ਪੁਲਿਸ ਥਾਣਾ ਪਤਾਰਾ ਵਲੋਂ ਸ਼ਰੇਆਮ ਕੀਤੇ ਜਾਣ ਵਾਲਾ ਧੱਕਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ — ਰਾਜ ਕੁਮਾਰ ਅਰੋੜਾ

ਜਲੰਧਰ 28 ਸਤੰਬਰ (ਸੁਨੀਲ) ਇਹ ਸ਼ਬਦ ਅੱਜ ਸ਼ਿਵਸੈਨਾ ਲੋਇੰਨ ਦੇ ਰਾਸ਼ਟਰੀ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ, ਰਾਸ਼ਟਰੀ ਯੁਵਾ ਪ੍ਰਧਾਨ ਸੁਨੀਲ ਕੁਮਾਰ ਬੰਟੀ, ਮਨੀ ਕੁਮਾਰ ਅਰੋੜਾ ਪੰਜਾਬ ਯੁਵਾ ਪ੍ਰਧਾਨ ਗਲੋਬਲ ਮੀਡੀਆ ਨੈੱਟਵਰਕ, ਅਨਿਲ ਵਰਮਾ ਪੰਜਾਬ ਪ੍ਰਧਾਨ ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ, ਸੁਮਿਤ ਕੁਮਾਰ ਪੰਜਾਬ ਚੇਅਰਮੈਨ ਏਕਤਾ ਪ੍ਰੈੱਸ ਐਸੋਸੀਏਸ਼ਨ, ਹਿੰਦੂ ਤਾਲਮੇਲ ਕਮੇਟੀ ਦੇ ਪ੍ਰਧਾਨ ਲਲਿਤ ਕੁਮਾਰ ਬੱਬੂ, ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਵਾਲੀਆਂ, ਸਕੱਤਰ ਪਵਨ ਕੁਮਾਰ ਆਦਿ ਨੇ ਇੱਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੇ। ਉਨਾਂ ਕਿਹਾ ਕਿ ਪਿੰਡ ਤੱਲਣ ਦੀ ਰਹਿਣ ਵਾਲੀ ਨੈਸ਼ਨਲ ਖਿਡਾਰਨ ਪਿ੍ਆ ਅਤੇ ਉਸ ਦੀ ਮਾਤਾ ਨਾਲ਼ ਗੁਆਂਢ ਵਿੱਚ ਹੀ ਰਹਿਣ ਵਾਲੇ ਮਨਜਿੰਦਰ ਸਿੰਘ ਓਰਫ ਕਾਲਾ, ਉਸ ਦੀ ਪਤਨੀ, ਉਸ ਦੀ ਸੱਸ, ਉਸ ਦੇ ਦੋਸਤ ਪ੍ਰੇਮ ਵੰਸਲ, ਅਮ੍ਰਿਤਪਾਲ ਵਾਸੀ ਚੌਹਕਾ, ਬਲਜਿੰਦਰ ਰਾਮਾ ਮੰਡੀ ਅਤੇ ਅਣਪਛਾਤੇ ਵਿਅਕਤੀਆਂ ਨੇ ਭਾਰੀ ਤੌਰ ਤੇ ਕੁੱਟਮਾਰ ਕੀਤੀ ਅਤੇ ਕੱਪੜੇ ਪਾੜਕੇ ਅਸ਼ਲੀਲ ਹਰਕਤਾਂ ਕੀਤੀਆਂ ਪੁਲਿਸ ਨੂੰ ਵਾਰ-ਵਾਰ ਫੋਨ ਕਰਨ ਤੇ ਵੀ ਨਹੀਂ ਆਈ ਪਰ ਫਿਰ ਦੋਸ਼ੀਆ ਵਲੋਂ ਬਲਾਉਣ ਤੇ ਪੁਲਿਸ ਆਈ ਤੇ ਹਾਲਾਤ ਦੇਖ ਕੇ ਵੀ ਸਵੇਰੇ ਥਾਣੇ ਆਉਣ ਦਾ ਕਹਿਕੇ ਚਲੇ ਗਏ। ਜਿਸ ਤੋ ਬਾਅਦ ਅਗਲੇ ਦਿਨ 19-5-2025 ਨੂੰ ਸਵੇਰੇ 7 ਵਜੇ ਦੇ ਕਰੀਬ ਉਸ ਦੇ ਭਰਾਵਾਂ ਨੂੰ ਹੀ ਚੁੱਕ ਕੇ ਲੈ ਗਏ ਤੇ ਰਾਜ਼ੀਨਾਮੇ ਦਾ ਦਬਾਅ ਪਾਉਣ ਲੱਗੇ ਜਦ ਪੀੜਤ ਪਰਿਵਾਰ ਨਹੀਂ ਮੰਨਿਆ ਤਾਂ 20-5-2025 ਦੀ ਰਾਤ ਨੂੰ ਨਸ਼ੇ ਦੀਆਂ ਗੋਲੀਆਂ ਦਾ ਮਾਮਲਾ 37/2025 ਦਰਜ਼ ਕਰਕੇ ਕਹਾਣੀ ਬਣਾ ਕੇ ਗ੍ਰਿਫਤਾਰੀ ਦਿਖਾ ਦਿੱਤੀ । ਫਿਰ ਵੀ ਨਹੀਂ ਮੰਨੇ ਤਾਂ 21-5-2025 ਨੂੰ ਮਾਮਲਾ 38/2025 ਦਰਜ਼ ਕਰਕੇ ਘਰੋਂ ਬੇਘਰ ਕਰ ਦਿੱਤੇ । ਦੇਖੋ ਸ਼ਰੇਆਮ ਪੁਲਿਸ ਦੀ ਗੁੰਡਾਗਰਦੀ ਨਹੀਂ ਤਾਂ ਕੀ ਹੈ? ਜਦ ਕਿ ਪੀੜਤ ਪਰਿਵਾਰ ਦੇ ਕਹਿਣ ਅਨੁਸਾਰ ਕੁੱਟਮਾਰ ਵਾਲੇ ਅਸਥਾਨ ਤੇ ਕੈਮਰੇ ਵੀ ਲੱਗੇ ਹੋਏ ਹਨ ਜਿਸ ਵਿੱਚ ਸਾਰੇ ਮਾਮਲੇ ਦੀ ਆਂਖੋਂ ਦੇਖੀ ਹੈ ਪਰ ਫਿਰ ਵੀ ਪਹਿਲਾਂ ਮੈਡੀਕਲ ਰਿਪੋਰਟ ਪਿ੍ਆ ਦੀ ਆਉਂਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਤੇ ਦੂਜਿਆਂ ਵਲੋਂ ਮਿਲੀਭੁਗਤ ਨਾਲ ਬਾਅਦ ਵਿੱਚ ਕੱੱਟਵਾਈ ਡਾਕਟਰੀ ਰਿਪੋਰਟ ਤੇ ਮਾਮਲਾ ਦਰਜ ਕਰ ਦਿੱਤਾ।
ਇਸ ਮੋਕੇ ਸ਼ਿਵਸੈਨਾ ਲੋਇੰਨ ਦੇ ਰਾਸ਼ਟਰੀ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਕਿ ਘਟਨਾ ਤੋਂ ਕਰੀਬ ਢਾਈ-3 ਮਹੀਨੇ ਬਾਅਦ ਪੀੜਤ ਪਰਿਵਾਰ ਸਾਡੇ ਦਫ਼ਤਰ ਆਇਆ ਤਾਂ ਸਾਡੇ ਵਲੋਂ ਐਸ.ਐਸ.ਪੀ ਸਾਹਿਬ ਨੂੰ ਸ਼ਿਕਾਇਤ ਅਤੇ ਡੀਆਈਜੀ ਸਾਹਿਬ ਨੂੰ ਮੰਗ ਪੱਤਰ ਦੇਣ ਤੋਂ ਬਾਅਦ 8-8-2025 ਨੂੰ 38/2025 ਦਾ ਕਰੋਸ ਕਰ ਦਿੱਤਾ ਪਰ ਅਫਸੋਸ ਕਿ ਐਸ ਐਸ ਪੀ ਸਾਹਿਬ ਅਤੇ ਐਸਪੀ ਸਾਹਿਬ ਵਲੋਂ ਵਾਰ-ਵਾਰ ਡੀਐਸਪੀ ਕੁਲਵੰਤ ਸਿੰਘ ਆਦਮਪੁਰ ਅਤੇ ਐਸਐਚਓ ਕਿ੍ਸਨ ਗੋਪਾਲ ਪਤਾਰਾ ਨੂੰ ਕਹਿਣ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਨਿੱਤ ਨਵੀਂ ਹੀ ਕਹਾਣੀ ਲੈ ਕੇ ਬੈਠ ਜਾਂਦੇ ਹਨ । ਜਿਸ ਨੂੰ ਦੇਖ ਕੇ ਸਾਫ ਲੱਗਦਾ ਹੈ ਕਿ ਦੋਸ਼ੀਆਂ ਨਾਲ ਕੋਈ ਖਾਸ ਹੀ ਮਿਲੀਭੁਗਤ ਹੈ।
ਇਸ ਸਬੰਧੀ ਡੀਆਈਜੀ ਸਾਹਿਬ ਨੂੰ ਲਿਖਤੀ ਮੰਗ ਪੱਤਰ ਦਿੰਦੇ ਹੋਏ ਕਿਹਾ ਹੈ ਕਿ 29-9-2025 ਤੱਕ ਗਿ੍ਫਤਾਰ ਨਾ ਕੀਤੇ ਤਾਂ ਉਹ ਪੁਰਜ਼ੋਰ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਪੀੜਤ ਪਰਿਵਾਰ ਡੀਆਈਜੀ ਦਫ਼ਤਰ ਦੇ ਗੇਟ ਵਿੱਚ ਭੁੱਖ ਹੜਤਾਲ ਤੇ ਬੈਠੇਗਾ। ਇਸ ਸਬੰਧੀ ਮਾਣਯੋਗ ਮੁੱਖ ਮੰਤਰੀ ਸਾਹਿਬ, ਡੀਜੀਪੀ ਸਾਹਿਬ, ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ, ਮਹਿਲਾ ਉਦਯੋਗ ਆਦਿ ਨੂੰ ਵੀ ਰਜਿਸਟਰੀਆਂ ਕਰਕੇ, ਈ-ਮੇਲ ਅਤੇ ਵੱਟਸਐਪ ਮੈਸੇਜ ਵੀ ਕਰਕੇ ਡੀਐਸਪੀ ਕੁਲਵੰਤ ਸਿੰਘ ਅਤੇ ਐਸਐਚਓ ਪਤਾਰਾ ਕਿ੍ਸਨ ਗੋਪਾਲ ਅਤੇ ਹੋਰਨਾਂ ਨੂੰ ਸਸਪੈਡ ਕਰਕੇ ਵਿਭਾਗੀ ਜਾਂਚ ਦੀ ਮੰਗ ਵੀ ਕੀਤੀ ਹੈ
