ਪਿ੍ਆ ਨੂੰ ਇੰਨਸਾਫ ਦਿਵਾਉਣ ਲਈ ਜਿੱਥੇ ਤੱਕ ਜਾਣਾ ਪਿਆ ਪਿੱਛੇ ਨਹੀਂ ਹੱਟਾਗੇ- ਰਾਜ ਕੁਮਾਰ ਅਰੋੜਾ

ਪਿ੍ਆ ਨੂੰ ਇੰਨਸਾਫ ਦਿਵਾਉਣ ਲਈ ਜਿੱਥੇ ਤੱਕ ਜਾਣਾ ਪਿਆ ਪਿੱਛੇ ਨਹੀਂ ਹੱਟਾਗੇ- ਰਾਜ ਕੁਮਾਰ ਅਰੋੜਾ

17 ਅਕਤੂਬਰ ਤੱਕ ਵਧਾਇਆ ਮਰਨ ਵਰਤ ਅਤੇ ਮੈਡਲ ਫੂਕ ਧਰਨਾ । 

 

ਆਪਣੇ ਜਿੱਤੇ ਹੋਏ ਮੈਡਲ ਅਤੇ ਸਰਟੀਫਿਕੇਟ ਵਾਪਿਸ ਕਰਨ ਲਈ ਲਈ ਡੀਆਈਜੀ ਦਫਤਰ ਪਰਿਵਾਰ ਅਤੇ ਗਲੋਬਲ ਮੀਡੀਆ ਨੈੱਟਵਰਕ ਸਮੇਤ ਪਹੁੰਚੀ ਪਿ੍ਆ ਤੱਲਣ

ਜਲੰਧਰ ਅਕਤੂਬਰ (ਸੁਨੀਲ) ਜਿਲੇ ਦੇ ਇਤਿਹਾਸਕ ਪਿੰਡ ਤੱਲਣ ਦੀ ਪਿ੍ਆ ਤੱਲਣ ਇੰਨਸਾਫ ਨਾ ਮਿਲਦਾ ਦੇਖਕੇ ਅੱਜ ਆਪਣੇ ਪਰਿਵਾਰ ਸਮੇਤ ਆਪਣੇ ਨੈਸਨਲ ਪੱਧਰ ਤੱਕ ਦੇ ਜਿੱਤੇ ਹੋਏ ਮੈਡਲ ਅਤੇ ਸਰਟੀਫਿਕੇਟ ਵਾਪਿਸ ਕਰਨ ਲਈ ਮਾਤਾ ਰਾਜ ਦੁਲਾਰੀ, ਭੈਣ ਰਜਨੀ ਅਤੇ ਨਾਬਾਲਗ ਭਰਾ ਅਤੇ ਗਲੋਬਲ ਮੀਡੀਆ ਨੈੱਟਵਰਕ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ, ਪੰਜਾਬ ਯੁਵਾ ਪ੍ਧਾਨ ਮਨੀ ਕੁਮਾਰ ਅਰੋੜਾ, ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਅਮਨਦੀਪ ਮਹਿਰਾ, ਸਕੱਤਰ ਮਹਾਵੀਰ, ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਪ੍ਧਾਨ ਅਨਿਲ ਵਰਮਾ, ਉੱਘੇ ਸਮਾਜ ਸੇਵਕ ਰਾਜ ਕੁਮਾਰ ਸਾਕੀ, ਰਾਜ ਕੁਮਾਰੀ ਸ਼ਰਮਾ, ਪੰਮਾ ਜੌਹਲ ਜਿਲਾ ਸਕੱਤਰ ਭਾਜਪਾ ਐਸਸੀ ਮੋਰਚਾ ਆਦਿ ਸਮੇਤ ਡੀਆਈਜੀ ਸਿੰਗਲਾ ਸਾਹਿਬ ਦੇ ਦਫਤਰ ਦੇ ਗੇਟ ਵਿੱਚ ਮਰਨ ਵਰਤ ਤੇ ਬੈਠਕੇ ਭਾਰੀ ਤੌਰ ਤੇ ਨਾਅਰੇਬਾਜ਼ੀ ਕੀਤੀ। ਰੋਸ ਨੂੰ ਦੇਖਦੇ ਹੋਏ ਡੀਆਈਜੀ ਸਿੰਗਲਾ ਸਾਹਿਬ ਦੀ ਗੈਰ ਮੋਜੂਦ ਮੋਜੂਦਗੀ ਵਿੱਚ ਡੀਐਸਪੀ ਰਜੀਵ ਕੁਮਾਰ ਆਦਮਪੁਰ ਆਏ ਤੇ ਪੂਰੀ ਗੱਲਬਾਤ ਸੁਨਣ ਤੋਂ ਬਾਅਦ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਪਿ੍ਆ ਤੱਲਣ ਦੇ ਕਰੋਸ ਹੋਏ ਮਾਮਲੇ ਦੇ ਦੋਸ਼ੀ ਮਨਜਿੰਦਰ ਸਿੰਘ ਕਾਲਾ, ਉਸ ਦੀ ਪਤਨੀ ਨੀਤੂ, ਸਾਥੀ ਪ੍ਰੇਮ ਵੰਸਲ ਤਿੰਨੇ ਵਾਸੀ ਤੱਲਣ, ਉਸ ਦੀ ਸੱਸ ਗੁਰਦੀਪ ਕੋਰ ਵਾਸੀ ਲੱਧੇਵਾਲੀ, ਸਾਥੀ ਅੰਮਿ੍ਤਪਾਲ ਸਿੰਘ ਵਾਸੀ ਚੌਹਕ ਕਲਾ, ਬਲਜਿੰਦਰ ਸਿੰਘ ਵਾਸੀ ਦਸਮੇਸ਼ ਨਗਰ ਰਾਮਾ ਮੰਡੀ ਆਦਿ ਨੂੰ ਗਿ੍ਫ਼ਤਾਰ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਭਿਜਵਾ ਦੇਣਗੇ। ਜਿਸ ਤੋਂ ਬਾਅਦ 17 ਅਕਤੂਬਰ 2025 ਤੱਕ ਇਹ ਮਰਨ ਵਰਤ ਅੱਗੇ ਪਾ ਦਿੱਤਾ ਗਿਆ ਹੈ।

ਇਸ ਮੋਕੇ ਗਲੋਬਲ ਮੀਡੀਆ ਨੈੱਟਵਰਕ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ 18 ਮਈ ਨੂੰ ਪਿ੍ਆ ਅਤੇ ਉਸ ਦੀ ਮਾਂ ਨਾਲ ਹੋਈ ਕੁੱਟਮਾਰ ਤੋਂ ਬਾਅਦ ਪਤਾਰਾ ਪੁਲਿਸ ਵਲੋਂ ਸਰੇਆਮ ਦੋਸ਼ੀਆਂ ਨਾਲ ਮਿਲੀਭੁਗਤ ਕਰਕੇ ਉਲਟਾ ਪੀੜਤ ਪਰਿਵਾਰ ਖਿਲਾਫ਼ ਹੀ 37/20-5-2025 ਅਤੇ 38/21-5-2025 ਦਰਜ ਕਰਕੇ 2 ਭਰਾਵਾ ਨੂੰ ਚੁੱਕ ਕੇ ਜੇਲ ਭੇਜ ਦਿੱਤਾ। ਉਨਾਂ ਕਿਹਾ ਕਿ ਸਾਡੇ ਵਲੋਂ ਮੰਗ ਪੱਤਰ ਦੇਣ ਤੋ ਬਾਅਦ 38/2025 ਦਾ ਕਰੋਸ ਤਾ 8-8-2025 ਨੂੰ ਹੋ ਗਿਆ ਸੀ ਪਰ ਅਫਸੋਸ ਕਿ ਪਤਾਰਾ ਪੁਲਿਸ ਦੇ ਇੰਚਾਰਜ ਕਿ੍ਸ਼ਨ ਗੋਪਾਲ ਅਤੇ ਤਫਤੀਸ਼ੀ ਅਫਸਰ ਸਬ-ਇੰਨ. ਅੰਜੂ ਗਿੱਲ ਆਦਿ ਦੋਸੀਆ ਨੂੰ ਗਿ੍ਫ਼ਤਾਰ ਕਰਨ ਦੀ ਬਜਾਏ ਆਪਣੇ ਹੀ ਉੱਚ–ਅਧਿਕਾਰੀਆਂ ਨੂੰ ਵੀ ਗੁੰਮਰਾਹ ਕਰ ਰਹੀ ਹੈ।

ਇਸ ਮੋਕੇ ਰਾਜ ਕੁਮਾਰ ਅਰੋੜਾ ਅਤੇ ਹਾਜਿਰ ਓਕਤ ਸਾਰੀਆਂ ਸਖਸ਼ੀਅਤਾਂ, ਪੀੜਤ ਪਰਿਵਾਰ ਨੇ ਪੁਰਜੋਰ ਸਬਦਾ ਵਿੱਚ ਮੰਗ ਕਰਦਿਆ ਕਿਹਾ ਹੈ ਕਿ ਜੇਕਰ ਵੀਰਵਾਰ ਤੱਕ 38/2025 ਦੀ ਕਰੋਸ ਦੇ ਸਾਰੇ ਦੋਸੀਆ ਨੂੰ ਗਿ੍ਫ਼ਤਾਰ, ਦੂਜੀ ਵਾਰ 13-7-2025 ਨੂੰ ਅਗਵਾ ਕਰਨ ਦੀ ਕੋਸ਼ਿਸ਼ ਅਤੇ ਤੇਜਧਾਰ ਦਾਤਰ ਨਾਲ ਹਮਲਾ ਕਰਨ ਦਾ ਮਾਮਲਾ ਦਰਜ ਕਰਨ ਦੇ ਨਾਲ-ਨਾਲ ਪਤਾਰਾ ਪੁਲਿਸ ਥਾਣੇ ਦੇ ਇੰਚਾਰਜ ਕਿ੍ਸ਼ਨ ਗੋਪਾਲ, ਐਸਆਈ ਐਚ.ਐਸ. ਸੰਧੂ ( ਮੋਜੂਦਾ ਚੌਕੀ ਇੰਚਾਰਜ ਪਚਰੰਗਾ) ਐਸਆਈ ਅੰਜੂ ਗਿੱਲ (ਮੋਜੂਦਾ ਪੁਲਿਸ ਥਾਣਾ ਭੋਗਪੁਰ) ਅਤੇ ਏਐੈਸਆਈ ਜੀਵਨ ਆਦਿ ਨੂੰ ਸਸਪੈਂਡ ਕਰਕੇ ਜਾਂਚ ਕਿਸੇ ਨਿਰਪੱਖ ਆਈਪੀਐਸ ਅਫਸਰ ਪਾਸੋਂ ਨਾ ਕਰਵਾਈ ਗਈ ਤਾਂ ਉਹ ਸ਼ੁੱਕਰਵਾਰ ਨੂੰ ਆਈਜੀ ਸਾਹਿਬ ਦੇ ਦਫਤਰ ਅੱਗੇ ਥਾਲੀਆ-ਚਮਚੇ ਖੜਕਾ ਕੇ ਦੇਹਾਤੀ ਪੁਲਿਸ ਨੂੰ ਕੁੰਭਕਰਨੀ ਨੀਂਦ ਤੋਂ ਜਾਵੇਗੀ ਅਤੇ ਫਿਰ ਆਪਣੇ 13-14 ਸਾਲ ਦੀ ਜ਼ਿੰਦਗੀ ਵਿੱਚ ਜਿੱਤੇ ਹੋਏ ਮੈਡਲ ਅਤੇ ਸਰਟੀਫਿਕੇਟਾਂ ਨੂੰ ਸਾੜੇਗੀ ਅਤੇ ਫਿਰ ਉਸ ਸਮੇਂ ਤੱਕ ਗੇਟ ਵਿੱਚ ਹੀ ਲਗਾਤਾਰ ਮਰਨ ਵਰਤ ਤੇ ਬੈਠੇਗੀ ਜਿੰਨਾ ਚਿਰ ਤਿੰਨੇ ਮੰਗਾ ਨੂੰ ਪੂਰੇ ਕਰਨ ਦੇ ਪੁਖਤਾ ਸਬੂਤ ਨਹੀਂ ਮਿਲ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਭ ਦੀ ਜਿੰਮੇਵਾਰੀ ਪਤਾਰਾ ਪੁਲਿਸ ਦੇ ਓਕਤਾ ਦੇ ਨਾਲ-ਨਾਲ ਸਬੰਧਤ ਦੇਹਾਂਤੀ ਪੁਲਿਸ ਦੇ ਅਧਿਕਾਰੀਆਂ ਦੀ ਹੀ ਹੋਵੇਗੀ।

Leave a Reply

Your email address will not be published. Required fields are marked *