ਦੇ ਮਿੰਨੀ ਸੇਕਟਰੀਏਟ ਸਾਹਮਣੇ ਹਾਜਰ ਸੈਂਕੜੇ ਬਸਪਾ ਵਰਕਰਾਂ ਨੇ ਉੱਚ ਅਧਿਕਾਰੀਆਂ ਦੇ ਜਾਤੀਵਾਦੀ ਨਫਰਤੀ ਰਵਈਏ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਡਾ.ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਦੇਸ਼ ਅੰਦਰ ਹੋ ਰਹੀਆਂ ਜਾਤੀਵਾਦੀ, ਨਫਰਤੀ ਸ਼ੋਸ਼ਣ ਦੀਆਂ ਘਟਨਾਵਾਂ ਨੇ ਦੁਨੀਆਂ ਦੇ ਸਭਤੋਂ ਮਹੱਤਵਪੂਰਨ ਭਾਰਤ ਦੇ ਸੰਵਿਧਾਨ ਦਾ ਅਪਮਾਨ ਕੀਤਾ ਹੈ,ਆਜ਼ਾਦੀ ਦੇ ਅੱਠ ਦਹਾਕਿਆਂ ਬਾਅਦ ਵੀ ਭਾਰਤ ਅੰਦਰ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਕੇ ਵੀ ਮਨੂੰਵਾਦੀ ,ਜਾਤੀਵਾਦੀ ਸ਼ੋਸ਼ਣ ਦੇ ਸ਼ਿਕਾਰ ਵਿਅਕਤੀ ਵਲੋੰ ਆਤਮਹੱਤਿਆ ਕਰਨਾ ਸਰਕਾਰਾਂ ਲਈ ਸ਼ਰਮਨਾਕ ਘਟਨਾ ਹੈ,ਜਿਸਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਦੇਸ਼ ਅੰਦਰ ਹੋ ਰਹੀਆਂ ਜਾਤੀਵਾਦੀ ਘਟਨਾਵਾਂ,ਦੰਗੇ,ਆਤਮਹੱਤਿਆਵਾਂ ਤੋਂ ਬਹੁਜਨ ਸਮਾਜ ਦੇ ਲੋਕ ਬਹੁਤ ਦੁਖੀ ਅਤੇ ਚਿੰਤਤ ਹਨ। ਓਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ 7 ਅਕਤੂਬਰ ਨੂੰ ਆਈ ਪੀ ਐਸ ਅਧਿਕਾਰੀ ਨੇ ਜਾਤੀਵਾਦੀ ਮਾਨਸਿਕਤਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਇਕ ਹਫਤੇ ਬਾਅਦ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਅੱਜ ਤਕ ਪੋਸਟਮਾਰਟਮ ਵੀ ਨਹੀਂ ਹੋਇਆ ਕਿਓਂਕਿ ਪਰਿਵਾਰ ਸਬੰਧਤ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਇੰਨਸਾਫ ਦੀ ਮੰਗ ਕਰ ਰਿਹਾ। ਕਰੀਮਪੁਰੀ ਨੇ ਕਿਹਾ ਕਿ ਅਦਾਲਤ ਦੇ ਸਭਤੋਂ ਵੱਡੇ ਅਹੁਦੇ ਤੇ ਬਿਰਾਜਮਾਨ ਚੀਫ ਜਸਟਿਸ ਵੱਲ ਜੁੱਤੀ ਓਛਾਲਣਾ, ਏ ਡੀ ਪੀ ਰੈਂਕ ਦੇ ਅਧਿਕਾਰੀ ਵਲੋਂ ਅਪਮਾਨਿਤ ਹੋ ਕੇ ਆਤਮਹੱਤਿਆ ਕਰਨਾ ਇਹ ਸਾਬਤ ਕਰਦਾ ਹੈ ਕਿ ਇਸ ਦੇਸ਼ ਅੰਦਰ ਮਨੂੰਵਾਦੀ, ਜਾਤੀਵਾਦੀ ਵਿਵਸਥਾ ਪਹਿਲਾਂ ਵਾਂਗ ਅੱਜ ਵੀ ਕਾਇਮ ਹੈ ਜਿਸਨੂੰ ਲੱਖਾਂ ਦਾਅਵਿਆਂ ਦੇ ਬਾਵਜੂਦ ਸ਼ਾਸਨ ਪ੍ਰਸ਼ਾਸਨ, ਸਰਕਾਰਾਂ ਰੋਕਣ ਵਿੱਚ ਬੁਰੀ ਤਰਾਂ ਫੇਲ ਸਾਬਤ ਹੋ ਰਹੀਆਂ ਹਨ। ਕਰੀਮਪੁਰੀ ਨੇ ਕਿਹਾ ਕੇਂਦਰ ਅਤੇ ਹਰਿਆਣਾ ਸਰਕਾਰ ਇਸ ਘਟਨਾ ਨੂੰ ਪੂਰੀ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਨਾਲ ਲਵੇ ਅਤੇ ਇਸਦੀ ਸਹੀ ਨਿਰਪੱਖ ਜਾਂਚ ਹੋਵੇ ਤੇ ਸਬੰਧਤ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਾਂਗਰਸ ਦੀ ਲੀਡਰਸ਼ਿਪ ਵੀ ਇਸ ਮਾਮਲੇ ਵਿੱਚ ਚੁੱਪ ਵੱਟ ਕੇ ਬੈਠੀ ਹੈ ਜੋ ਕਿ ਬਹੁਤ ਘਟੀਆ ਤੇ ਚਿੰਤਾਜਨਕ ਹੈ।

ਕਰੀਮਪੁਰੀ ਨੇ ਕਿਹਾ ਇਨਾਂ ਘਟਨਾਵਾਂ ਤੋਂ ਦੇਸ਼ ਦੇ ਅਨੁਸੂਚਿਤ, ਪੱਛੜੇ ਦੱਬੇ ਕੁਚਲੇ ਬਹੁਜਨ ਸਮਾਜ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਜੇਕਰ ਉੱਚ ਅਹੁਦਿਆਂ ਤੇ ਬੈਠੇ ਵੱਡੇ ਅਧਿਕਾਰੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਕੀ ਬਣੇਗਾ। ਉਨਾਂ ਕਿਹਾ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਾਹਿਬ ਕਾਂਸ਼ੀ ਰਾਮ ਵਲੋੰ ਜਾਤੀ ਤੋੜੋ ਸਮਾਜ ਜੋੜੋ ਦੇ ਬੈਨਰ ਹੇਠ ਸੰਗਠਨ ਨੂੰ ਮਜਬੂਤੁ ਕਰਕੇ ਕੁਮਾਰੀ ਮਾਇਆਵਤੀ ਦੀ ਅਗਵਾਈ ਹੇਠ ਬਸਪਾ ਦੇ ਨੀਲੇ ਝੰਡੇ ਹੇਠ ਇਕੱਠੇ ਹੋ ਕੇ ਆਪਣੀਆਂ ਸਰਕਾਰਾਂ ਬਣਾਉਣ ਲਈ ਅੱਗੇ ਵੱਧਣਾ ਚਾਹੀਦਾ ਹੈ। ਇਸ ਮੌਕੇ, ਐਡਵੋਕੇਟ ਧਰਮਿੰਦਰ ਦਾਦਰਾ ਜਿਲਾ ਜਨਰਲ ਸਕੱਤਰ, ਯਸ਼ ਭੱਟੀ ਪ੍ਰਧਾਨ ਹਲਕਾ ਚੱਬੇਵਾਲ, ਮਦਨ ਸਿੰਘ ਬੈੰਸ ਇੰਚਾਰਜ ਹਲਕਾ ਹੁਸ਼ਿਆਰਪੁਰ, ਸੁਰਜੀਤ ਮਹਿੰਮੀ ਪ੍ਰਧਾਨ ਹੁਸ਼ਿਆਰਪੁਰ,

ਅਤੇ ਸੈਂਕੜੇ ਵਰਕਰ ਹਾਜਰ ਸਨ।

ਫੋਟੋ ਅਜਮੇਰ ਦੀਵਾਨਾ

 

 

 

 

 

 

Leave a Reply

Your email address will not be published. Required fields are marked *