ਡੀ,ਜੀ,ਪੀ ਗੌਰਵ  ਯਾਦਵ ਵਲੋਂ ਸੋਮਵਾਰ ਨੂੰ ਜਲੰਧਰ ਵਿਖੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ.ਟੀ.ਐਮ.ਐਸ.) ਦੇ ਪਹਿਲੇ ਪੜ੍ਹਾਅ ਦੀ ਕੀਤੀ ਸ਼ੁਰੂਆਤ 

  1. ਡੀ,ਜੀ,ਪੀ ਗੌਰਵ  ਯਾਦਵ ਵਲੋਂ ਸੋਮਵਾਰ ਨੂੰ ਜਲੰਧਰ ਵਿਖੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ.ਟੀ.ਐਮ.ਐਸ.) ਦੇ ਪਹਿਲੇ ਪੜ੍ਹਾਅ ਦੀ ਕੀਤੀ ਸ਼ੁਰੂਆਤ

ਜਲੰਧਰ :(ਸੁਨੀਲ ਕੁਮਾਰ)ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਸ਼੍ਰੀ ਗੌਰਵ ਯਾਦਵ ਵਲੋਂ ਸੋਮਵਾਰ ਨੂੰ ਜਲੰਧਰ ਵਿਖੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ.ਟੀ.ਐਮ.ਐਸ.) ਦੇ ਪਹਿਲੇ ਪੜ੍ਹਾਅ ਦੀ ਸ਼ੁਰੂਆਤ ਕੀਤੀ ਗਈ।ਡੀ.ਜੀ.ਪੀ. ਨੇ ਕਿਹਾ ਕਿ ਐਸ.ਏ.ਐਸ. ਨਗਰ ਤੋਂ ਬਾਅਦ ਜਲੰਧਰ ਇਸ ਅਤਿ ਆਧੁਨਿਕ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਪੰਜਾਬ ਦਾ ਦੂਜਾ ਸ਼ਹਿਰ ਬਣ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਪੁਲਿਸ ਕਮਿਸ਼ਨਰ ਮੈਡਮ ਧਨਪ੍ਰੀਤ ਕੌਰ, ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਅਤੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਸੰਦੀਪ ਰਿਸ਼ੀ ਵੀ ਮੌਜੂਦ ਸਨ।  42 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਸਿਟੀ ਸਰਵੇਲੈਂਸ ਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਪਹਿਲਾ ਪੜਾਅ ਪੁਲਿਸ ਲਾਈਨ ਵਿਖੇ ਸਥਿਤ ਇੰਟੇਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਨਾਲ ਜੋੜਿਆ ਗਿਆ ਹੈ। ਇਸ ਵਿੱਚ 13 ਮਹੱਤਵਪੂਰਣ ਜੰਕਸ਼ਨਾਂ ‘ਤੇ ਸਥਾਪਿਤ 142 ਹਾਈ-ਰੈਜ਼ੋਲਿਊਸ਼ਨ ਕੈਮਰਿਆਂ ਨੂੰ ਏਕੀਕ੍ਰਿਤ ਕੀਤਾ ਗਿਆ ਹੈ। ਇਸ ਸਿਸਟਮ ਵਿੱਚ 102 ਆਟੋਮੈਟਿਕ ਨੰਬਰ ਪਲੇਟ ਰਿਕੋਗਨੇਸ਼ਨ (ਏ.ਐਨ.ਪੀ.ਆਰ.) ਕੈਮਰੇ, 40 ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ (ਆਰ.ਐਲ.ਵੀ.ਡੀ.) ਕੈਮਰੇ, 83 ਬੁਲੇਟ ਕੈਮਰੇ, ਚਾਰ ਪੀ.ਟੀ.ਜ਼ੈਡ ਕੈਮਰੇ, 30 ਵਿਜ਼ੂਅਲ ਮੈਸੇਜ ਡਿਸਪਲੇਅ ਸਕਰੀਨਾਂ ਅਤੇ ਦੋ ਸਪੀਡ ਵਾਇਲੇਸ਼ਨ ਡਿਟੈਕਸ਼ਨ ਸਾਈਟਾਂ ‘ਤੇ 16 ਕੈਮਰੇ ਸ਼ਾਮਲ ਹਨ।ਸ਼ਹਿਰੀ ਵਿਆਪੀ ਨਿਗਰਾਨੀ ਯੋਜਨਾ ਤਹਿਤ 1003 ਕੈਮਰਿਆਂ ਦੇ ਨਾਲ ਪਬਲਿਕ ਐਡਰੈੱਸ ਸਿਸਟਮ ਅਤੇ ਐਮਰਜੈਂਸੀ ਕਾਲ ਬਾਕਸ ਪ੍ਰਣਾਲੀ ਲਗਾਉਣ ਦੀ ਯੋਜਨਾ ਹੈ। ਇਸ ਦੀ ਪ੍ਰਮੁੱਖ ਵਿਸ਼ੇਸ਼ਤਾ ਈ-ਚਲਾਨ ਪ੍ਰਣਾਲੀ ਹੈ, ਜੋ ਐਨ.ਆਈ.ਸੀ ਦੇ ‘ਵਾਹਨ’ ਅਤੇ ‘ਸਾਰਥੀ’ ਡਾਟਾਬੇਸਿਸ ਨਾਲ ਏਕੀਕ੍ਰਿਤ ਹੈ ਅਤੇ ਲਾਲ ਬੱਤੀ ਟੱਪਣ, ਓਵਰਸਪੀਡ ਅਤੇ ਗਲਤ ਸਾਈਡ ਤੋਂ ਡਰਾਈਵਿੰਗ ਕਰਨ ’ਤੇ ਸਵੈ ਚਲਿਤ ਚਲਾਨ ਕੱਟਣ ਦੇ ਸਮਰੱਥ ਹੈ। ਪੰਜਾਬ ਸਰਕਾਰ ਦੀ ਕਾਨੂੰਨ ਤੇ ਵਿਵਸਥਾ ਨੂੰ ਬਣਾਈ ਰੱਖਣ ਦੀ ਵਚਨਬੱਧਤਾ ਦੁਹਰਾਉਂਦਿਆਂ ਡੀ.ਜੀ.ਪੀ. ਨੇ ਕਿਹਾ ਕਿ ਸਤੰਬਰ 2024 ਤੋਂ ਹੁਣ ਤੱਕ ਪੰਜਾਬ ਪੁਲਿਸ ਨੇ ਪਾਕਿਸਤਾਨ ਸਮਰਥਿਤ ਅਨਸਰਾਂ ਰਾਹੀਂ ਸੂਬੇ ਵਿੱਚ ਅਮਨ-ਸ਼ਾਂਤੀ ਭੰਗ ਕਰਨ ਦੀਆਂ 26 ਤੋਂ ਵੱਧ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਸੂਬੇ ਵਿੱਚ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 57 ਵਾਧੂ ਕੰਪਨੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ’ਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਪੰਜਾਬ ਪੁਲਿਸ ਦੀ ਵਚਨਬੱਧਤਾ ਵੀ ਦੁਹਰਾਈ।

 

 

Leave a Reply

Your email address will not be published. Required fields are marked *